09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-06-2026

ਲੈਕਚਰਾਰ ਭਰਤੀ ਇਸ਼ਤਿਹਾਰ ’ਚ ਹੋਈਆਂ ਬੇਨਿਯਮੀਆਂ ਖਿਲਾਫ ਓ.ਬੀ.ਸੀ ਭਾਈਚਾਰੇ ਦਾ ਵਫ਼ਦ ਚੇਅਰਮੈਨ ਪੱਛੜੀਆਂ ਸ਼੍ਰੇਣੀਆਂ ਕਮਿਸ਼ਨ ਪੰਜਾਬ ਨੂੰ ਮਿਲਿਆ

ਅਜੀਤ ਡੈਸਕ 29-06-2026
ਗੁਰੂਹਰਸਹਾਏ, 28 ਜੂਨ ( ਹਰਚਰਨ ਸਿੰਘ ਸੰਧੂ)-ਸਿੱਖਿਆ ਵਿਭਾਗ ਪੰਜਾਬ ਵਿਚ ਲੈਕਚਰਾਰ ਕੇਡਰ ਦੀਆਂ 1013 ਪੋਸਟਾਂ ਦੇ ਜਾਰੀ ਕੀਤੇ ਇਸ਼ਤਿਆਰ ਵਿਚ ਹੋਈਆਂ ਵੱਡੇ ਪੱਧਰ ਉੱਤੇ ਬੇਨਿਯਮੀਆਂ ਖਿਲਾਫ ਓ.ਬੀ.ਸੀ ਵੈੱਲਫੇਅਰ ਫਰੰਟ ਪੰਜਾਬ ਦਾ ਵਫਦ ਸੂਬਾ ਪ੍ਰਧਾਨ ਹਰਜਿੰਦਰ ਹਾਂਡਾ ਅਤੇ ਸੂਬਾ ਜਨਰਲ ਸਕੱਤਰ ਆਸੂਤੋਸ਼ ਕੰਬੋਜ ਦੀ ਅਗਵਾਈ ਹੇਠ ਚੇਅਰਮੈਨ ਪੱਛੜੀਆਂ ਸ਼੍ਰੇਣੀਆਂ ਕਮਿਸ਼ਨ ਪੰਜਾਬ ਡਾ. ਮਲਕੀਤ ਸਿੰਘ ਥਿੰਦ ਨੂੰ ਮਿਲਿਆ। ਇਸ ਦੌਰਾਨ ਵਫਦ ਵਲੋਂ ਚੇਅਰਮੈਨ ਪੱਛੜੀਆਂ ਸ਼੍ਰੇਣੀਆ ਕਮਿਸ਼ਨ ਪੰਜਾਬ ਨਾਲ ਲੰਮਾ ਸਮਾਂ ਮੀਟਿੰਗ ਕਰਨ ਉਪਰੰਤ ਉਹਨਾਂ ਨੂੰ ਆਪਣਾ ਮੰਗ ਪੱਤਰ ਸੌਂਪਿਆ। ਇਸ ਵਫਦ ਵਿਚ ਓ.ਬੀ.ਸੀ ਵੈੱਲਫੇਅਰ ਫਰੰਟ ਪੰਜਾਬ ਦੇ ਵੱਖ-ਵੱਖ ਜਿਲ੍ਹਿਆਂ ਦੇ ਪ੍ਰਧਾਨਾਂ ਅਤੇ ਸੂਬਾਈ ਆਗੂਆਂ ਨੇ ਵੱਡੇ ਪੱਧਰ ਉੱਤੇ ਸ਼ਮੂਲੀਅਤ ਕੀਤੀ।ਮੀਟਿੰਗ ਦੌਰਾਨ ਸੂਬਾ ਪ੍ਰਧਾਨ ਹਰਜਿੰਦਰ ਹਾਂਡਾ ਅਤੇ ਸੂਬਾ ਜਨਰਲ ਸਕੱਤਰ ਆਸ਼ੁਤੋਸ਼ ਕੰਬੋਜ ਨੇ ਚੇਅਰਮੈਨ ਪੱਛੜੀਆਂ ਸ਼੍ਰੇਣੀਆਂ ਕਮਿਸ਼ਨ ਪੰਜਾਬ ਨੂੰ ਦੱਸਿਆ ਕਿ ਸਿੱਖਿਆ ਵਿਭਾਗ ਪੰਜਾਬ ਵਿੱਚ ਪਿਛਲੇ ਦਿਨੀਂ ਜੋ 1013 ਲੈਕਚਰਾਰ ਕੇਡਰ ਦੀਆਂ ਅਸਾਮੀਆਂ ਦਾ ਇਸ਼ਤਿਆਰ ਜਾਰੀ ਕੀਤਾ ਗਿਆ ਹੈ। ਇਸ ਵਿਚ ਪੰਜਾਬ ਦੇ ਓਬੀਸੀ ਵਰਗ ਨਾਲ ਵੱਡਾ ਧੱਕਾ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਪੰਜਾਬੀ, ਹਿੰਦੀ, ਮੈਥ, ਇਕਨੋਮਿਕਸ ਆਦਿ ਸਮੇਤ ਵੱਖ ਵੱਖ ਵਿਸ਼ਿਆਂ ਦੀਆਂ ਲੈਕਚਰਾਰ ਦੀਆਂ ਅਸਾਮੀਆਂ ਵਿਚ ਪੰਜਾਬ ਦੇ ਓ.ਬੀ.ਸੀ ਵਰਗ ਨਾਲ ਧੱਕਾ ਕਰਦਿਆਂ ਰਿਜ਼ਰਵੇਸ਼ਨ ਪੋਲਸੀ ਦੀਆਂ ਵੱਡੇ ਪੱਧਰ ਉੱਤੇ ਧੱਜੀਆਂ ਉਡਾਈਆਂ ਗਈਆਂ ਹਨ ਅਤੇ ਓ.ਬੀ.ਸੀ ਵਰਗ ਨੂੰ ਕੁੱਲ ਬਣਦੀਆਂ ਪੋਸਟਾਂ ਤੋਂ ਘੱਟ ਪੋਸਟਾਂ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਪੱਛੜੀਆਂ ਸ਼੍ਰੇਣੀਆਂ ਦੇ ਉਮੀਦਵਾਰਾਂ ਨੂੰ ਅਸਾਮੀਆਂ ਦੀ ਗਿਣਤੀ ਵਿਚ ਹੀ ਖੋਰਾ ਨਹੀਂ ਲਗਾਇਆ ਗਿਆ ਸਗੋਂ ਬੀ.ਸੀ ਦੇ ਉਮੀਦਵਾਰਾਂ ਦੇ ਕੋਲੋਂ ਸਰਟੀਫਿਕੇਟ ਦੇ ਨਾਲ ਨਾਲ ਇਨਕਮ ਸਰਟੀਫਿਕੇਟ ਦੀ ਮੰਗ ਕੀਤੀ ਗਈ ਹੈ ਜੋ ਕਿ ਸਰਾਸਰ ਨਿਯਮਾਂ ਦੇ ਉਲਟ ਹੈ। ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਇਸ਼ਤਿਹਾਰ ਵਿਚ ਉਮੀਦਵਾਰ ਨੂੰ ਸਿਰਫ ਅਤੇ ਸਿਰਫ ਇਕ ਕੈਟਾਗਰੀ ਵਿਚ ਹੀ ਵਿਚਾਰਨ ਦੀ ਸ਼ਰਤ ਲਗਾਈਂ ਗਈ ਹੈ। ਇਸ ਮੌਕੇ ਡਾਕਟਰ ਮਲਕੀਤ ਥਿੰਦ ਚੇਅਰਮੈਨ ਬੀਸੀ ਕਮਿਸ਼ਨ ਪੰਜਾਬ ਨੇ ਵਫ਼ਦ ਨੂੰ ਭਰੋਸਾ ਦਿਵਾਇਆ ਕਿ ਕਿਸੇ ਵੀ ਹਾਲਤ ਵਿੱਚ ਪੱਛੜੇ ਵਰਗ ਨਾਲ ਸਬੰਧਤ ਉਮੀਦਵਾਰਾਂ ਨਾਲ ਅਨਿਆਂ ਨਹੀਂ ਹੋਣ ਦਿੱਤਾ ਜਾਵੇਗਾ। ਇਸ ਮੌਕੇ ਵਫ਼ਦ ਵਿਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਸੂਬਾ ਮੀਤ ਪ੍ਰਧਾਨ ਪ੍ਰਿੰਸੀਪਲ ਓਮ ਪ੍ਰਕਾਸ਼ ਬੱਟੀ, ਪ੍ਰਿੰਸੀਪਲ ਕੁਲਦੀਪ ਸਿੰਘ ਸੰਧਾ, ਮਨਪ੍ਰੀਤ ਕੰਬੋਜ,ਜਗਦੀਸ਼ ਥਿੰਦ ਨੰਬਰਦਾਰ, ਵਿਪਨ ਕੰਬੋਜ, ਸੰਦੀਪ ਗੋਲੂਕਾ ਪਾਰਸ ਹਾਂਡਾ, ਜਸਵਿੰਦਰ ਸਿੰਘ, ਓਮ ਪ੍ਰਕਾਸ਼, ਹਰਭਜਨ ਲਾਲ, ਅਨਮੋਲ ਕੰਬੋਜ, ਸੁਖਮੰਦਰ ਸਿੰਘ, ਤੇਜ ਵੀਰ ਸਿੰਘ, ਪੁਨੀਤ ਕੰਬੋਜ, ਜਸ਼ਨਪ੍ਰੀਤ, ਵੰਸ਼ ਕੰਬੋਜ, ਸਾਜਨ ਕੰਬੋਜ, ਨਵਜੋਤ ਕੰਬੋਜ ਆਦਿ ਆਗੂ ਹਾਜਰ ਸਨ।
ਪਿਛਲੀ ਖ਼ਬਰ ਲੈਕਚਰਾਰ ਭਰਤੀ ਇਸ਼ਤਿਹਾਰ ’ਚ ਹੋਈਆਂ ਬੇਨਿਯਮੀਆਂ ਖਿਲਾਫ ਓ.ਬੀ.ਸੀ ਭਾਈਚਾਰੇ ਦਾ ਵਫ਼ਦ ਚੇਅਰਮੈਨ ਪੱਛੜੀਆਂ ਸ਼੍ਰੇਣੀਆਂ ਕਮਿ... ਅਗਲੀ ਖ਼ਬਰ 34 ਸਾਲਾਂ ਬਾਅਦ ਹੋ ਰਹੀਆਂ ਨਗਰ ਕੌਂਸਲ ਚੋਣਾਂ ਵਿਚ ਵੋਟਰ ਸੋਚ-ਸਮਝ ਕੇ ਕਰਨ ਆਪਣੇ ਮਤ ਦਾ ਇਸਤੇਮਾਲ: ਐਡਵੋਕੇਟ ਗੌਰਵ ਮੋਂਗ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।