15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2026

ਪਿੰਡ ਰੂੰਮ ਵਾਲਾ ਦੇ ਗ਼ਰੀਬ ਪਰਿਵਾਰ ਦੀ ਬਾਂਹ ਸਮਾਜਸੇਵੀ ਗੌਰਵ ਅਨੇਜਾ ਨੇ ਫੜ੍ਹੀ, ਡਿੱਗੀ ਛੱਤ ਬਣਵਾਉਣ ਦਾ ਕੀਤਾ ਵਾਅਦਾ

ਅਜੀਤ ਡੈਸਕ 20-06-2026
ਜਲਾਲਾਬਾਦ, 19 ਜੂਨ (ਜਤਿੰਦਰ ਪਾਲ ਸਿੰਘ)-ਜਲਾਲਾਬਾਦ ਨੇੜੇ ਪੈਂਦੇ ਪਿੰਡ ਰੂੰਮ ਵਾਲਾ ਵਾਸੀ ਗ਼ਰੀਬ ਪਰਿਵਾਰ ਮੁਖ਼ਤਿਆਰ ਸਿੰਘ ਪੁੱਤਰ ਕਸ਼ਮੀਰ ਸਿੰਘ ਦੀ ਬਾਂਹ ਸਮਾਜਸੇਵੀ ਗੌਰਵ ਅਨੇਜਾ ਪੁੱਤਰ ਅਸ਼ੋਕ ਕੁਮਾਰ ਅਨੇਜਾ, ਮੁਖੀ ਸ੍ਰੀ ਰਾਮ ਸ਼ਰਣਮ ਆਸ਼ਰਮ, ਜਲਾਲਾਬਾਦ ਨੇ ਫੜੀ ਹੈ ਅਤੇ ਪਰਿਵਾਰ ਦੇ ਮਕਾਨ ਦੀ ਡਿੱਗੀ ਛੱਤ ਲਈ ਮਦਦ ਦੇਣ ਦਾ ਫ਼ੈਸਲਾ ਕੀਤਾ ਹੈ। ਜ਼ਿਕਰਯੋਗ ਹੈ ਕਿ ਪਰਿਵਾਰ ਦੇ ਘਰ ਦੀ ਛੱਤ ਬੀਤੇ ਦਿਨੀਂ ਆਏ ਤੇਜ਼ ਝੱਖੜ, ਹਨੇਰੀ ਅਤੇ ਮੀਂਹ ਕਾਰਨ ਡਿਗ ਗਈ ਸੀ। ਇਸ ਸਬੰਧੀ ਖ਼ਬਰ ਸਾਹਮਣੇ ਆਉਣ ਤੋਂ ਬਾਅਦ ਸਮਾਜਸੇਵੀ ਗੌਰਵ ਅਨੇਜਾ ਨੇ ਪਰਿਵਾਰ ਦੀ ਮਦਦ ਲਈ ਅੱਗੇ ਆਉਂਦਿਆਂ ਛੱਤ ਬਣਵਾ ਕੇ ਦੇਣ ਦਾ ਜ਼ਿੰਮਾ ਲਿਆ ਹੈ। ਛੱਤ ਡਿੱਗਣ ਕਾਰਨ ਪਰਿਵਾਰ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਖ਼ਬਰ ਸਾਹਮਣੇ ਆਉਂਦੇ ਹੀ ਸਮਾਜਸੇਵੀ ਅਸ਼ੋਕ ਅਨੇਜਾ ਦੇ ਪੁੱਤਰ ਗੌਰਵ ਅਨੇਜਾ ਨੇ ਪਰਿਵਾਰ ਨਾਲ ਸੰਪਰਕ ਕਰਕੇ ਮੌਕੇ ਦਾ ਜਾਇਜ਼ਾ ਲਿਆ ਅਤੇ ਉਨ੍ਹਾਂ ਦੀ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। ਗੌਰਵ ਅਨੇਜਾ ਨੇ ਪਰਿਵਾਰ ਨੂੰ ਕਿਹਾ ਕਿ ਘਰ ਦੀ ਛੱਤ ਦਾ ਨਿਰਮਾਣ ਕੰਮ ਜਲਦ ਸ਼ੁਰੂ ਕਰਵਾਇਆ ਜਾਵੇਗਾ ਅਤੇ ਉਨ੍ਹਾਂ ਨੇ ਮੌਕੇ ’ਤੇ ਆਰਥਿਕ ਸਹਾਇਤਾ ਵੀ ਭੇਟ ਕੀਤੀ।ਪਰਿਵਾਰਕ ਮੈਂਬਰਾਂ ਨੇ ਗੌਰਵ ਅਨੇਜਾ ਅਤੇ ਉਨ੍ਹਾਂ ਦੀ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੁਸ਼ਕਲ ਦੀ ਇਸ ਘੜੀ ਵਿਚ ਮਿਲੀ ਮਦਦ ਉਨ੍ਹਾਂ ਲਈ ਵੱਡਾ ਸਹਾਰਾ ਬਣੀ ਹੈ। ਇਸ ਮੌਕੇ ਗੁਰੀ ਦਰਗਨ, ਪਵਨ ਕੰਬੋਜ ਅਤੇ ਹੋਰ ਪਤਵੰਤੇ ਹਾਜ਼ਰ ਸਨ।
ਪਿਛਲੀ ਖ਼ਬਰ ਮਾਰਕੀਟ ਕਮੇਟੀ ਦਫ਼ਤਰ ’ਚ ਹੋਈ ਇਨਕਲਾਬੀ ਜਥੇਬੰਦੀਆਂ ਮੀਟਿੰਗ ਅਗਲੀ ਖ਼ਬਰ ਡਿਫੈਂਸ ਸੁਰੱਖਿਆ ਦੇ ਨਾਂਅ ’ਤੇ ਬਣਾਏ ਜਾ ਰਹੇ ਬੰਨ੍ਹ ਦਾ ਕਿਸਾਨਾਂ ਵਲੋਂ ਤਿੱਖਾ ਵਿਰੋਧ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।