01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਬਸਪਾ ਨੇ 'ਪੰਜਾਬ ਸੰਭਾਲੋ ਮੁਹਿੰਮ' ਤਹਿਤ ਵਧ ਰਹੇ ਅੱਤਿਆਚਾਰ ਅਤੇ ਪੁਲਿਸ ਜ਼ਿਆਦਤੀਆਂ ਖ਼ਿਲਾਫ਼ ਗਵਰਨਰ ਦੇ ਨਾਂਅ ਡਿਪਟੀ ਕਮਿਸ਼ਨਰ ਨੂੰ ਸੌਂਪਿਆ ਮੰਗ ਪੱਤਰ

ਅਜੀਤ ਡੈਸਕ 13-06-2026
ਫ਼ਾਜ਼ਿਲਕਾ, 12 ਜੂਨ (ਦਵਿੰਦਰ ਪਾਲ ਸਿੰਘ)-ਬਹੁਜਨ ਸਮਾਜ ਪਾਰਟੀ ਪੰਜਾਬ ਵਲੋਂ ਉਲੀਕੇ ਗਏ ਰਾਜ ਵਿਆਪੀ ਪ੍ਰੋਗਰਾਮ ਤਹਿਤ 'ਪੰਜਾਬ ਸੰਭਾਲੋ ਮੁਹਿੰਮ' ਅਧੀਨ ਸੂਬੇ ਵਿਚ ਲਗਾਤਾਰ ਵਧ ਰਹੇ ਅੱਤਿਆਚਾਰਾਂ ਅਤੇ ਪੁਲਿਸ ਜ਼ਿਆਦਤੀਆਂ ਦੇ ਖ਼ਿਲਾਫ਼ ਮਾਨਯੋਗ ਗਵਰਨਰ ਪੰਜਾਬ ਦੇ ਨਾਂ ਇਕ ਮੰਗ ਪੱਤਰ ਸੌਂਪਿਆ ਗਿਆ | ਇਹ ਮੰਗ ਪੱਤਰ ਬਸਪਾ ਦੇ ਜ਼ਿਲ੍ਹਾ ਪ੍ਰਧਾਨ ਗਿਆਨ ਚੰਦ ਦੀ ਅਗਵਾਈ 'ਚ ਡਿਪਟੀ ਕਮਿਸ਼ਨਰ ਫ਼ਾਜ਼ਿਲਕਾ ਨੂੰ ਦਿੱਤਾ ਗਿਆ | ਇਸ ਮੌਕੇ ਪਾਰਟੀ ਆਗੂਆਂ ਨੇ ਕਿਹਾ ਕਿ ਸੂਬੇ ਵਿਚ ਅਮਨ-ਕਾਨੂੰਨ ਦੀ ਸਥਿਤੀ ਚਿੰਤਾਜਨਕ ਬਣੀ ਹੋਈ ਹੈ ਅਤੇ ਆਮ ਲੋਕਾਂ 'ਤੇ ਅੱਤਿਆਚਾਰ ਸਣੇ ਪੁਲਿਸ ਪ੍ਰਸ਼ਾਸਨ ਦੀਆਂ ਜ਼ਿਆਦਤੀਆਂ ਲਗਾਤਾਰ ਵਧ ਰਹੀਆਂ ਹਨ, ਜਿਸ 'ਤੇ ਤੁਰੰਤ ਰੋਕ ਲਗਾਉਣੀ ਬੇਹੱਦ ਜ਼ਰੂਰੀ ਹੈ |
ਇਸ ਮੰਗ ਪੱਤਰ ਸੌਂਪਣ ਸਮੇਂ ਜ਼ਿਲ੍ਹਾ ਪ੍ਰਧਾਨ ਦੇ ਨਾਲ ਬਹੁਜਨ ਸਮਾਜ ਪਾਰਟੀ ਦੇ ਸੀਨੀਅਰ ਆਗੂ ਗੁਰਦੇਵ ਸਿੰਘ, ਸਾਬਕਾ ਪ੍ਰਧਾਨ ਭਜਨ ਲਾਲ ਕੰਬੋਜ, ਇੰਦਰ ਮੋਹਨ ਸਿੰਘ ਪਟਵਾਰੀ, ਠਾਕੁਰ ਦਾਸ, ਪਾਲਾ ਸਿੰਘ, ਨਾਨਕ ਚੰਦ, ਸਤੀਸ਼ ਕੁਮਾਰ ਮੌਹਲਾਂ, ਮਾਸਟਰ ਨਿਰਭੈ ਸਿੰਘ, ਬਲਦੇਵ ਸਿੰਘ, ਕੁਲਦੀਪ ਸਿੰਘ ਰੰਗਰੇਟਾ ਇੰਚਾਰਜ ਅਬੋਹਰ, ਪਿ੍ਥੀਰਾਜ ਮੀਤ ਪ੍ਰਧਾਨ, ਸੋਹਣ ਲਾਲ ਲਾਲੀ, ਰਿੰਕੂ ਸਿਵਿਲਾਨੀ ਸਣੇ ਵੱਡੀ ਗਿਣਤੀ 'ਚ ਪਾਰਟੀ ਵਰਕਰ ਅਤੇ ਸਾਥੀ ਮੌਜੂਦ ਸਨ |
ਪਿਛਲੀ ਖ਼ਬਰ ਤੇਜ਼ ਤੂਫ਼ਾਨ ਅਤੇ ਚੱਕਰਵਾਤ ਨਾਲ ਪਿੰਡ ਮੂਲਿਆਂਵਾਲੀ ਵਿਚ ਘਰਾਂ ਅਤੇ ਖੇਤਾਂ 'ਚ ਹੋਇਆ ਵੱਡੇ ਪੱਧਰ 'ਤੇ ਨੁਕਸਾਨ ਅਗਲੀ ਖ਼ਬਰ ਬੱਸ ਸਟੈਂਡ ਦੇ ਪੁਰਾਣੇ ਸਟੇਡੀਅਮ 'ਚੋਂ ਵਿਅਕਤੀ ਦੀ ਲਾਸ਼ ਹੋਈ ਬਰਾਮਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।