23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

ਪੋਿਲੰਗ ਸਮੇਂ ਪੁਲਿਸ ਨੇ ਤੇਜ਼ਧਾਰ ਹਥਿਆਰਾਂ ਸਮੇਤ ਸਕਾਰਪੀਓ ਸਵਾਰ ਨੌਜਵਾਨਾਂ ਨੂੰ ਕੀਤਾ ਕਾਬੂ

ਅਜੀਤ ਡੈਸਕ 27-05-2026
ਫ਼ਾਜ਼ਿਲਕਾ, 26 ਮਈ (ਅਮਰਜੀਤ ਸ਼ਰਮਾ)-ਫ਼ਾਜ਼ਿਲਕਾ ਨਗਰ ਕੌਂਸਲ ਚੋਣਾਂ ਦੀ ਵੋਟਿੰਗ ਸਮੇਂ ਭਾਵੇਂ ਪੁਲਿਸ ਪ੍ਰਸ਼ਾਸਨ ਵੱਲੋਂ ਅਮਨ ਕਾਨੂੰਨ ਦੀ ਸਥਿਤੀ ਬਰਕਰਾਰ ਰੱਖਣ ਲਈ ਹਰ ਹੀਲਾ ਵਰਤਣ ਦੇ ਦਾਅਵੇ ਕੀਤੇ ਜਾ ਰਹੇ ਸਨ ਪਰ ਵੋਟਿੰਗ ਸਮੇਂ ਸ਼ਹਿਰ ਦੇ ਸ਼ਾਸਤਰੀ ਚੌਂਕ 'ਤੇ ਇਕ ਸਕਾਰਪੀਓ ਗੱਡੀ, ਜਿਸ ਵਿਚ 5, 6 ਨੌਜਵਾਨ ਜਿਨ੍ਹਾਂ ਕੋਲ ਭਾਰੀ ਮਾਤਰਾ 'ਚ ਤੇਜ਼ਧਾਰ ਹਥਿਆਰ ਸਨ, ਜਦ ਫ਼ਾਜ਼ਿਲਕਾ ਸਿਟੀ ਪੁਲਿਸ ਨੇ ਉਨ੍ਹਾਂ ਦੀ ਗੱਡੀ ਨੂੰ ਰੋਕਿਆ ਤਾਂ ਨੌਜਵਾਨਾਂ ਨੂੰ ਬਾਹਰ ਬੁਲਾ ਕੇ ਗੱਡੀ ਦੀ ਤਲਾਸ਼ੀ ਲਈ ਗਈ ਤਾਂ ਉਸ ਵਿਚੋਂ ਤਲਵਾਰਾਂ, ਬਰਛੇ, ਕਾਪੇ, ਗੰਡਾਸੇ ਆਦਿ ਭਾਰੀ ਮਾਤਰਾ ਵਿਚ ਸ਼ਾਮਿਲ ਸਨ | ਪੁਲਿਸ ਨੇ ਨੌਜਵਾਨਾਂ ਨੂੰ ਗੱਡੀ ਵਿਚ ਬਿਠਾਇਆ ਅਤੇ ਕਿਸੇ ਥਾਂ 'ਤੇ ਲੈ ਕੇ ਚਲੇ ਗਏ | ਸ਼ਹਿਰ ਅੰਦਰ ਵਾਪਰੀ ਇਸ ਘਟਨਾ ਨਾਲ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ | ਜਦ ਇਸ ਸਬੰਧੀ ਥਾਣਾ ਸਿਟੀ ਵਿਚੋਂ ਜਾਣਕਾਰੀ ਬਾਰੇ ਪੁੱਛਿਆ ਤਾਂ ਹਾਜ਼ਰ ਮੁਲਾਜ਼ਮਾਂ ਨੇ ਇਸ ਘਟਨਾ ਬਾਰੇ ਜਾਣਕਾਰੀ ਨਾ ਹੋਣ ਬਾਰੇ ਦੱਸਿਆ |
ਪਿਛਲੀ ਖ਼ਬਰ ਸੜਕ ਹਾਦਸੇ 'ਚ ਜ਼ਖਮੀ ਹੋਏ ਵਿਅਕਤੀ ਦੀ ਮੌਤ, ਟਰੈਕਟਰ ਚਾਲਕ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਨਹਿਰੀ ਵਿਭਾਗ ਨੇ ਕਿਸਾਨਾਂ ਦੇ ਹਿੱਕ 'ਤੇ ਗੋਡਾ ਰੱਖ ਕੇ ਨਹਿਰਾਂ ਕੀਤੀਆਂ ਬੰਦ 'ਆਪ' ਸਰਕਾਰ ਬਾਗ਼ਬਾਨਾਂ ਨੂੰ ਕਰ ਰਹੀ ਹੈ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।