23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

ਅਬੋਹਰ ਵਿਚ ਇੱਕਾ-ਦੁੱਕਾ ਘਟਨਾਵਾਂ ਨੂੰ ਛੱਡ ਕੇ ਸ਼ਾਂਤ ਪੂਰਨ ਢੰਗ ਨਾਲ ਸੰਪੰਨ ਹੋਈਆਂ ਨਗਰ ਨਿਗਮ ਚੋਣਾਂ

ਅਜੀਤ ਡੈਸਕ 27-05-2026
ਅਬੋਹਰ, 26 ਮਈ (ਤੇਜਿੰਦਰ ਸਿੰਘ ਖ਼ਾਲਸਾ) ਨਗਰ ਨਿਗਮ ਚੋਣਾਂ ਦੇ ਤਹਿਤ ਅਬੋਹਰ ਦੇ 50 ਵਾਰਡਾਂ ਦੇ ਲਈ ਚੋਣਾਂ ਇਕਾ-ਦੁੱਕਾ ਘਟਨਾਵਾਂ ਨੂੰ ਛੱਡ ਕੇ ਸ਼ਾਂਤ ਪੂਰਨ ਮਾਹੌਲ ਵਿਚ ਸਮਾਪਤ ਹੋਈਆਂ | ਇਸ ਦੌਰਾਨ ਪ੍ਰਸ਼ਾਸਨ ਵਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ | ਭਾਰੀ ਗਰਮੀ ਨੂੰ ਦੇਖਦੇ ਹੋਏ ਵੋਟਰਾਂ ਵਿਚ ਜ਼ਰੂਰ ਉਤਸ਼ਾਹ ਦੀ ਕਮੀ ਪਾਈ ਗਈ ਪਰ ਉਮੀਦਵਾਰ ਲਗਾਤਾਰ ਗਰਮੀ ਵਿਚ ਜੋਸ਼ ਨਾਲ ਵੋਟਾਂ ਭੁਗਤਾਨ ਲਈ ਮਿਹਨਤ ਕਰਦੇ ਨਜ਼ਰ ਆਏ | ਅਬੋਹਰ ਦੇ ਵਾਰਡ ਨੰਬਰ 30 ਅਤੇ ਵਾਰਡ ਨੰਬਰ 45 ਵਿਚ ਉਮੀਦਵਾਰਾਂ ਦੇ ਸਮਰਥਕਾਂ ਦੀ ਆਪਸੀ ਝੜਪ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ, ਜਿਸ ਸੰਬੰਧੀ ਪੁਲਿਸ ਵਲੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ | ਇਸ ਤੋਂ ਇਲਾਵਾ ਸ਼ਹਿਰ ਦੇ ਬਾਕੀ ਵਾਰਡਾਂ ਵਿਚ ਕਿਸੇ ਵੀ ਤਰ੍ਹਾਂ ਦੀ ਕੋਈ ਘਟਨਾ ਸਾਹਮਣੇ ਨਹੀਂ ਆਈ ਜਦ ਕਿ ਸਾਰੇ ਪਾਸੇ ਸ਼ਾਂਤ ਪੂਰਨ ਮਾਹੌਲ ਵਿਚ ਵੋਟਾਂ ਦਾ ਕੰਮ ਮੁਕੰਮਲ ਹੋਇਆ | ਸੂਤਰਾਂ ਮੁਤਾਬਿਕ ਅਬੋਹਰ ਸ਼ਹਿਰ ਵਿਚ 55 ਤੋਂ 60 ਫ਼ੀਸਦੀ ਤੱਕ ਵੋਟ ਪੋਲ ਹੋਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ | ਸ਼ਾਮ ਕਰੀਬ 5 ਵਜੇ ਵੋਟਿੰਗ ਮੁਕੰਮਲ ਹੁੰਦੇ ਸੀ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਸਥਾਪਿਤ ਕੀਤੇ ਅਧਿਕਾਰਤ ਥਾਂ 'ਤੇ ਚੋਣ ਅਮਲੇ ਵਲੋਂ ਵੋਟਿੰਗ ਬਾਕਸ ਜਮਾਂ ਕਰਵਾ ਦਿੱਤੇ ਗਏ | ਦੂਜੇ ਪਾਸੇ ਪ੍ਰਸ਼ਾਸਨ ਨੇ ਵੀ ਸ਼ਾਂਤ ਪੂਰਨ ਢੰਗ ਨਾਲ ਚੋਣਾਂ ਦਾ ਕੰਮ ਮੁਕੰਮਲ ਹੋਣ ਕਾਰਨ ਸੁੱਖ ਦਾ ਸਾਹ ਲਿਆ | ਰਾਜਸੀ ਮਾਹਿਰਾਂ ਦੀ ਮੰਨੀ ਜਾਵੇ ਤਾਂ 2-4 ਵਾਰਡਾਂ ਨੂੰ ਛੱਡ ਕੇ ਬਾਕੀ ਕਿਸੇ ਵੀ ਵਾਰਡ ਤੋਂ ਸਥਿਤੀ ਸਪਸ਼ਟ ਨਜ਼ਰ ਨਹੀਂ ਆ ਰਹੀ | ਜਿਸ ਸੰਬੰਧੀ 29 ਮਈ ਨੂੰ ਆਉਣ ਵਾਲੇ ਨਤੀਜਿਆਂ ਵਿਚ ਹੀ ਮੁਕੰਮਲ ਤੌਰ 'ਤੇ ਸਥਿਤੀ ਸਪਸ਼ਟ ਹੋਵੇਗੀ |
ਪਿਛਲੀ ਖ਼ਬਰ ਨਹਿਰੀ ਵਿਭਾਗ ਨੇ ਕਿਸਾਨਾਂ ਦੇ ਹਿੱਕ 'ਤੇ ਗੋਡਾ ਰੱਖ ਕੇ ਨਹਿਰਾਂ ਕੀਤੀਆਂ ਬੰਦ 'ਆਪ' ਸਰਕਾਰ ਬਾਗ਼ਬਾਨਾਂ ਨੂੰ ਕਰ ਰਹੀ ਹੈ... ਅਗਲੀ ਖ਼ਬਰ ਅਕਾਲੀ ਆਗੂ ਸਤਿੰਦਰਜੀਤ ਸਿੰਘ ਮੰਟਾ ਨੇ ਅਰਨੀਵਾਲਾ ਦੇ ਵੋਟਰਾਂ ਅਤੇ ਸਪੋਟਰਾਂ ਦਾ ਕੀਤਾ ਧੰਨਵਾਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।