15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਸੁਖਮੰਦਰ ਸਿੰਘ ਸੱਗੂ ਦੀ ਵਾਰਡ ਨੰਬਰ 23 ਤੋਂ ਚੋਣ ਮੁਹਿੰਮ ਹੈਰੀ ਸੰਧੂ ਨੇ ਭਖਾਈ

ਅਜੀਤ ਡੈਸਕ 24-05-2026
ਅਬੋਹਰ, 23 ਮਈ (ਤੇਜਿੰਦਰ ਸਿੰਘ ਖ਼ਾਲਸਾ)- ਨਗਰ ਨਿਗਮ ਅਬੋਹਰ ਦੀਆਂ ਚੋਣਾਂ ਦੇ ਤਹਿਤ ਵਾਰਡ ਨੰਬਰ 23 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੁਖਮੰਦਰ ਸਿੰਘ ਸੱਗੂ ਨੂੰ ਭਾਰੀ ਜਨ ਸਮਰਥਨ ਮਿਲ ਰਿਹਾ ਹੈ | ਜਿਸ ਤਹਿਤ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਹਰਬਿੰਦਰ ਸਿੰਘ ਹੈਰੀ ਸੰਧੂ ਨੇ ਸੁਖਮੰਦਰ ਸਿੰਘ ਸੱਗੂ ਦੇ ਹੱਕ ਵਿਚ ਡੋਰ ਟੂ ਡੋਰ ਚੋਣ ਪ੍ਰਚਾਰ ਕੀਤਾ | ਹੈਰੀ ਸੰਧੂ ਨੇ ਕਿਹਾ ਕਿ ਭਾਵੇਂ ਅਬੋਹਰ ਹਲਕਾ ਗੱਠਜੋੜ ਸਮੇਂ ਭਾਜਪਾ ਦੇ ਕੋਟੇ ਆਉਂਦਾ ਰਿਹਾ ਹੈ ਪਰ ਸ਼੍ਰੋਮਣੀ ਅਕਾਲੀ ਦਲ ਵੀ ਹੁਣ ਅਬੋਹਰ ਹਲਕੇ ਵਿਚ ਮਜ਼ਬੂਤੀ ਨਾਲ ਅੱਗੇ ਵਧ ਰਿਹਾ ਹੈ | ਜਿਸ ਤਹਿਤ ਸ਼ਹਿਰ ਦੇ ਕਈ ਵਾਰਡਾਂ ਵਿਚੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਦੇ ਕਈ ਉਮੀਦਵਾਰ ਜੇਤੂ ਹੋ ਕੇ ਨਗਰ ਨਿਗਮ ਵਿਚ ਕੌਂਸਲਰ ਦੇ ਤੌਰ 'ਤੇ ਸੇਵਾਵਾਂ ਦੇਣਗੇ | ਉਨ੍ਹਾਂ ਵਾਰਡ ਨੰਬਰ 23 ਦੇ ਸਮੂਹ ਵੋਟਰਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੁਖਮੰਦਰ ਸਿੰਘ ਸੱਗੂ ਦੇ ਹੱਕ ਵਿਚ 26 ਮਈ ਨੂੰ ਤੱਕੜੀ ਦੇ ਚੋਣ ਨਿਸ਼ਾਨ 'ਤੇ ਵੱਧ ਤੋਂ ਵੱਧ ਵੋਟਾਂ ਪਾ ਕੇ ਜੇਤੂ ਬਣਾਉਣ ਦੀ ਅਪੀਲ ਵੀ ਕੀਤੀ |
ਪਿਛਲੀ ਖ਼ਬਰ ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫ਼ਰੰਟ ਨੇ ਪੰਜਾਬ ਸਰਕਾਰ ਵਿਰੁੱਧ ਕੱਢੀ ਵਿਸ਼ਾਲ ਰੋਸ ਰੈਲੀ ਅਗਲੀ ਖ਼ਬਰ 31 ਨੂੰ ਬਾਬਾ ਬਕਾਲਾ ਪੰਥਕ ਕਾਨਫਰੰਸ 'ਚ ਸੰਗਤਾਂ ਵਹੀਰਾ ਘੱਤ ਕੇ ਪਹੁੰਚਣ- ਜਥੇ. ਧਨੌਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।