12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਕਾਰ ਅਤੇ ਮੋਟਰਸਾਈਕਲ ਦੀ ਟੱਕਰ 'ਚ 2 ਨੌਜਵਾਨਾਂ ਦੀ ਮੌਤ, ਕਾਰ ਚਾਲਕ ਖ਼ਿਲਾਫ਼ ਮਾਮਲਾ ਦਰਜ

ਅਜੀਤ ਡੈਸਕ 23-05-2026
ਜਲਾਲਾਬਾਦ, 22 ਮਈ (ਕਰਨ ਚੁਚਰਾ)-ਥਾਣਾ ਅਮੀਰ ਖ਼ਾਸ ਪੁਲਿਸ ਨੇ ਕਾਰ ਅਤੇ ਮੋਟਰਸਾਈਕਲ ਦੀ ਟੱਕਰ ਵਿਚ 2 ਨੌਜਵਾਨਾਂ ਦੀ ਮੌਤ ਹੋਣ ਦੇ ਸਬੰਧ 'ਚ ਇਕ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਮੁਖ਼ਤਿਆਰ ਸਿੰਘ ਨੇ ਦੱਸਿਆ ਕਿ ਰਾਘਵ ਪੁੱਤਰ ਸਤੀਸ਼ ਕੁਮਾਰ ਵਾਸੀ ਲਾਧੂਕਾ ਮੰਡੀ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦਾ ਚਚੇਰਾ ਭਰਾ ਸਾਜਨ ਕੁਮਾਰ ਪੁੱਤਰ ਜਗਦੀਸ਼ ਕੁਮਾਰ ਅਤੇ ਲਵਿਸ਼ ਕੁਮਾਰ ਪੁੱਤਰ ਖ਼ਰੈਤ ਲਾਲ ਵਾਸੀਆਨ ਲਾਧੂਕਾ ਮੰਡੀ ਆਪਣੇ ਮੋਟਰਸਾਈਕਲ ਨੰਬਰ ਪੀ.ਬੀ 22 ਡੀ 2825 'ਤੇ ਸਵਾਰ ਹੋ ਕੇ ਫ਼ਰੀਦਕੋਟ ਮੈਡੀਕਲ ਕਾਲਜ ਵੱਲ ਜਾ ਰਹੇ ਸੀ | ਜਦੋਂ ਉਹ ਐਫ਼.ਐਫ਼ ਰੋਡ ਪੈਟਰੋਲ ਪੰਪ ਬਾਬਾ ਬੁੱਢਾ ਜੀ ਸ਼ਮਸਦੀਨ ਚਿਸ਼ਤੀ ਨੇੜੇ ਪਹੁੰਚੇ ਤਾਂ ਫ਼ਾਜ਼ਿਲਕਾ ਵੱਲ ਜਾ ਰਹੀ ਕਾਰ ਨੰਬਰ ਪੀ.ਬੀ.10 ਐੱਚ.ਕਿਊ.8413, ਜਿਸ ਨੂੰ ਗੁਰਜੀਤ ਸਿੰਘ ਗਰੇਵਾਲ ਪੁੱਤਰ ਭਜਨ ਸਿੰਘ ਵਾਸੀ ਗੁੱਜਰਵਾਲ ਜ਼ਿਲ੍ਹਾ ਲੁਧਿਆਣਾ ਚਲਾ ਰਿਹਾ ਸੀ, ਨਾਲ ਐਕਸੀਡੈਂਟ ਹੋ ਗਿਆ | ਹਾਦਸੇ ਵਿਚ ਸਾਜਨ ਕੁਮਾਰ ਦੀ ਮੌਕੇ 'ਤੇ ਮੌਤ ਹੋ ਗਈ ਅਤੇ ਲਵਿਸ਼ ਕੁਮਾਰ ਨੂੰ ਹਸਪਤਾਲ ਵਿਖੇ ਡਾਕਟਰਾਂ ਨੇ ਮਿ੍ਤਕ ਐਲਾਨ ਦਿੱਤਾ | ਪੁਲਿਸ ਵਲੋਂ ਗੁਰਜੀਤ ਸਿੰਘ ਗਰੇਵਾਲ ਨੂੰ ਕਾਬੂ ਕਰ ਲਿਆ ਗਿਆ ਹੈ ਅਤੇ ਉਸ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ |
ਪਿਛਲੀ ਖ਼ਬਰ ਸਿਟੀਜ਼ਨ ਵੈੱਲਫੇਅਰ ਕੌਂਸਲ ਜਲਾਲਾਬਾਦ ਨੇ ਸਰਕਾਰੀ ਸਕੂਲ 'ਚ ਸਟੇਸ਼ਨਰੀ ਵੰਡੀ ਅਗਲੀ ਖ਼ਬਰ ਪਟੇਲ ਪਾਰਕ ਦੀ ਦਸ਼ਾ ਸੁਧਾਰਨ ਵਿਚ ਕਿਸੇ ਨੂੰ ਸਿਆਸਤ ਨਹੀਂ ਕਰਨੀ ਚਾਹੀਦੀ-ਵਿਜੈ ਉਪਵੇਜਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।