01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਰਾਜ ਚੋਣ ਕਮਿਸ਼ਨ ਵਲੋਂ ਰਿਸ਼ਬ ਬਾਂਸਲ ਜ਼ਿਲ੍ਹਾ ਫ਼ਾਜ਼ਿਲਕਾ ਦੇ ਚੋਣ ਆਬਜ਼ਰਵਰ ਨਿਯੁਕਤ

ਅਜੀਤ ਡੈਸਕ 17-05-2026
ਫ਼ਾਜ਼ਿਲਕਾ, 16 ਮਈ (ਦਵਿੰਦਰ ਪਾਲ ਸਿੰਘ)-ਰਾਜ ਚੋਣ ਕਮਿਸ਼ਨ, ਪੰਜਾਬ ਵਲੋਂ ਨਗਰ ਕੌਂਸਲ ਚੋਣਾਂ-2026 ਦੇ ਮੱਦੇਨਜ਼ਰ ਜ਼ਿਲ੍ਹਾ ਫ਼ਾਜ਼ਿਲਕਾ ਲਈ ਰਿਸ਼ਬ ਬਾਂਸਲ ਪੀ.ਸੀ.ਐੱਸ ਨੂੰ ਚੋਣ ਅਬਜ਼ਰਵਰ ਨਿਯੁਕਤ ਕੀਤਾ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਸ੍ਰੀਮਤੀ ਅਮਰਪ੍ਰੀਤ ਕੌਰ ਸੰਧੂ ਨੇ ਦੱਸਿਆ ਕਿ ਡੀ.ਐੱਮ.ਮਾਰਕਫੈੱਡ ਫ਼ਾਜ਼ਿਲਕਾ ਕਮਲਦੀਪ ਸਿੰਘ ਨੂੰ ਚੋਣ ਅਬਜ਼ਰਵਰ ਦੇ ਸਹਾਇਕ ਲਾਇਨਜ਼ ਅਫ਼ਸਰ ਵਜੋਂ ਨਿਯੁਕਤ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਚੋਣਾਂ ਸਬੰਧੀ ਜ਼ਿਲ੍ਹੇ ਦੇ ਨਾਗਰਿਕ ਚੋਣ ਪ੍ਰਕਿਰਿਆ ਨਾਲ ਜੁੜੇ ਕਿਸੇ ਵੀ ਸੁਝਾਅ ਜਾਂ ਸ਼ਿਕਾਇਤ ਲਈ ਚੋਣ ਅਬਜ਼ਰਵਰ ਰਿਸ਼ਬ ਬਾਂਸਲ ਪੀ.ਸੀ.ਐੱਸ ਨਾਲ ਮੋਬਾਈਲ ਨੰਬਰ 'ਤੇ ਸੰਪਰਕ ਕਰ ਸਕਦੇ ਹਨ | ਇਸ ਤੋਂ ਇਲਾਵਾ ਸਹਾਇਕ ਲਾਇਨਜ਼ ਅਫ਼ਸਰ ਕਮਲਦੀਪ ਸਿੰਘ ਡੀ.ਐੱਮ. ਮਾਰਕਫੈੱਡ ਨਾਲ ਮੋਬਾਈਲ 'ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ |
ਪਿਛਲੀ ਖ਼ਬਰ ਕਿਸਾਨਾਂ 'ਤੇ ਨਾੜ ਸਾੜਨ ਦੇ ਪਰਚੇ ਕਰਨਾ ਬੰਦ ਕਰੋ ਨਹੀਂ ਤਾਂ ਹੋਵੇਗਾ ਸੰਘਰਸ਼-ਮਨਪ੍ਰੀਤ ਸਿੰਘ ਸੰਧੂ ਅਗਲੀ ਖ਼ਬਰ ਪੀ.ਏ.ਡੀ.ਬੀ.ਬੈਂਕ ਖ਼ਿਲਾਫ਼ ਕਿਸਾਨਾਂ ਦਾ ਅਣਮਿਥੇ ਸਮੇਂ ਦਾ ਧਰਨਾ 6ਵੇਂ ਦਿਨ ਵੀ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।