01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਲੁੱਟ-ਖੋਹ ਅਤੇ ਕਤਲ ਦੇ ਮਾਮਲੇ 'ਚ ਥਾਣਾ ਸਿਟੀ-2 ਪੁਲਿਸ ਨੇ 5 ਨੌਜਵਾਨਾਂ ਨੂੰ ਕੀਤਾ ਕਾਬੂ, ਇਕ ਫ਼ਰਾਰ

ਅਜੀਤ ਡੈਸਕ 17-05-2026
ਅਬੋਹਰ, 16 ਮਈ (ਤੇਜਿੰਦਰ ਸਿੰਘ ਖ਼ਾਲਸਾ)-ਥਾਣਾ ਸਿਟੀ 2 ਪੁਲਿਸ ਨੇ ਬੀਤੇ ਦਿਨੀਂ ਕੰਧਵਾਲਾ ਰੋਡ 'ਤੇ ਲੁੱਟ-ਖੋਹ ਅਤੇ ਮਾਰਕੁੱਟ ਵਿਚ ਮਰੇ ਵਿਅਕਤੀ ਦੇ ਮਾਮਲੇ ਵਿਚ ਥਾਣਾ ਸਿਟੀ 2 ਪੁਲਿਸ ਨੇ ਕਾਰਵਾਈ ਕਰਦੇ ਹੋਏ 5 ਨੌਜਵਾਨਾਂ ਨੂੰ ਕਾਬੂ ਕਰ ਲਿਆ ਹੈ ਜਦ ਕਿ 1 ਨੌਜਵਾਨ ਫ਼ਰਾਰ ਦੱਸਿਆ ਜਾ ਰਿਹਾ ਹੈ | ਇਸ ਸੰਬੰਧੀ ਅਬੋਹਰ ਦੇ ਥਾਣਾ ਸਿਟੀ 2 ਵਿਖੇ ਪੈੱ੍ਰਸ ਕਾਨਫ਼ਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਐੱਸ.ਪੀ. ਅਬੋਹਰ ਆਸ਼ਵੰਤ ਸਿੰਘ ਨੇ ਦੱਸਿਆ ਕਿ ਥਾਣਾ ਸਿਟੀ 2 ਪੁਲਿਸ ਨੇ ਬੀਤੇ ਦਿਨੀਂ ਕੰਧਵਾਲਾ ਰੋਡ 'ਤੇ ਹੋਈ ਲੁੱਟ-ਖੋਹ ਅਤੇ ਮਾਰਕੁੱਟ ਵਿਚ ਇਕ ਵਿਅਕਤੀ ਦੀ ਮੌਤ ਦੇ ਮਾਮਲੇ ਵਿਚ 6 ਲੋਕਾਂ ਖ਼ਿਲਾਫ਼ ਮਾਮਲਾ ਦਰਜ਼ ਕਰਦੇ ਹੋਏ 5 ਲੋਕਾਂ ਨੂੰ ਗਿ੍ਫ਼ਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ ਜਦ ਕਿ ਇਕ ਵਿਅਕਤੀ ਫ਼ਰਾਰ ਦੱਸਿਆ ਜਾ ਰਿਹਾ ਹੈ | ਇਸ ਮੌਕੇ ਅਬੋਹਰ ਦੇ ਡੀ.ਐੱਸ.ਪੀ. ਹਰੀਸ਼ ਕੁਮਾਰ ਅਤੇ ਥਾਣਾ ਸਿਟੀ 2 ਦੇ ਮੁਖੀ ਦਵਿੰਦਰ ਸਿੰਘ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਐੱਸ.ਪੀ.ਆਸ਼ਵੰਤ ਸਿੰਘ ਨੇ ਦੱਸਿਆ ਕਿ ਘਟਨਾ ਦੇ ਕੁੱਝ ਹੀ ਘੰਟਿਆਂ ਬਾਅਦ ਥਾਣਾ ਸਿਟੀ 2 ਪੁਲਿਸ ਨੇ ਕਾਰਵਾਈ ਕਰਦੇ ਹੋਏ ਮੁਕੱਦਮਾ ਨੰਬਰ 82 ਧਾਰਾ 310(2), 126(2), 115(2), 191(3),190 ਬੀ.ਐਨ.ਐੱਸ. ਐਕਟ ਤਹਿਤ ਨਾਮਜ਼ਦ ਦੋਸ਼ੀ ਮੋਹਿਤ ਉਰਫ਼ ਕ੍ਰਾਂਤੀ ਪੁੱਤਰ ਹਰਦੀਪ ਸਿੰਘ ਵਾਸੀ ਚੰਡੀਗੜ੍ਹ ਮੁਹੱਲਾ ਅਬੋਹਰ, ਮਨੀਸ਼ ਕੁਮਾਰ ਪੁੱਤਰ ਪਵਨ ਕੁਮਾਰ ਵਾਸੀ ਚੰਡੀਗੜ੍ਹ ਮੁਹੱਲਾ ਅਬੋਹਰ, ਸੁਖਬੀਰ ਸਿੰਘ ਉਰਫ਼ ਸੁਲਤਾਨ ਪੁੱਤਰ ਜਰਨੈਲ ਸਿੰਘ ਵਾਸੀ ਨੇੜੇ ਮਹਿੰਦਰ ਕੋਲਡ ਸਟੋਰ ਢੀਂਗੜਾ ਕਾਲੋਨੀ ਅਬੋਹਰ, ਗੁਰਬੀਰ ਸਿੰਘ ਉਰਫ਼ ਦੀਪੂ ਪੁੱਤਰ ਅਮਰੀਕ ਸਿੰਘ ਵਾਸੀ ਕੋਠੀ ਫ਼ੇਜ਼ ਅਬੋਹਰ ਅਤੇ ਮਨਿੰਦਰ ਸਿੰਘ ਉਰਫ਼ ਮਨੀ ਪੁੱਤਰ ਸੁਖਪਾਲ ਸਿੰਘ ਨੂੰ ਗਿ੍ਫ਼ਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ ਜਦ ਕਿ ਨੀਰਜ ਪੁੱਤਰ ਮਹਿੰਦਰ ਕੁਮਾਰ ਵਾਸੀ ਆਰਿਆ ਨਗਰੀ ਫ਼ਰਾਰ ਹੈ ਜੋ ਕਿ ਘਟਨਾ ਦਾ ਮੁੱਖ ਸਾਜ਼ਿਸ਼ ਕਰਤਾ ਹੈ | ਜਿਸ ਦੀ ਭਾਲ ਲਈ ਛਾਪੇਮਾਰੀ ਲਗਾਤਾਰ ਕੀਤੀ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਉਕਤ ਨੌਜਵਾਨ ਨਵੇਂ-ਨਵੇਂ ਜੁਰਮ ਦੇ ਰਾਹ 'ਤੇ ਪਏ ਹਨ ਜਦ ਕਿ ਇਨ੍ਹਾਂ ਵਿਚੋਂ ਮਨਿੰਦਰ ਸਿੰਘ ਨਾਬਾਲਗ ਹੈ | ਐੱਸ.ਪੀ ਆਸ਼ਵੰਤ ਸਿੰਘ ਨੇ ਦੱਸਿਆ ਕਿ ਕਾਬੂ ਕੀਤੇ ਨੌਜਵਾਨਾਂ ਦੇ ਪਾਸੋਂ ਘਟਨਾ ਸਮੇਂ ਵਰਤੋਂ ਵਿਚ ਲਏ ਹਥਿਆਰ ਅਤੇ ਪੱਥਰ ਆਦਿ ਵੀ ਬਰਾਮਦ ਕਰ ਲਏ ਹਨ | ਜਿਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਉਪਰੰਤ ਹੋਰ ਜਾਣਕਾਰੀ ਲਈ ਜਾਵੇਗੀ ਜਦ ਕਿ ਇਨ੍ਹਾਂ ਖ਼ਿਲਾਫ਼ ਪਹਿਲਾਂ ਕਿਸੇ ਵੀ ਤਰ੍ਹਾਂ ਦਾ ਕੋਈ ਅਪਰਾਧਿਕ ਰਿਕਾਰਡ ਨਹੀਂ ਹੈ | ਮੋਹਿਤ ਸਿੰਘ 'ਤੇ ਪਹਿਲਾਂ ਵੀ ਮਾਰਕੁੱਟ ਦਾ ਇਕ ਮੁਕੱਦਮਾ ਦਰਜ਼ ਹੈ |
ਪਿਛਲੀ ਖ਼ਬਰ ਪੀ.ਏ.ਡੀ.ਬੀ.ਬੈਂਕ ਖ਼ਿਲਾਫ਼ ਕਿਸਾਨਾਂ ਦਾ ਅਣਮਿਥੇ ਸਮੇਂ ਦਾ ਧਰਨਾ 6ਵੇਂ ਦਿਨ ਵੀ ਜਾਰੀ ਅਗਲੀ ਖ਼ਬਰ ਜਵਾਹਰ ਨਵੋਦਿਆ ਵਿਦਿਆਲਾ ਦੇ ਖਿਡਾਰੀਆਂ ਦੀ ਹਾਕੀ ਟੀਮ ਲਈ ਚੋਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।