20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਹਿਊਮਨ ਰਾਈਟਸ ਸੋਸ਼ਲ ਵੈੱਲਫੇਅਰ ਸੋਸਾਇਟੀ ਵਲੋਂ ਅਹਿਮ ਬੈਠਕ, ਸੰਗਠਨ ਦਾ ਕੀਤਾ ਵਿਸਥਾਰ

ਅਜੀਤ ਡੈਸਕ 10-05-2026
ਫ਼ਿਰੋਜ਼ਪੁਰ, 9 ਮਈ (ਕੁਲਬੀਰ ਸਿੰਘ ਸੋਢੀ)-ਹਿਊਮਨ ਰਾਈਟਸ ਸੋਸ਼ਲ ਵੈੱਲਫੇਅਰ ਸੋਸਾਇਟੀ (ਰਜਿ. 1860) ਦੀ ਇਕ ਅਹਿਮ ਮੀਟਿੰਗ ਪਿੰਡ ਕੁਤਬੇ ਵਾਲਾ ਵਿਖੇ ਸੂਬਾ ਪ੍ਰਧਾਨ ਪ੍ਰੀਤਮ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਦੌਰਾਨ ਸੋਸਾਇਟੀ ਦੇ ਕੰਮਕਾਜ ਨੂੰ ਹੋਰ ਮਜ਼ਬੂਤ ਕਰਨ ਲਈ ਅਹੁਦੇਦਾਰਾਂ ਦੀ ਨਵੀਂ ਨਿਯੁਕਤੀ 'ਤੇ ਹੋਰ ਕਾਰਜਾਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ | ਮੀਟਿੰਗ ਵਿਚ ਸਰਬਸੰਮਤੀ ਨਾਲ ਫ਼ੈਸਲਾ ਲੈਂਦਿਆਂ ਸੂਬਾ ਪ੍ਰਧਾਨ ਪ੍ਰੀਤਮ ਸਿੰਘ ਵਲੋਂ ਚਰਨ ਦਾਸ ਪੁੱਤਰ ਮੰਗਲ ਰਾਮ, ਨਿਵਾਸੀ ਪਿੰਡ ਨਵਾਂ ਪੁਰਬਾਂ ਨੂੰ ਸੋਸਾਇਟੀ ਦਾ ਸੂਬਾ ਉਪ ਪ੍ਰਧਾਨ ਨਿਯੁਕਤ ਕੀਤਾ ਗਿਆ | ਇਸ ਨਿਯੁਕਤੀ ਉਪਰੰਤ ਨਵੇਂ ਚੁਣੇ ਗਏ ਉਪ ਪ੍ਰਧਾਨ ਦਾ ਸਨਮਾਨ ਕਰਨ ਲਈ ਸੋਸਾਇਟੀ ਦੀ ਸਮੁੱਚੀ ਟੀਮ ਵਿਸ਼ੇਸ਼ ਤੌਰ 'ਤੇ ਪਿੰਡ ਨਵਾਂ ਪੁਰਬਾਂ ਵਿਖੇ ਚਰਨ ਦਾਸ ਦੇ ਘਰ ਪਹੁੰਚੀ | ਟੀਮ ਦੇ ਸਾਰੇ ਮੈਂਬਰਾਂ ਨੇ ਚਰਨ ਦਾਸ ਦੀ ਇਸ ਨਿਯੁਕਤੀ 'ਤੇ ਖ਼ੁਸ਼ੀ ਜ਼ਾਹਿਰ ਕੀਤੀ ਅਤੇ ਕਿਹਾ ਕਿ ਸੋਸਾਇਟੀ ਨੂੰ ਵੱਡੀ ਮਜ਼ਬੂਤੀ ਮਿਲੇਗੀ | ਇਸ ਮੌਕੇ ਚੇਅਰਮੈਨ ਅਸ਼ੋਕ ਕੁਮਾਰ, ਪੰਜਾਬ ਸਲਾਹਕਾਰ ਸੰਤ ਨਰੈਣ ਦਾਸ, ਜੁਆਇੰਟ ਸੈਕਟਰੀ ਮੰਗਲ, ਬਲਾਕ ਪ੍ਰਧਾਨ ਪਵਨ, ਜ਼ਿਲ੍ਹਾ ਪ੍ਰਧਾਨ ਮਲਕੀਤ ਸਿੰਘ, ਜ਼ਿਲ੍ਹਾ ਉਪ ਪ੍ਰਧਾਨ ਜਸਪਾਲ ਸਿੰਘ, ਗਣੇਸ਼ ਕੱਕੜ, ਰਾਜੇਸ਼ ਮੈਂਬਰ ਅਤੇ ਵਾਈਸ ਚੇਅਰਮੈਨ ਜਸਵਿੰਦਰ ਸਿੰਘ ਸਮੇਤ ਹੋਰ ਕਈ ਅਹੁਦੇਦਾਰ ਹਾਜ਼ਰ ਸਨ |
ਪਿਛਲੀ ਖ਼ਬਰ ਕਣਕ ਦੇ ਨਾੜ ਨੂੰ ਅੱਗ ਲਗਾਉਣ ਵਾਲੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਗੁਲਾਮੀਵਾਲਾ ਸ਼ਮਸ਼ਾਨਘਾਟ 'ਚ ਕੂੜੇ ਦਾ ਡੰਪ ਬਣਾਉਣ ਦੇ ਵਿਰੋਧ 'ਚ ਪਿੰਡ ਵਾਸੀਆਂ ਅੰਦਰ ਰੋਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।