18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਮੰਡੀ ਘੁਬਾਇਆ ਨੇੜੇ ਖੇਤਾਂ 'ਚੋਂ ਮਿਲੀ 520 ਗਰਾਮ ਹੈਰੋਇਨ

ਅਜੀਤ ਡੈਸਕ 19-04-2026
ਮੰਡੀ ਘੁਬਾਇਆ, 18 ਅਪ੍ਰੈਲ (ਅਮਨ ਬਵੇਜਾ)-ਮੰਡੀ ਘੁਬਾਇਆ ਨੇੜਲੇ ਇਕ ਸਰਹੱਦੀ ਢਾਣੀ ਦੇ ਖੇਤਾਂ 'ਚੋਂ ਹੈਰੋਇਨ ਮਿਲਣ ਦੀ ਖ਼ਬਰ ਹੈ | ਜਾਣਕਾਰੀ ਦਿੰਦਿਆਂ ਮੰਡੀ ਘੁਬਾਇਆ ਦੇ ਚੌਂਕੀ ਇੰਚਾਰਜ ਨੇ ਦੱਸਿਆ ਕਿ ਇਹ ਹੈਰੋਇਨ ਪਿੰਡ ਗਹਿਲੇਵਾਲਾ ਨੇੜੇ ਪੈਂਦੀ ਢਾਣੀ ਮਾਘ ਸਿੰਘ ਦੇ ਖੇਤਾਂ 'ਚ ਪੁਲਿਸ ਅਤੇ ਬੀ.ਐੱਸ.ਐਫ਼ ਦੇ ਸਾਂਝੇ ਸਰਚ ਅਪ੍ਰੇਸ਼ਨ ਦੌਰਾਨ ਬਰਾਮਦ ਹੋਈ ਹੈ ਜੋ ਪਾਕਿਸਤਾਨ ਵਾਲੇ ਪਾਸੇ ਤੋਂ ਡਰੋਨ ਰਾਹੀਂ ਪਹੁੰਚੀ ਹੈ | ਇਹ 520 ਗਰਾਮ ਹੈਰੋਇਨ ਦਾ ਇਕ ਪੈਕਟ ਸੀ, ਜੋ ਕਿ ਖੇਤਾਂ 'ਚੋਂ ਮਿਲਿਆ ਹੈ | ਉਨ੍ਹਾਂ ਦੱਸਿਆ ਕਿ ਇਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ |
ਪਿਛਲੀ ਖ਼ਬਰ ਦੋ ਦਿਨਾ ਤੋਂ ਲਾਪਤਾ ਦਸਵੀਂ ਦੇ ਵਿਦਿਆਰਥੀ ਦੀ ਲਾਸ਼ ਨਹਿਰ 'ਚੋਂ ਬਰਾਮਦ ਅਗਲੀ ਖ਼ਬਰ ਕਣਕ ਦੇ ਨਾੜ ਨੂੰ ਲੱਗੀ ਭਿਆਨਕ ਅੱਗ, ਕਿਸਾਨਾਂ ਨੇ ਸੂਝ-ਬੂਝ ਨਾਲ ਅੱਗ 'ਤੇ ਪਾਇਆ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।