15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਗੁਰੂ ਨਾਨਕ ਖ਼ਾਲਸਾ ਕਾਲਜ ਦਾ ਨਤੀਜਾ ਰਿਹਾ ਸ਼ਾਨਦਾਰ

ਅਜੀਤ ਡੈਸਕ 14-04-2026
ਅਬੋਹਰ, 13 ਅਪ੍ਰੈਲ (ਤੇਜਿੰਦਰ ਸਿੰਘ ਖ਼ਾਲਸਾ)-ਗੁਰੂ ਨਾਨਕ ਖ਼ਾਲਸਾ ਕਾਲਜ ਅਬੋਹਰ ਦਾ ਬੀ.ਕਾਮ ਭਾਗ ਦੂਜਾ ਦੇ ਸਮੈਸਟਰ ਤੀਜੇ ਦਾ ਨਤੀਜਾ ਸ਼ਾਨਦਾਰ ਰਿਹਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਕਾਲਜ ਪਿ੍ੰਸੀਪਲ ਡਾ.ਰੁਪਿੰਦਰ ਕੌਰ ਨੇ ਦੱਸਿਆ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਐਲਾਨੇ ਬੀ.ਕਾਮ ਭਾਗ ਦੂਜਾ ਦੇ ਸਮੈਸਟਰ ਤੀਜੇ ਦੇ ਨਤੀਜਿਆਂ 'ਚ ਕਾਲਜ ਵਿਦਿਆਰਥਣ ਅਮੀਸ਼ਾ ਰਾਣੀ ਪੁੱਤਰੀ ਰਮੇਸ਼ ਕੁਮਾਰ ਨੇ 77 ਫ਼ੀਸਦੀ ਅੰਕ ਪ੍ਰਾਪਤ ਕਰਕੇ ਕਾਲਜ 'ਚਾੋ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ ਜਦਕਿ ਕਾਲਜ ਵਿਦਿਆਰਥੀ ਅਰਪਨ ਸਿੰਘ ਪੁੱਤਰ ਕੁਲਵਿੰਦਰ ਸਿੰਘ ਨੇ 76 ਫ਼ੀਸਦੀ ਅੰਕ ਪ੍ਰਾਪਤ ਕਰਕੇ ਕਾਲਜ 'ਚੋਂ ਦੂਸਰਾ ਅਤੇ ਕਾਲਜ ਵਿਦਿਆਰਥਣ ਤਾਨੀਆ ਸਿੰਗਲਾ ਪੁੱਤਰੀ ਅਮਿੱਤ ਸਿੰਗਲਾ ਨੇ 73 ਫ਼ੀਸਦੀ ਅੰਕ ਪ੍ਰਾਪਤ ਕਰਕੇ ਕਾਲਜ 'ਚੋਂ ਤੀਸਰਾ ਸਥਾਨ ਪ੍ਰਾਪਤ ਕੀਤਾ ਹੈ | ਕਾਲਜ ਦਾ ਨਤੀਜਾ ਸੋ ਫ਼ੀਸਦੀ ਰਿਹਾ | ਕਾਲਜ ਦੀ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਦਲਜੀਤ ਸਿੰਘ ਸੰਧੂ ਤੇ ਸਕੱਤਰ ਬਲਕਰਨ ਸਿੰਘ ਬਰਾੜ ਸਮੇਤ ਸਮੁੱਚੀ ਕਾਲਜ ਪ੍ਰਬੰਧਕੀ ਕਮੇਟੀ ਨੇ ਇਸ 'ਤੇ ਖ਼ੁਸ਼ੀ ਪ੍ਰਗਟ ਕਰਦਿਆਂ ਕਾਲਜ ਦੇ ਪਿ੍ੰਸੀਪਲ ਡਾ.ਰੁਪਿੰਦਰ ਕੌਰ, ਕਾਮਰਸ ਵਿਭਾਗ ਦੇ ਮੁਖੀ ਡਾ.ਕਮਲਪ੍ਰੀਤ ਸਿੰਘ, ਪ੍ਰੋ.ਉੱਪਲ ਸਿੰਘ, ਪ੍ਰੋ.ਦੀਪਕ ਮੈਥਿਲ ਸਮੇਤ ਕਾਲਜ ਸਟਾਫ਼, ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਹੈ ਅਤੇ ਉਨ੍ਹਾਂ ਨੂੰ ਭਵਿੱਖ ਵਿਚ ਹੋਰ ਮਿਹਨਤ ਕਰਨ ਲਈ ਵੀ ਪ੍ਰੇਰਿਤ ਕੀਤਾ ਹੈ |
ਪਿਛਲੀ ਖ਼ਬਰ ਸਿੱਖਿਆ ਕੇਂਦਰਾਂ ਨੇ ਮਨਾਈ 10ਵੀਂ ਵਰ੍ਹੇਗੰਢ, ਕਰਵਾਇਆ ਗਿਆ ਪਰਿਵਾਰ ਮਿਲਣ ਸਮਾਗਮ ਮੁੱਖ ਮਹਿਮਾਨਾਂ ਨੇ ਹੋਣਹਾਰ ਵਿਦਿਆਰ... ਅਗਲੀ ਖ਼ਬਰ ਰਮਨ ਬਿਸ਼ਨੋਈ ਅਕਾਲੀ ਦਲ ਦੇ ਸਲਾਹਕਾਰ ਨਿਯੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।