13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਮੰਡੀਆਂ ਵਿਚ ਕਣਕ ਦੀ ਆਮਦ ਤੇਜ਼, ਖ਼ਰੀਦ ਏਜੰਸੀਆਂ ਗਈਆਂ ਹੜਤਾਲ 'ਤੇ

ਅਜੀਤ ਡੈਸਕ 14-04-2026
ਫ਼ਾਜ਼ਿਲਕਾ, 13 ਅਪ੍ਰੈਲ (ਦਵਿੰਦਰ ਪਾਲ ਸਿੰਘ)-ਬੇਮੌਸਮੀ ਵਰਖਾ 'ਤੇ ਗੜੇਮਾਰੀ ਨਾਲ ਤਬਾਹੀ ਤੋਂ ਬਾਅਦ ਪੱਕੀਆਂ ਕਣਕਾਂ ਦੀ ਕਟਾਈ ਦਾ ਕੰਮ ਜ਼ੋਰ ਫੜ ਗਿਆ ਹੈ, ਕਿਸਾਨ ਮੌਸਮ ਤੋਂ ਡਰਿਆ ਖੇਤ ਵਿਚ ਪੱਕੀ ਕਣਕ ਦਾ ਹੋਰ ਜੋਖ਼ਮ ਨਹੀਂ ਉਠਾਉਣਾ ਚਾਹੰੁਦਾ | ਕਿਸਾਨ ਧਰਤੀ 'ਤੇ ਵਿਛੀ ਜਾਂ ਕਿਧਰੇ ਖੜੀ ਕਣਕ ਨੂੰ ਕੰਬਾਈਨਾਂ ਨਾਲ ਕਟਾਈ 'ਤੇ ਜ਼ੋਰ ਦੇਣ ਲਗਾ ਹੈ ਜਿਸ ਨਾਲ ਮੰਡੀਆਂ ਵਿਚ ਕਣਕ ਦੀ ਆਮਦ ਦਿਨ-ਬਦਿਨ ਤੇਜ਼ ਹੰੁਦੀ ਜਾ ਰਹੀ ਹੈ | ਮੰਡੀਆਂ ਅੰਦਰ ਕਣਕ ਦੇ ਢੇਰ ਹੀ ਨਜ਼ਰ ਆਉਂਦੇ ਹਨ, ਕਣਕ ਅੰਦਰ ਜ਼ਿਆਦਾ ਨਮੀ ਦੇ ਨਾਮ 'ਤੇ ਸਰਕਾਰੀ ਏਜੰਸੀਆਂ ਨੇ ਅਣ-ਐਲਾਨੀ ਹੜਤਾਲ ਕਰ ਕੇ ਖ਼ਰੀਦ ਸ਼ੁਰੂ ਨਹੀਂ ਕੀਤੀ, ਏਜੰਸੀਆਂ ਵਾਲੇ ਕਣਕ ਵਿਚ ਜ਼ਿਆਦਾ ਨਮੀ ਦੇ ਨਾਂ 'ਤੇ ਖ਼ਰੀਦ ਸ਼ੁਰੂ ਨਹੀਂ ਕਰ ਰਹੇ ਪਰ ਕਿਸਾਨ ਬੇਮੌਸਮੀ ਬਾਰਸ਼ ਨਾਲ ਹੋਏ ਨੁਕਸਾਨ ਤੋ ਡਰਿਆ ਕਣਕ ਦੀ ਵਢਾਈ ਵਲ ਜ਼ੋਰ ਦੇ ਰਿਹਾ ਹੈ | ਕੇਂਦਰ ਸਰਕਾਰ ਦੇ ਪਹਿਲੇ ਮਾਪ ਦੰਡਾ ਅਨੁਸਾਰ 12 ਪ੍ਰਤੀਸ਼ਤ ਨਮੀ ਵਾਲੀ ਕਣਕ ਹੀ ਖ਼ਰੀਦੀ ਜਾ ਸਕਦੀ ਹੈ, ਪਰ ਜਿਸ ਤਰਾਂ ਇਸ ਸੀਜ਼ਨ ਦੌਰਾਨ ਕਣਕ ਦੀ ਤਬਾਹੀ ਹੋਈ ਹੈ, ਧਰਤੀ 'ਤੇ ਵਿਛੀ ਕਣਕ ਕਟਾਈ ਤੋ ਬਾਅਦ ਹੀ ਪੁਰੀ ਨਮੀ ਵਿਚ ਆਉਂਦੀ ਹੈ | ਸਰਕਾਰੀ ਏਜੰਸੀਆਂ ਵਾਲੇ ਜ਼ਿਆਦਾ ਨਮੀ ਵਾਲੀ ਕਣਕ ਖ਼ਰੀਦ ਸ਼ੁਰੂ ਕਰਨ ਲਈ ਨਵੇਂ ਹੁਕਮਾਂ ਦੀ ਉਡੀਕ ਕਰ ਰਹੇ ਹਨ | ਕੇਂਦਰ ਸਰਕਾਰ ਕਣਕ ਦੀ ਨਮੀ ਦੇ ਵਿਚ ਛੋਟ ਦੇਵੇ, ਪੰਜਾਬ ਸਰਕਾਰ ਨੇ ਸੂਬੇ ਅੰਦਰ ਤਬਾਹ ਹੋਈ ਕਣਕ ਦੀ ਫ਼ਸਲ ਦੇਖਣ ਲਈ ਆਪਣੀਆਂ ਟੀਮਾਂ ਭੇਜਣ ਲਈ ਪਹਿਲਾਂ ਹੀ ਲਿਖ ਕੇ ਮੰਗ ਕੀਤੀ ਹੈ | ਅਧਿਕਾਰੀਆਂ ਅਨੁਸਾਰ ਕੇਂਦਰੀ ਟੀਮ ਅੱਜ ਜਾਂ ਕਲ ਪੰਜਾਬ ਪੁੱਜੇਗੀ 'ਤੇ ਆਪਣੀ ਰਿਪੋਰਟ ਕੇਂਦਰ ਨੂੰ ਦੇਵੇਗੀ, ਫਿਰ ਨਮੀ ਦੇ ਮਾਪ ਦੰਡਾਂ ਵਿਚ ਕੋਈ ਫ਼ੈਸਲਾ ਲਿਆ ਜਾਵੇਗਾ | ਪੰਜਾਬ ਸਰਕਾਰ ਦੀਆਂ ਏਜੰਸੀਆਂ 15 ਪ੍ਰਤੀਸ਼ਤ ਤਕ ਕਣਕ ਦੀ ਖ਼ਰੀਦ ਕਰਨ ਦੀ ਮੰਗ ਕਰ ਰਿਹਾ ਹੈ | ਉਨ੍ਹਾਂ ਅਨੁਸਾਰ ਜਿਸ ਦਾ ਮੁੱਖ ਕਾਰਨ ਬੋਰੀਆਂ ਵਿਚ ਕਣਕ ਪਾਉਣ ਤਾੋ ਬਾਅਦ ਬਹੁਤ ਸੁੱਕ ਜਾਂਦੀ ਹੈ, ਬੋਰੀ ਦੇ ਘਟੇ ਵਜ਼ਨ ਦੇ ਭਾਰ ਦੀ ਜ਼ਿੰਮੇਵਾਰੀ ਕਿਸ ਉੱਪਰ ਆਵੇਗੀ, ਆੜ੍ਹਤੀ ਵਰਗ ਵੀ ਇਸ ਮਾਮਲੇ ਅੰਦਰ ਪ੍ਰੇਸ਼ਾਨੀ ਵਿਚ ਹੈ | ਜਿਸ ਦਾ ਕਾਰਨ ਕਣਕ ਦੀ ਲਿਫ਼ਟਿੰਗ ਵਿਚ ਦੇਰੀ ਦੱਸਿਆ ਜਾ ਰਿਹਾ ਹੈ, ਕਈ ਵਾਰ ਜਦ ਕਣਕ ਟਰੱਕਾਂ ਰਾਹੀ ਗੁਦਾਮਾਂ ਵਿਚ ਜਾਂਦੀ ਹੈ ਤਾਂ ਉਸ ਵਕਤ ਕਣਕ ਦੇ ਭਾਰ ਨੂੰ ਲੈ ਕੇ ਕਈ ਮਸਲੇ ਖੜੇ ਹੋ ਜਾਂਦੇ ਹਨ | ਕਈ ਵਾਰ ਤਾਂ ਠੇਕੇਦਾਰ ਸਿਆਸੀ ਜ਼ੋਰ ਨਾਲ ਘਟੇ ਵਜ਼ਨ ਦੀ ਰਕਮ ਆੜ੍ਹਤੀਆ ਜਾ ਟਰੱਕ ਓਪਰੇਟਰਾਂ ਸਿਰ ਪਾ ਦਿੰਦਾ ਹੈ | ਇਸ ਲਈ ਸਾਰੇ ਝਮੇਲੇ ਤਾੋ ਬਚਣ ਵਾਸਤੇ ਏਜੰਸੀਆਂ ਵਾਲੇ ਹੜਤਾਲ 'ਤੇ ਚਲੇ ਗਏ ਹਨ ਅਤੇ ਕੇਂਦਰੀ ਟੀਮ ਦੀ ਰਿਪੋਰਟ ਦਾ ਇੰਤਜ਼ਾਰ ਕਰ ਰਹੇ ਹਨ | ਦੂਜੇ ਪਾਸੇ ਕਿਸਾਨਾਂ ਦਾ ਕਹਿਣਾ ਹੈ ਕਿ ਪਹਿਲਾ ਕਿਸਾਨ ਕੁਦਰਤ ਦੀ ਮਾਰ ਕਾਰਨ ਉੱਜੜਿਆ ਅਤੇ ਹੁਣ ਸਰਕਾਰੀ ਕੰਮਾਂ ਵਿਚ ਦੇਰੀ ਕਾਰਨ ਰੁਲਨ ਲਈ ਬੈਠਾ ਹੈ | ਵੱਖ-ਵੱਖ ਕਿਸਾਨਾਂ ਨੇ ਕਿਹਾ ਕਿ ਪਹਿਲਾਂ ਕਣਕ ਦਾ ਨੁਕਸਾਨ ਹੋਣ ਕਾਰਨ ਝਾੜ ਘੱਟ ਨਿਕਲ ਰਿਹਾ ਹੈ, ਹੁਣ ਮੰਡੀਆਂ ਵਿਚ ਹੋਰ ਮਾਰ ਪਵੇਗੀ , ਕਿਸਾਨਾਂ ਨੇ ਮੰਗ ਕੀਤੀ ਹੈ ਕਿ ਕਣਕ ਦੀ ਖ਼ਰੀਦ ਹਲਾਤਾਂ ਨੂੰ ਵੇਖਦਿਆਂ ਤੁਰੰਤ ਸ਼ੁਰੂ ਕੀਤੀ ਜਾਵੇ 'ਤੇ ਨੁਕਸਾਨੇ ਫ਼ਸਲ ਦਾ ਮੁਆਵਜ਼ਾ ਦਿੱਤਾ ਜਾਵੇ |
ਪਿਛਲੀ ਖ਼ਬਰ ਭਾਕਿਯੂ ਕਾਦੀਆਂ ਨੇ ਮੰਗਾਂ ਨੂੰ ਲੈ ਕੇ ਡੀ.ਸੀ. ਦਫ਼ਤਰ ਵਿਖੇ ਸੌਂਪਿਆ ਮੰਗ ਪੱਤਰ ਅਗਲੀ ਖ਼ਬਰ ਅਭਿਸ਼ੇਕ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ਜਲਿ੍ਹਆਂਵਾਲਾ ਬਾਗ਼ ਦੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।