21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਹਰਮੀਤ ਸਿੰਘ ਕਾਦੀਆਂ ਨੇ ਅਰਨੀਵਾਲਾ ਦੇ ਪਿੰਡ ਇਸਲਾਮ ਵਾਲਾ ਵਿਖੇ ਬਾਰਿਸ਼ ਅਤੇ ਗੜੇਮਾਰੀ ਨਾਲ ਨੁਕਸਾਨੀਆਂ ਫ਼ਸਲਾਂ ਦਾ ਜਾਇਜ਼ਾ ਲਿਆ

ਅਜੀਤ ਡੈਸਕ 11-04-2026
ਮੰਡੀ ਅਰਨੀਵਾਲਾ,10 ਅਪ੍ਰੈਲ (ਮੋਹਲ਼ਾ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਸੂਬਾ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਨੇ ਅੱਜ ਬਾਰਿਸ਼ ਅਤੇ ਗੜੇ੍ਹਮਾਰੀ ਨਾਲ ਪ੍ਰਭਾਵਿਤ ਅਰਨੀਵਾਲਾ ਦੇ ਪਿੰਡ ਇਸਲਾਮ ਵਾਲਾ ਵਿਖੇ ਦੌਰਾ ਕੀਤਾ ਅਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸਰਕਾਰ ਨੂੰ ਇਸ ਸਬੰਧੀ ਵਾਈਟ ਪੇਪਰ ਜਾਰੀ ਕਰਨਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਬੇਸ਼ੱਕ ਮਾਲ ਵਿਭਾਗ ਦੇ ਪਟਵਾਰੀ ਅਤੇ ਅਧਿਕਾਰੀ ਜ਼ਰੂਰ ਮੌਕਾ ਦੇਖਣ ਆਏ ਹਨ | ਉਨ੍ਹਾਂ ਕਿਹਾ ਕਿ ਕਿਸਾਨ ਦਾ ਜੋ ਨੁਕਸਾਨ ਹੋਇਆ ਹੈ, ਉਸ ਦੀ ਰਿਪੋਰਟ ਜਲਦ ਤਿਆਰ ਕੀਤੀ ਜਾਵੇ | ਉਨ੍ਹਾਂ ਦੀ ਜਥੇਬੰਦੀ ਸੋਮਵਾਰ ਨੂੰ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਅਤੇ ਫ਼ਾਜ਼ਿਲਕਾ ਦੇ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਦੇ ਕੇ ਮੰਗ ਕਰੇਗੀ ਕਿ ਕਿਸਾਨਾਂ ਨੂੰ ਜਲਦ ਮੁਆਵਜ਼ਾ ਕੀਤਾ ਜਾਵੇ | ਕਾਦੀਆਂ ਨੇ ਕਿਹਾ ਕਿ ਸਰਕਾਰ ਜੇਕਰ ਫ਼ਸਲ ਵਿਭਿੰਨਤਾ ਨੂੰ ਸਹੀ ਅਰਥਾਂ ਵਿਚ ਲਾਗੂ ਕਰਨਾ ਚਾਹੁੰਦੀ ਹੈ ਤਾਂ ਮਾਲਵਾ ਪੱਟੀ ਦੇ ਨਰਮਾ ਬੈਲਟ ਵਿਚ ਕਿਸਾਨਾਂ ਨੂੰ ਬੀ ਟੀ ਕਾਟਨ 3 ਅਤੇ 4 ਜਨਰੇਸ਼ਨ ਦੇ ਬੀਜ ਮੁਹੱਈਆ ਕਰਵਾਏ ਜਾਣ | ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੂੰ ਵਿਸ਼ਵ ਮੰਡੀ ਦੇ ਵਿਚ ਫ਼ਸਲਾਂ ਦਾ ਸਹੀ ਭਾਅ ਤਾਂ ਹੀ ਮਿਲ ਸਕਦਾ ਹੈ | ਜੇਕਰ ਪੰਜਾਬ ਦੇ ਨਾਲ ਲੱਗਦੇ ਪਾਕਿਸਤਾਨ ਦੇ ਸੜਕੀ ਰਸਤਿਆਂ ਨੂੰ ਖੋਲਿ੍ਹਆ ਜਾਵੇ | ਇਸ ਮੌਕੇ ਸੂਬਾ ਪ੍ਰੈੱਸ ਸਕੱਤਰ ਮਾਸਟਰ ਬੂਟਾ ਸਿੰਘ ਚਿਮਨੇਵਾਲਾ, ਜ਼ਿਲ੍ਹਾ ਪ੍ਰਧਾਨ ਨਿਸ਼ਾਨ ਸਿੰਘ ਢਿੱਲੋਂ, ਸੀਨੀਅਰ ਮੀਤ ਪ੍ਰਧਾਨ ਬਾਜ਼ ਸਿੰਘ, ਬਲਾਕ ਪ੍ਰਧਾਨ ਲਖਵਿੰਦਰ ਸਿੰਘ ਸੰਧੂ, ਬਲਾਕ ਸਲਾਹਕਾਰ ਗੁਰਲਾਲ ਸਿੰਘ, ਦਵਿੰਦਰ ਸਿੰਘ ਕਮਾਲ ਵਾਲਾ, ਚਾਨਣ ਸਿੰਘ ਭੁੱਲਰ, ਰਾਜਪਾਲ ਸਿੰਘ ਮਾਨ, ਜੈਪਾਲ ਸਿੰਘ ਸਾਬਕਾ ਸਰਪੰਚ ਇਸਲਾਮ ਵਾਲਾ, ਬਲਰਾਜ ਸਿੰਘ, ਬਲਦੇਵ ਸਿੰਘ, ਮਿਲਖਾ ਸਿੰਘ, ਪਾਰਸਪ੍ਰੀਤ ਸਿੰਘ ਭੁੱਲਰ, ਸਵਰਨ ਸਿੰਘ ਭੁੱਲਰ, ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਹਰਮਨਦੀਪ ਸਿੰਘ ਕਿਟੂ ਮਾਨ ਅਤੇ ਹੋਰ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਸਾਬਕਾ ਮੰਤਰੀ ਜਿਆਣੀ ਨੇ ਸਰਕਾਰੀ ਹਸਪਤਾਲ 'ਚ ਪੰਜਾਬ ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ-ਧਰਨੇ ਦਾ ਕੀਤਾ ਐਲਾਨ ਅਗਲੀ ਖ਼ਬਰ ਹੈਰੋਇਨ ਸਮੇਤ ਇਕ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।