24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਰਿਟਾਇਰਡ ਮਿਊਾਸੀਪਲ ਕਰਮਚਾਰੀਆਂ ਨੂੰ ਈ.ਓ. ਵਲੋਂ ਬਕਾਏ ਜਲਦੀ ਦੇਣ ਦਾ ਭਰੋਸਾ

ਅਜੀਤ ਡੈਸਕ 11-04-2026
ਜ਼ੀਰਾ, 10 ਅਪ੍ਰੈਲ (ਰਜਨੀਸ਼ ਕਥੂਰੀਆ)-ਆਪਣੀਆਂ ਮੰਗਾਂ ਦੇ ਸੰਬੰਧ ਵਿਚ ਰਿਟਾਇਰਡ ਮਿਉਂਸੀਪਲ ਕਰਮਚਾਰੀ ਯੂਨੀਅਨ ਜ਼ੀਰਾ ਦਾ ਇਕ ਵਫ਼ਦ ਹਰਵੰਤ ਸਿੰਘ ਦੀ ਅਗਵਾਈ ਵਿਚ ਨਰਿੰਦਰ ਕੁਮਾਰ ਕਾਰਜ ਸਾਧਕ ਅਫਸਰ ਨਗਰ ਕੌਂਸਲ ਜ਼ੀਰਾ ਨੂੰ ਮਿਲਿਆ | ਇਸ ਦੌਰਾਨ ਸਮੂਹ ਸੇਵਾਮੁਕਤ ਕਰਮਚਾਰੀਆਂ ਨੇ ਮੈਡੀਕਲ ਭੱਤੇ ਅਤੇ ਐਲ. ਟੀ.ਸੀ. ਦੇ ਬਕਾਏ ਦੀ ਮੰਗ ਕੀਤੀ | ਜਿਸ 'ਤੇ ਕਾਰਜ ਸਾਧਕ ਅਫਸਰ ਨਰਿੰਦਰ ਕੁਮਾਰ ਨੇ ਉਹਨਾਂ ਨੂੰ ਜਲਦੀ ਹੀ ਇਹ ਬਕਾਏ ਦੇਣ ਦਾ ਭਰੋਸਾ ਦਿੱਤਾ | ਇਸ ਵਫ਼ਦ ਵਿਚ ਵੀਰ ਭਾਨ ਨਾਰੰਗ, ਚਰਨਜੀਤ ਸ਼ਰਮਾ, ਜਗਦੀਸ਼ ਕੁਮਾਰ, ਰਾਮ ਚਰਨ, ਚੰਦਗੀ ਰਾਮ, ਪੱਪੂ, ਪਰਮਜੀਤ ਸਿੰਘ, ਰਾਮ ਜੀ, ਗੁਲਸ਼ਨ ਰਾਏ ਝੱਟਾ, ਬਿੱਕਰ ਸਿੰਘ, ਕਰਨੈਲ ਸਿੰਘ, ਰਾਜ ਕੁਮਾਰ, ਅਸ਼ੋਕ ਕੁਮਾਰ, ਮੈਡਮ ਦਰਸ਼ਨਾ ਰਾਣੀ, ਮੈਡਮ ਜਸਵੀਰ ਕੌਰ, ਮੈਡਮ ਕਿਰਨਾ ਰਾਣੀ, ਮੈਡਮ ਮਾਇਆ ਦੇਵੀ, ਗੁਰਦੀਪ ਸਿੰਘ, ਜਨਕ ਰਾਜ ਅਤੇ ਮੈਡਮ ਚੰਦਰ ਕਾਂਤਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸੜਕ ਹਾਦਸੇ ਦੇ ਮਾਮਲੇ 'ਚ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਫ਼ਾਜ਼ਿਲਕਾ ਜ਼ਿਲ੍ਹਾ ਅਨਾਜ ਮੰਡੀ 'ਚ ਕਣਕ ਦੀ ਆਮਦ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।