15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਮੀਂਹ ਕਾਰਨ ਪਛੜ ਜਾਵੇਗੀ ਕਣਕ ਦੀ ਕਟਾਈ, ਬੇਮੌਸਮੀ ਬਰਸਾਤ ਨੇ ਕਣਕ ਦੀ ਕਟਾਈ ਨੂੰ ਕੀਤਾ ਪ੍ਰਭਾਵਿਤ

ਅਜੀਤ ਡੈਸਕ 05-04-2026
ਮੰਡੀ ਘੁਬਾਇਆ, 4 ਅਪ੍ਰੈਲ (ਅਮਨ ਬਵੇਜਾ)-ਇਸ ਵਾਰ ਅਪ੍ਰੈਲ ਮਹੀਨੇ ਦੇ ਸ਼ੁਰੂਆਤ 'ਚ ਸ਼ੁਰੂ ਹੋਈ ਬਰਸਾਤ ਨੇ ਕਣਕ ਦੀ ਫ਼ਸਲ ਨੂੰ ਕਾਫ਼ੀ ਪ੍ਰਭਾਵਿਤ ਕੀਤਾ ਹੈ | ਰੁਕ ਰੁਕ ਕੇ ਪੈ ਰਹੀ ਬਾਰਸ਼ ਕਾਰਨ ਕਣਕ ਦੀ ਕਟਾਈ ਦੇ ਕੰਮ 'ਤੇ ਅਸਰ ਪੈਣਾ ਸ਼ੁਰੂ ਹੋ ਗਿਆ ਹੈ | ਕਿਸਾਨਾਂ ਨੇ ਦੱਸਿਆ ਕਿ ਮੀਂਹ ਕਾਰਨ ਖੇਤਾਂ 'ਚ ਨਮੀ ਵੱਧ ਗਈ ਹੈ | ਜਿਸ ਨਾਲ ਕਟਾਈ ਦਾ ਕੰਮ ਪਛੜਨ ਲੱਗਿਆ ਹੈ | ਆਮ ਤੌਰ 'ਤੇ ਇਸ ਸਮੇਂ ਤੱਕ ਕਈ ਖੇਤਾਂ ਵਿਚ ਕਟਾਈ ਸ਼ੁਰੂ ਹੋ ਜਾਂਦੀ ਹੈ, ਪਰ ਇਸ ਵਾਰ ਮੌਸਮ ਨੇ ਸਾਰੀ ਯੋਜਨਾ ਵਿਗਾੜ ਦਿੱਤੀ ਹੈ | ਕਿਸਾਨਾਂ ਦਾ ਕਹਿਣਾ ਹੈ ਕਿ ਕਣਕ ਦੀ ਫ਼ਸਲ ਪੂਰੀ ਤਰ੍ਹਾਂ ਤਿਆਰ ਖੜ੍ਹੀ ਹੈ, ਪਰ ਖੇਤਾਂ ਵਿਚ ਮਿੱਟੀ ਦੇ ਗਿੱਲੇ ਹੋਣ ਕਾਰਨ ਮਸ਼ੀਨਾਂ ਨਾਲ ਕਟਾਈ ਕਰਨਾ ਮੁਸ਼ਕਲ ਹੋ ਰਿਹਾ ਹੈ | ਇਸ ਤੋਂ ਇਲਾਵਾ ਗਿੱਲੀ ਫ਼ਸਲ ਦੀ ਕਟਾਈ ਕਰਨ ਨਾਲ ਦਾਣੇ ਦੀ ਗੁਣਵੱਤਾ 'ਤੇ ਵੀ ਅਸਰ ਪੈ ਸਕਦਾ ਹੈ | ਜਿਸ ਕਾਰਨ ਕਿਸਾਨਾਂ ਨੂੰ ਮੰਡੀਆਂ ਵਿਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ | ਉੱਧਰ ਕਿਸਾਨਾਂ ਨੇ ਇਹ ਵੀ ਦੱਸਿਆ ਹੈ ਕਿ ਕਣਕ ਦੀ ਫ਼ਸਲ ਦੇ ਤਣੇ ਦੇ ਗਿੱਲੇ ਹੋ ਜਾਣ ਕਾਰਨ ਵੀ ਫ਼ਸਲ ਝੁਕਣ ਲੱਗ ਗਈ ਹੈ | ਕਈ ਖੇਤਰਾਂ ਵਿਚ ਚੱਲਿਆਂ ਤੇਜ਼ ਹਵਾਵਾਂ ਕਾਰਨ ਕਣਕ ਦੀ ਫ਼ਸਲ ਦੇ ਧਰਤੀ 'ਤੇ ਵਿਛਣ ਕਾਰਨ ਵੀ ਕਟਾਈ ਮੁਸ਼ਕਿਲ ਹੋ ਜਾਵੇਗੀ | ਮੰਡੀ ਘੁਬਾਇਆ ਖੇਤਰ ਦੇ ਕਿਸਾਨ ਇਸ ਵੇਲੇ ਮੌਸਮ 'ਤੇ ਨਜ਼ਰ ਰੱਖ ਰਹੇ ਹਨ | ਜੇਕਰ ਆਉਣ ਵਾਲੇ ਦਿਨਾਂ ਵਿਚ ਮੌਸਮ ਸਾਫ਼ ਹੁੰਦਾ ਹੈ ਤਾਂ ਕਿਸਾਨ ਕਣਕ ਦੀ ਕਟਾਈ ਨੂੰ ਤੇਜ਼ੀ ਨਾਲ ਕਰਨਗੇ | ਮੌਸਮ ਦੇ ਬਦਲੇ ਰੁੱਖ ਕਾਰਨ ਕਿਸਾਨਾਂ ਵਿਚ ਹਲਕੀ ਚਿੰਤਾ ਵੀ ਪਾਈ ਜਾ ਰਹੀ ਹੈ | ਕੁੱਲ ਮਿਲਾ ਕੇ ਕਣਕ ਦੀ ਫ਼ਸਲ ਦੀ ਕਟਾਈ ਪਛੜ ਕੇ ਹੋਵੇਗੀ |
ਪਿਛਲੀ ਖ਼ਬਰ ਪੂਜਾ ਲੂਥਰਾ ਸਚਦੇਵਾ ਨੇ ਫੁੱਟਬਾਲ ਟੂਰਨਾਮੈਂਟ ਦੌਰਾਨ ਖਿਡਾਰੀਆਂ ਦੀ ਕੀਤੀ ਹੌਸਲਾ ਅਫ਼ਜ਼ਾਈ ਅਗਲੀ ਖ਼ਬਰ ਪਾਵਰਕਾਮ 'ਚ ਲਾਈਨਮੈਨ ਦੀ ਭਰਤੀ 'ਚੋਂ ਪੰਜਾਬੀ ਦੀ ਸ਼ਰਤ ਹਟਾਉਣ ਦਾ ਵਿਰੋਧ ਪੰਜਾਬੀਆਂ ਨੂੰ ਨੌਕਰੀਆਂ ਤੋਂ ਵਾਂਝੇ ਰੱਖਣ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।