ਫ਼ਾਜ਼ਿਲਕਾ, 26 ਮਾਰਚ (ਅਮਰਜੀਤ ਸ਼ਰਮਾ)-ਗੁਰੂ ਆਤਮ ਵੱਲਭ ਜੈਨ ਆਦਰਸ਼ ਵਿਦਿਆਲਿਆ ਵਿਚ ਵਿੱਦਿਅਕ ਸੈਸ਼ਨ 2025-2026 ਦੇ ਸਮਾਪਨ ਮੌਕੇ ਅਧਿਆਤਮਿਕ ਅਤੇ ਵਿੱਦਿਅਕ ਪ੍ਰੋਗਰਾਮ ਕਰਵਾਇਆ ਗਿਆ | ਇਸ ਮੌਕੇ ਸਕੂਲ ਵਿਹੜੇ ਵਿਚ ਸਰਬੱਤ ਦੇ ਭਲੇ ਲਈ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ | ਵਾਈਸ ਪਿ੍ੰਸੀਪਲ ਸ਼ੀਨਮ ਧੂੜੀਆ ਨੇ ਦੱਸਿਆ ਕਿ ਗੁਰੂ ਸਾਹਿਬ ਦੀ ਸਵਾਰੀ ਵਿਦਿਆਲਿਆ ਦੇ ਚੇਅਰਮੈਨ ਐਡਵੋਕੇਟ ਅਨਿਲ ਜੈਨ, ਪਿ੍ੰਸੀਪਲ ਨਰੇਸ਼ ਸਪੜਾ ਅਤੇ ਪ੍ਰਬੰਧਕੀ ਕਮੇਟੀ ਦੇ ਮੈਂਬਰਾਂ ਵਲੋਂ ਪੂਰੇ ਮਾਨ-ਸਨਮਾਨ ਨਾਲ ਲਿਆਂਦੀ ਗਈ | ਇਸ ਦਾ ਭੋਗ 28 ਮਾਰਚ ਨੂੰ ਪਾਇਆ ਜਾਵੇਗਾ | ਧਾਰਮਿਕ ਸਮਾਗਮ ਦੇ ਨਾਲ-ਨਾਲ ਸਕੂਲ ਦਾ ਸਾਲਾਨਾ ਨਤੀਜਾ ਵੀ ਬੜੇ ਉਤਸ਼ਾਹ ਨਾਲ ਐਲਾਨਿਆ ਗਿਆ | ਉਨ੍ਹਾਂ ਦੱਸਿਆ ਕਿ ਪੀਯੂਸ਼ ਕੰਬੋਜ ਨੇ ਪ੍ਰੀ-ਨਰਸਰੀ, ਗੁਰਫ਼ਤਿਹ ਸਿੰਘ 'ਤੇ ਗੁਰਸ਼ਾਨ ਸਿੰਘ ਨੇ ਨਰਸਰੀ, ਮਿਸ਼ਟੀ 'ਤੇ ਰਿਧਾਨਜੋਤ ਨੇ ਐਲ.ਕੇ.ਜੀ., ਦਿਲਸ਼ਾਨ, ਜਪਨੀਤ, ਗੁਰਫ਼ਤਿਹ ਅਤੇ ਆਰਵ ਨੇ ਆਪੋ-ਆਪਣੇ ਸੈਕਸ਼ਨਾਂ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ | ਨਾਇਰਾ ਨੇ ਪਹਿਲੀ ਜਮਾਤ, ਵੰਸ਼ਾ, ਅਰੀਬਵੀਰ ਸਿੰਘ 'ਤੇ ਨਿਖਿਲ ਕੁਮਾਰ, ਸ਼ਿਵਾਨੀ ਤੇ ਤਨਵੀਰ ਨੇ ਚੌਥੀ ਜਮਾਤ, ਮਨਤਜ ਤੇ ਨਾਜ਼ੀਆ ਨੇ ਪੰਜਵੀਂ ਜਮਾਤ, ਗੁਰਨੂਰ ਕੰਬੋਜ ਨੇ ਛੇਵੀਂ ਜਮਾਤ, ਨਾਜ਼ਮੀਨ ਤੇ ਅਰਾਧਿਆ ਸੱਤਵੀਂ ਜਮਾਤ ਅਤੇ ਰਵਨੀਤ ਤੇ ਮਿਸ਼ਟੀ ਨੇ ਅੱਠਵੀਂ ਜਮਾਤ 'ਚ ਪਹਿਲਾ ਸਥਾਨ ਹਾਸਲ ਕੀਤਾ | ਨੌਵੀਂ ਜਮਾਤ ਵਿਚੋਂ ਯਸ਼ੀ ਪਹਿਲੇ ਸਥਾਨ 'ਤੇ ਰਹੀ, ਜਦਕਿ 11ਵੀਂ ਕਾਮਰਸ ਵਿਚ ਵੰਸ਼ਪ੍ਰੀਤ ਸਿੰਘ ਨੂੰ ਵਿਸ਼ੇਸ਼ ਤੌਰ 'ਤੇ ਉਤਸ਼ਾਹਿਤ ਕੀਤਾ ਗਿਆ | ਚੇਅਰਮੈਨ ਐਡਵੋਕੇਟ ਅਨਿਲ ਜੈਨ ਅਤੇ ਪ੍ਰਬੰਧਕੀ ਕਮੇਟੀ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ | ਪਿ੍ੰਸੀਪਲ ਨਰੇਸ਼ ਸਪੜਾ ਨੇ ਅਗਲੇ ਸੈਸ਼ਨ ਲਈ ਮਾਪਿਆਂ ਦੇ ਸਹਿਯੋਗ ਦੀ ਅਪੀਲ ਕੀਤੀ |