20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਆਨਲਾਈਨ ਠੱਗੀ ਮਾਰਨ ਵਾਲੇ 6 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ

ਅਜੀਤ ਡੈਸਕ 08-03-2026
ਫ਼ਾਜ਼ਿਲਕਾ, 7 ਮਾਰਚ (ਦਵਿੰਦਰ ਪਾਲ ਸਿੰਘ)-ਥਾਣਾ ਸਾਈਬਰ ਕ੍ਰਾਈਮ ਪੁਲਿਸ ਨੇ ਆਨਲਾਈਨ ਟਰੇਡਿੰਗ ਦੇ ਨਾਮ 'ਤੇ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਮਾਮਲੇ ਵਿਚ 6 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਜਾਂਚ ਅਧਿਕਾਰੀ ਭਗਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਵਿਸ਼ਾਲ ਪੁੱਤਰ ਰਾਜੂ ਰਾਮ ਵਾਸੀ ਰਾਮਸਰਾ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਸਾਹਿਲ ਪੁੱਤਰ ਚੰਦਰਪਾਲ, ਆਸ਼ਿਤ ਪੁੱਤਰ ਰਣਬੀਰ, ਪ੍ਰਵੀਨ ਨੋਖਵਾਲ ਪੁੱਤਰ ਹਨੂਮਾਨ ਨੋਖਵਾਲ ਵਾਸੀ ਅਮਰਪੁਰਾ, ਪੰਕਜ ਪੁੱਤਰ ਸੁਰਿੰਦਰ ਕੁਮਾਰ ਅਤੇ ਨਵਦੀਪ ਪੁੱਤਰ ਇੰਦਰ ਸੈਨ ਵਾਸੀ ਪਿੰਡ ਕੁਲਾਰ ਅਤੇ 1 ਅਣਪਛਾਤੇ ਵਿਅਕਤੀ ਨੇ ਆਨਲਾਈਨ ਟਰੇਡਿੰਗ ਵਿਚ ਰੋਜ਼ਾਨਾ 1000 ਰੁਪਏ ਕਮਾਉਣ ਦਾ ਲਾਲਚ ਦੇ ਕੇ ਉਸ ਦੀ ਆਈ.ਡੀ.ਬਣਾਉਣ ਦੇ ਬਹਾਨੇ ਬੈਂਕ ਖਾਤੇ ਦੀ ਕਾਪੀ, ਚੈੱਕ ਬੁੱਕ ਅਤੇ ਏ.ਟੀ.ਐਮ.ਕਾਰਡ ਹਾਸਲ ਕਰ ਲਏ | ਇਸ ਤੋਂ ਬਾਅਦ ਇਨ੍ਹਾਂ ਵਿਅਕਤੀਆਂ ਨੇ ਉਸ ਦੇ ਖਾਤੇ ਦੀ ਵਰਤੋਂ ਕਰਕੇ ਵੱਖ-ਵੱਖ ਰਾਜਾਂ ਦੇ ਲੋਕਾਂ ਨਾਲ ਠੱਗੀਆਂ ਮਾਰੀਆਂ ਅਤੇ ਉਸ ਦੇ ਖਾਤੇ ਵਿਚ 10 ਲੱਖ ਰੁਪਏ ਤੋਂ ਵੱਧ ਪੈਸੇ ਪੁਆ ਕੇ ਧੋਖਾਧੜੀ ਕੀਤੀ | ਜਿਸ ਤੋਂ ਬਾਅਦ ਪੁਲਿਸ ਨੇ ਉਕਤ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ |
ਪਿਛਲੀ ਖ਼ਬਰ ਸਾਈਬਰ ਠੱਗੀ ਵਿਰੁੱਧ ਫ਼ਾਜ਼ਿਲਕਾ ਪੁਲਿਸ ਦੀ ਵਿਸ਼ੇਸ਼ ਪਹਿਲ, ਜਾਗਰੂਕਤਾ ਫ਼ਿਲਮ ਕੀਤੀ ਰਿਲੀਜ਼ ਅਗਲੀ ਖ਼ਬਰ ਲਾਲਾ ਜਗਤ ਨਰਾਇਣ ਐਜੂਕੇਸ਼ਨਲ ਕਾਲਜ ਦੇ ਵਿਦਿਆਰਥੀਆਂ ਨੇ 'ਅੰਤਰ ਕਾਲਜ ਯੁਵਕ ਮੇਲਾ' 'ਚ ਮੱਲਾਂ ਮਾਰੀਆਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।