28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਅਨਮੋਲ ਰਤਨ ਸਿੰਘ ਸਿੱਧੂ ਨੇ ਅਬੋਹਰ ਦੇ ਵਕੀਲਾਂ ਨਾਲ ਕੀਤੀ ਮੀਟਿੰਗ <br/>

ਅਬੋਹਰ ਦੇ ਬਾਰ ਐਸੋਸੀਏਸ਼ਨ ਦਫ਼ਤਰ ਵਿਖੇ ਬਾਰ ਦੇ ਪ੍ਰਧਾਨ ਪ੍ਰਕਾਸ਼ ਸਿੰਘ ਬਰਾੜ ਤੇ ਹੋਰ ਵਕੀਲ ਭਾਈਚਾਰਾ ਸਾਬਕਾ ਜਰਨਲ ਅਨਮੋਲਰਤਨ ਸਿੰਘ ਸਿੱਧੂ ਦਾ ਸਵਾਗਤ ਕਰਨ ਮੌਕੇ ਜਾਣਕਾਰੀ ਦਿੰਦੇ ਹੋਏ | ਤਸਵੀਰ : ਸੁਖਜੀਤ ਸਿੰਘ ਬਰਾੜ <br/> 22-02-2026
ਅਬੋਹਰ, 21 ਫਰਵਰੀ (ਸੁਖਜੀਤ ਸਿੰਘ ਬਰਾੜ)-ਸਾਬਕਾ ਐਡਵੋਕੇਟ ਜਰਨਲ ਅਨਮੋਲਰਤਨ ਸਿੰਘ ਸਿੱਧੂ ਨੇ ਸਥਾਨਕ ਬਾਰ ਐਸੋਸੀਏਸ਼ਨ ਦੇ ਦਫ਼ਤਰ ਪੁੱਜ ਕੇ ਅਬੋਹਰ ਦੇ ਵਕੀਲ ਭਾਈਚਾਰੇ ਨਾਲ ਮੀਟਿੰਗ ਕੀਤੀ | ਇਸ ਮੌਕੇ ਬਾਰ ਦੇ ਪ੍ਰਧਾਨ ਪ੍ਰਕਾਸ਼ ਸਿੰਘ ਬਰਾੜ, ਜੁਆਇੰਟ ਸੈਕਟਰੀ ਅਨੁਜ ਚੌਧਰੀ ਆਦਿ ਨੇ ਉਨ੍ਹਾਂ ਦਾ ਬਾਰ ਦੇ ਦਫ਼ਤਰ ਪਹੁੰਚਣ 'ਤੇ ਨਿੱਘਾ ਸਵਾਗਤ ਕੀਤਾ | ਬਾਰ ਦੇ ਪ੍ਰਧਾਨ ਪ੍ਰਕਾਸ਼ ਸਿੰਘ ਬਰਾੜ, ਵਕੀਲ ਦਰਸ਼ਨ ਸਿੰਘ ਬਰਾੜ, ਸੁਖਜੀਤ ਸਿੰਘ ਦਾਨੇਵਾਲੀਆ, ਅਨੀਤਾ ਚਲਾਣਾ, ਅਮਨ ਵਧਵਾ, ਵਿਜੈ ਕੁਮਾਰ ਜੱਗਾ ਨੇ ਉਨ੍ਹਾਂ ਵਕੀਲਾਂ ਦੀਆਂ ਸਮੱਸਿਆਵਾਂ ਤੇ ਮੰਗਾਂ ਤੋਂ ਜਾਣੂ ਕਰਵਾਇਆ | ਇਸ ਮੌਕੇ ਅਨਮੋਲਰਤਨ ਸਿੰਘ ਸਿੱਧੂ ਨੇ ਕਿਹਾ ਕਿ ਉਹ ਜਦੋਂ ਵੀ ਅਬੋਹਰ ਆਉਂਦੇ ਹਨ ਤਾਂ ਅਬੋਹਰ ਦੇ ਵਕੀਲ ਭਾਈਚਾਰੇ ਨੇ ਹਮੇਸ਼ਾ ਉਨ੍ਹਾਂ ਨੂੰ ਮਾਣ ਦਿੱਤਾ ਹੈ | ਇਸ ਮੌਕੇ ਸਾਬਕਾ ਪ੍ਰਧਾਨ ਆਰ. ਐੱਸ. ਫੋਰ, ਲਖਵਿੰਦਰ ਸਿੰਘ ਸਿੱਧੂ, ਮਨਜੀਤ ਜਸੂਜਾ, ਸੁਖਪਾਲ ਸਿੰਘ ਸਿੱਧੂ, ਜਸਕਰਨ ਸਿੰਘ ਬਰਾੜ ਆਦਿ ਵਕੀਲ ਹਾਜ਼ਰ ਸਨ |

ਪਿਛਲੀ ਖ਼ਬਰ ਸੱਟਾਂ ਮਾਰਨ ਵਾਲੇ 5 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਕਿਰਤੀ ਕਿਸਾਨ ਯੂਨੀਅਨ ਵਲੋਂ ਵੱਖ-ਵੱਖ ਪਿੰਡਾਂ 'ਚ ਇਕਾਈਆਂ ਦਾ ਗਠਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।