29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਨੈਸ਼ਨਲ ਡਿਗਰੀ ਕਾਲਜ ਵਿਖੇ ਮਨਾਇਆ ਬਸੰਤ ਪੰਚਮੀ ਦਾ ਤਿਉਹਾਰ

ਅਜੀਤ ਡੈਸਕ 24-01-2026
ਫ਼ਾਜ਼ਿਲਕਾ, 23 ਜਨਵਰੀ (ਦਵਿੰਦਰ ਪਾਲ ਸਿੰਘ)-ਨੈਸ਼ਨਲ ਡਿਗਰੀ ਕਾਲਜ ਚੁਆੜਿਆਂ ਵਾਲੀ ਵਿਖੇ ਬਸੰਤ ਪੰਚਮੀ ਦਾ ਤਿਉਹਾਰ ਮਨਾਇਆ, ਜਿਸ 'ਚ ਪਤੰਗ ਉਡਾਉਣ ਤੇ ਬਣਾਉਣ ਦੇ ਮੁਕਾਬਲੇ ਕਰਵਾਏ ਗਏ | ਵਿਦਿਆਰਥੀਆਂ ਨੇ ਬੜੇ ਜ਼ੋਰ ਸ਼ੋਰ ਨਾਲ ਗਤੀਵਿਧੀਆਂ ਵਿਚ ਭਾਗ ਲਿਆ ਤੇ ਤਿਉਹਾਰ ਦਾ ਅਨੰਦ ਮਾਣਿਆ | ਪਿ੍ੰਸੀਪਲ ਡਾ. ਰਚਨਾ ਮਹਿਰੋਕ ਨੇ ਵਿਦਿਆਰਥੀਆਂ ਨੂੰ ਇਸ ਤਿਉਹਾਰ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਤਿਉਹਾਰ ਹਿੰਦੂ ਕੈਲੰਡਰ ਦੇ ਅਨੁਸਾਰ ਮਾਘ ਮਹੀਨੇ ਦੇ ਪੰਜਵੇਂ ਦਿਨ ਮਨਾਇਆ ਜਾਂਦਾ ਹੈ ਅਤੇ ਇਹ ਤਿਉਹਾਰ ਪੰਜਾਬ 'ਚ ਬਹਾਰ ਰੁੱਤ ਦੇ ਆਉਣ ਦਾ ਜਸ਼ਨ ਹੈ ਜੋ ਕਿ ਸਰਸਵਤੀ ਮਾਤਾ ਦੀ ਪੂਜਾ ਤੇ ਸਰੋਂ੍ਹ ਦੇ ਪੀਲੇ ਫੁੱਲਾਂ ਦੇ ਖਿੜਨ ਨਾਲ ਮਨਾਇਆ ਜਾਂਦਾ ਹੈ | ਅਖੀਰ 'ਚ ਪਿ੍ੰਸੀਪਲ ਮੈਡਮ ਨੇ ਗਤੀਵਿਧੀਆਂ ਵਿਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਹੋਰ ਅੱਗੇ ਵਧਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਸਮੂਹ ਸਟਾਫ਼ ਵੀ ਸ਼ਾਮਿਲ ਸਨ |
ਪਿਛਲੀ ਖ਼ਬਰ ਚਾਈਨਾ ਡੋਰ ਦੀ ਲਪੇਟ 'ਚ ਆਉਣ ਕਾਰਨ ਨੌਜਵਾਨ ਜ਼ਖ਼ਮੀ ਅਗਲੀ ਖ਼ਬਰ ਮੁੱਖ ਮੰਤਰੀ ਸਿਹਤ ਯੋਜਨਾ ਨਾਲ ਜਨਤਕ ਸਿਹਤ ਢਾਂਚੇ ਨੂੰ ਵੱਡਾ ਹੁਲਾਰਾ ਮਿਲੇਗਾ-ਲਾਡੀ ਵਾਰਵਲ, ਡਿੰਪਲ ਕੰਬੋਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।