17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-01-2026

ਰੁੱਖਾਂ ਦੀ ਨਾਜਾਇਜ਼ ਕਟਾਈ ਕਰਨ ਵਾਲੇ 3 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ

ਅਜੀਤ ਡੈਸਕ 22-01-2026
ਫ਼ਾਜ਼ਿਲਕਾ, 21 ਜਨਵਰੀ (ਦਵਿੰਦਰ ਪਾਲ ਸਿੰਘ)-ਥਾਣਾ ਅਰਨੀਵਾਲਾ ਪੁਲਿਸ ਨੇ ਰੁੱਖਾਂ ਦੀ ਨਾਜਾਇਜ਼ ਕਟਾਈ ਕਰਨ ਵਾਲੇ 3 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਜਾਂਚ ਅਧਿਕਾਰੀ ਸੁਖਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਵਣ ਰੇਂਜ ਅਫ਼ਸਰ ਸੁਖਦੇਵ ਸਿੰਘ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ 16 ਜਨਵਰੀ ਨੂੰ ਸਵੇਰੇ ਬੀਕਾਨੇਰ ਕੈਨਾਲ ਆਰ ਡੀ 255 ਤੋ 256 ਖੱਬੇ ਪਾਸੇ ਨੇੜੇ ਪਿੰਡ ਸ਼ਾਹਪੁਰਾ ਤੋਂ ਦੋ ਸ਼ੀਸ਼ਮ ਦੇ ਰੁੱਖ ਸ਼ੁਮਾਰੀ ਨੰਬਰ 98 ਲਪੇਟ 208 ਸੈਂਟੀਮੀਟਰ ਅਤੇ ਸ਼ੁਮਾਰੀ ਨੰਬਰ 117 ਲਪੇਟ 255 ਸੈਂਟੀਮੀਟਰ ਦੀ ਨਾਜਾਇਜ਼ ਕਟਾਈ ਕੀਤੀ ਗਈ ਹੈ, ਜਿਸ ਦੀ ਸੂਚਨਾ ਮਿਲਣ 'ਤੇ ਉਨ੍ਹਾਂ ਵਲੋਂ ਮੌਕੇ ਦੀ ਗਸ਼ਤ ਕੀਤੀ ਗਈ ਹੈ ਅਤੇ ਪੁੱਛ-ਪੜਤਾਲ ਕਰਨ 'ਤੇ ਪਤਾ ਲੱਗਿਆ ਹੈ ਕਿ ਰੁੱਖਾਂ ਦਾ ਨੁਕਸਾਨ ਜੱਗਾ ਸਿੰਘ ਪੁੱਤਰ ਭਲਵਾਨ ਸਿੰਘ ਵਾਸੀ ਪਿੰਡ ਕੁਹਾੜਿਆਂ ਵਾਲੀ, ਭਾਰਤ ਭੂਸ਼ਨ ਪੁੱਤਰ ਕੁੰਦਨ ਲਾਲ ਅਤੇ ਬਨਵਾਰੀ ਲਾਲ ਪੁੱਤਰ ਸਾਧੂ ਰਾਮ ਵਾਸੀਆਨ ਖਾਤੀ ਮਹੱਲਾ ਫ਼ਾਜ਼ਿਲਕਾ ਵਲੋਂ ਕੀਤਾ ਗਿਆ ਹੈ, ਜਿਸ ਤੋਂ ਬਾਅਦ ਪੁਲਿਸ ਨੇ ਉਕਤ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ |
ਪਿਛਲੀ ਖ਼ਬਰ ਵਣ-ਵਿਭਾਗ ਨੇ ਜੰਗਲੀ ਸੂਰਾਂ ਨਾਲ ਹੁੰਦੇ ਨੁਕਸਾਨ ਦੇ ਮੁਆਵਜ਼ੇ ਲਈ ਕੀਤਾ ਜਾਗਰੂਕ ਅਗਲੀ ਖ਼ਬਰ ਵਿਧਾਇਕ ਡਾ. ਸੁੱਖੀ ਦੇ ਪਿਤਾ ਚੌਧਰੀ ਰਾਮ ਕਿਸ਼ਨ ਦਾ ਨਵਾਂਸ਼ਹਿਰ 'ਚ ਅੰਤਿਮ ਸੰਸਕਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।