28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਬ੍ਰਹਮ ਕੁਮਾਰ ਸੇਵਾ ਕੇਂਦਰ ਦੇ ਰਾਜਯੋਗ ਭਵਨ 'ਚ ਮਨਾਇਆ ਨਵਾਂ ਸਾਲ <br/>

ਅਜੀਤ ਡੈਸਕ 02-01-2026
ਅਬੋਹਰ, 1 ਜਨਵਰੀ (ਤੇਜਿੰਦਰ ਸਿੰਘ ਖ਼ਾਲਸਾ)-ਸਥਾਨਕ ਪੁਰਾਣੀ ਫ਼ਾਜ਼ਿਲਕਾ ਰੋਡ ਸਥਿਤ ਬ੍ਰਹਮ ਕੁਮਾਰੀ ਸੇਵਾ ਕੇਂਦਰ ਦੇ ਰਾਜਯੋਗ ਭਵਨ ਵਿਖੇ ਨਵੇਂ ਸਾਲ ਦੇ ਜਸ਼ਨ ਲਈ ਇਕ ਅਧਿਆਤਮਿਕ ਪ੍ਰੋਗਰਾਮ ਕਰਵਾਇਆ | ਪ੍ਰੋਗਰਾਮ ਦੀ ਸ਼ੁਰੂਆਤ ਬ੍ਰਹਮ ਕੁਮਾਰੀ ਸੇਵਾ ਕੇਂਦਰ ਦੀ ਇੰਚਾਰਜ ਭੈਣ ਪੁਸ਼ਪਲਤਾ ਦੇ ਸੰਦੇਸ਼ ਨਾਲ ਹੋਈ | ਇਸ ਮੌਕੇ ਸੀਨੀਅਰ ਰਾਜ ਯੋਗ ਪ੍ਰਚਾਰਕ ਸੁਨੀਤਾ ਭੈਣ ਨੇ ਨਵੇਂ ਸਾਲ ਦੀ ਮਹੱਤਤਾ ਤੇ ਰਾਜਯੋਗ ਭਵਨ ਦੇ ਵਿਸਥਾਰ 'ਤੇ ਚਾਨਣਾ ਪਾਉਂਦੇ ਹੋਏ ਕਿਹਾ ਕਿ ਅੱਜ ਇਸ ਇਮਾਰਤ ਦੇ 42ਵੇਂ ਸਥਾਪਨਾ ਦਿਵਸ 'ਤੇ ਇਕ ਵੱਡਾ ਸੁਪਨਾ ਸਾਕਾਰ ਹੋਇਆ ਹੈ | ਇਸ ਦੌਰਾਨ ਮੁੱਖ ਮਹਿਮਾਨ ਨਗਰ ਨਿਗਮ ਦੇ ਮੇਅਰ ਵਿਮਲ ਠੱਠਈ ਨੇ ਕਿਹਾ ਕਿ ਲੋਕ ਭੌਤਿਕ ਖ਼ੁਸ਼ੀ ਪ੍ਰਾਪਤ ਕਰਨ ਲਈ ਨਵੇਂ ਸਾਲ ਦੀ ਸ਼ਾਮ 'ਤੇ ਪ੍ਰੋਗਰਾਮਾਂ ਦਾ ਆਯੋਜਨ ਕਰਕੇ ਲੱਖਾਂ ਰੁਪਏ ਖ਼ਰਚ ਕਰਦੇ ਹਨ ਪਰ ਅੱਜ ਰਾਜ ਯੋਗ ਭਵਨ ਵਿਖੇ ਆਯੋਜਿਤ ਨਵੇਂ ਸਾਲ ਦੀ ਸ਼ਾਮ ਵਿਲੱਖਣ ਹੈ | ਪ੍ਰੋਗਰਾਮ ਦੀ ਪ੍ਰਧਾਨਗੀ ਕਰਦੇ ਹੋਏ ਲੇਖਕ ਪ੍ਰੀਸ਼ਦ ਦੇ ਪ੍ਰਧਾਨ ਰਾਜ ਸੰਦੋਸ਼ ਨੇ ਬ੍ਰਹਮਾ ਕੁਮਾਰੀ ਦੇ ਸੰਸਥਾਪਕ ਦਾਦਾ ਲੇਖਰਾਜ ਉਰਫ਼ ਬ੍ਰਹਮ ਬਾਬਾ ਦਾ ਸੰਦੇਸ਼ ਸਾਂਝਾ ਕਰਦੇ ਹੋਏ ਕਿਹਾ ਕਿ ਸਮੱਸਿਆ ਨੂੰ ਹੱਲ ਵਿਚ ਬਦਲਣਾ ਹੀ ਮੁੱਚ ਕੰਮ ਹੈ | ਪ੍ਰੋਗਰਾਮ ਦੀ ਸ਼ੁਰੂਆਤ ਮਹਿਮਾਨਾਂ ਵਲੋਂ ਜੋਤ ਜਗਾ ਕੇ ਤੇ ਕੇਕ ਕੱਟ ਕੇ ਕੀਤੀ ਗਈ | ਇਸ ਦੌਰਾਨ ਕੇਂਦਰ ਦੇ ਉਪ ਸੰਚਾਲਕ ਦਰਸ਼ਨਾ ਭੈਣ, ਸ਼ਾਲੂ ਭੈਣ, ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਰਮੇਸ਼ ਕੁਮਾਰ ਸ਼ਰਮਾ ਅਤੇ ਡਾ.ਸੰਜੇ ਗੁਪਤਾ ਵੀ ਸ਼ਾਮਿਲ ਹੋਏ | ਇਸ ਦੌਰਾਨ ਬੱਚਿਆਂ ਵਲੋਂ ਸਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ | ਸਮਾਪਤੀ 'ਤੇ ਪ੍ਰੋਗਰਾਮ 'ਚ ਸ਼ਾਮਿਲ ਹੋਣ ਵਾਲੇ ਮਹਿਮਾਨਾਂ ਨੂੰ ਇਨਾਮ ਤੇ ਪ੍ਰਸ਼ਾਦ ਵੀ ਵੰਡਿਆ ਗਿਆ |

ਪਿਛਲੀ ਖ਼ਬਰ ਗੁਰੂ ਨਾਨਕ ਖ਼ਾਲਸਾ ਸਕੂਲ 'ਚ 10ਵੇਂ ਗੁਰਮਤਿ ਕੈਂਪ ਦੀ ਹੋਈ ਸਮਾਪਤੀ <br/> ਅਗਲੀ ਖ਼ਬਰ ਐਮ. ਡੀ. ਕਾਲਜ ਵਿਖੇ ਨਵਾਂ ਸਾਲ ਸਮਾਗਮ ਕਰ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।