28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਪਟਵਾਰ ਖ਼ਾਨੇ 'ਚ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ <br/>

ਅਜੀਤ ਡੈਸਕ 02-01-2026
ਅਬੋਹਰ, 1 ਜਨਵਰੀ (ਵਿਵੇਕ ਹੂੜੀਆ)-ਨਵੇਂ ਸਾਲ ਦੇ ਆਗਮਨ ਦੇ ਜਸ਼ਨ 'ਚ ਪਟਵਾਰ ਯੂਨੀਅਨ ਤੇ ਕਾਨੂੰਗੋ ਐਸੋਸੀਏਸ਼ਨ ਵਲੋਂ ਪਟਵਾਰ ਦਫ਼ਤਰ 'ਚ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ | ਇਸ ਸੰਬੰਧੀ ਪਟਵਾਰ ਯੂਨੀਅਨ ਦੇ ਪ੍ਰਧਾਨ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਹਰ ਸਾਲ ਦੋਵੇਂ ਸੰਸਥਾਵਾਂ ਵਲੋਂ ਨਵੇਂ ਸਾਲ ਦੀ ਸ਼ੁਰੂਆਤ ਵਾਹਿਗੁਰੂ ਦਾ ਆਸਰਾ ਲੈ ਕੇ ਕੀਤੀ ਜਾਂਦੀ ਹੈ | ਇਸ ਲੜੀ ਦੇ ਹਿੱਸੇ ਵਜੋਂ ਪਟਵਾਰ ਯੂਨੀਅਨ ਦਫ਼ਤਰ 'ਚ 30 ਦਸੰਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੀ ਸ਼ੁਰੂਆਤ ਕੀਤੀ ਗਈ ਸੀ, ਜਿਸ ਦਾ ਭੋਗ ਨਵੇਂ ਸਾਲ ਦੇ ਪਹਿਲੇ ਦਿਨ ਵੀਰਵਾਰ ਨੂੰ ਪਾਇਆ | ਇਸ ਦੌਰਾਨ ਭੋਗ ਤੋਂ ਬਾਅਦ, ਸ਼ਬਦ ਕੀਰਤਨ ਕੀਤਾ ਤੇ ਸਾਰਿਆਂ ਦੇ ਭਲੇ ਲਈ ਅਰਦਾਸ ਕੀਤੀ ਗਈ | ਅਰਦਾਸ ਤੋਂ ਬਾਅਦ, ਗੁਰੂ ਦਾ ਅਖੰਡ ਲੰਗਰ ਵਰਤਾਇਆ, ਜਿਸ 'ਚ ਸ਼ਹਿਰ ਵਾਸੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ | ਇਸ ਸਮੇਂ ਐੱਸ. ਡੀ. ਐਮ. ਅਰਵਿੰਦ ਕੁਮਾਰ ਪੀ. ਸੀ. ਐੱਸ., ਤਹਿਸੀਲਦਾਰ ਬਲਜਿੰਦਰ ਸਿੰਘ, ਨਾਇਬ ਤਹਿਸੀਲਦਾਰ ਗੁਲਾਬ ਦੀਪ ਸਿੰਘ ਥਿੰਦ, ਮੈਡਮ ਜਸਦੀਪ ਕੌਰ, ਨਾਇਬ ਤਹਿਸੀਲਦਾਰ ਖੁਈਆਂ ਸਰਵਰ ਆਦਿ ਤੋਂ ਇਲਾਵਾ ਯੂਨੀਅਨ ਦੇ ਜਨਰਲ ਸਕੱਤਰ ਰਵਿੰਦਰ ਸਿੰਘ, ਖ਼ਜ਼ਾਨਚੀ ਅੰਜੂ ਕੰਬੋਜ, ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ, ਚੰਦਰ ਕੁਮਾਰ ਕਾਨੂੰਗੋ ਐਸੋਸੀਏਸ਼ਨ ਦੇ ਪ੍ਰਧਾਨ ਕੰਬੋਜ ਸਿੰਘ, ਚੰਦਰ ਕੁਮਾਰ ਖੁਈਆਂ ਸਰਵਰ, ਐੱਸ. ਡੀ. ਐਮ. ਕਾਨੂੰਗੋ, ਪਟਵਾਰੀ ਮਨਿੰਦਰ ਸਿੰਘ, ਭਜਨ ਲਾਲ ਪਟਵਾਰੀ, ਜਸ਼ਨਦੀਪ ਸੰਧੂ ਪਟਵਾਰੀ ਤੋਂ ਇਲਾਵਾ ਸਮੂਹ ਪਟਵਾਰੀ, ਕਾਨੂੰਗੋ, ਮਾਲ ਸਟਾਫ਼ ਦੇ ਮੈਂਬਰ ਹਾਜ਼ਰ ਸਨ |

ਪਿਛਲੀ ਖ਼ਬਰ ਸਾਲ ਦੇ ਪਹਿਲੇ ਦਿਨ ਗੁਰਦੁਆਰੇ 'ਚ ਆਗਮਨ ਪੁਰਬ ਮਨਾਇਆ <br/> ਅਗਲੀ ਖ਼ਬਰ ਦਸ ਲੱਖ ਰੁਪਏ ਖ਼ਰਚ ਕੇ ਨਿਕਾਸੀ ਨਾਲੇ ਦੇ ਪਾਣੀ ਦੀ ਸਮੱਸਿਆ ਕੀਤੀ ਹੱਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।