08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਅਸ਼ੋਕ ਵਾਟਸ ਸਰਬਸੰਮਤੀ ਨਾਲ 13ਵੀਂ ਵਾਰ ਰਿਟਾਇਰਡ ਮਿਊਾਸੀਪਲ ਇੰਪਲਾਈਜ਼ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਬਣੇ

ਅਬੋਹਰ ਦੇ ਨਹਿਰੂ ਪਾਰਕ ਵਿਚ ਹੋਈ ਰਿਟਾਇਰਡ ਮਿਊਾਸੀਪਲ ਇੰਪਲਾਈਜ਼ ਵੈੱਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਦੌਰਾਨ ਹਾਜ਼ਰ ਮੈਂਬਰ | (ਸੱਜੇ) ਸਰਬਸੰਮਤੀ ਨਾਲ 13ਵੀਂ ਪ੍ਰਧਾਨ ਬਣੇ ਅਸ਼ੋਕ ਵਾਟਸ ਦੀ ਫਾਈਲ ਤਸਵੀਰ | ਤਸਵੀਰ : ਤੇਜਿੰਦਰ ਸਿੰਘ ਖ਼ਾਲਸਾ <br/> 01-01-2026
ਅਬੋਹਰ, 31 ਦਸੰਬਰ (ਤੇਜਿੰਦਰ ਸਿੰਘ ਖ਼ਾਲਸਾ)- ਰਿਟਾਇਰਡ ਮਿਊਾਸੀਪਲ ਇੰਪਲਾਈਜ਼ ਵੈੱਲਫੇਅਰ ਐਸੋਸੀਏਸ਼ਨ ਅਬੋਹਰ ਦੀ ਸਾਲਾਨਾ ਚੋਣ ਗੌਰਮਿੰਟ ਪੈਨਸ਼ਨਰ ਯੂਨੀਅਨ ਤਹਿਸੀਲ ਅਬੋਹਰ ਪ੍ਰਧਾਨ ਰੇਸ਼ਮ ਲਾਲ ਰੰਗੀਲਾ ਦੀ ਅਗਵਾਈ ਹੇਠ ਹੋਈ | ਜਿਸ ਵਿਚ ਐਸੋਸੀਏਸ਼ਨ ਦੀ ਨਵੀਂ ਕਾਰਜਕਾਰਨੀ ਦਾ ਗਠਨ ਕੀਤਾ ਗਿਆ | ਜਿਸ ਤਹਿਤ ਅਸ਼ੋਕ ਕੁਮਾਰ ਵਾਟਸ ਨੂੰ ਲਗਾਤਾਰ 13ਵੀਂ ਵਾਰ ਪ੍ਰਧਾਨ ਚੁਣਿਆ ਗਿਆ ਜਦ ਕਿ ਪ੍ਰਮੋਦ ਕੁਮਾਰ ਜੁਨੇਜਾ ਨੂੰ 10ਵੀਂ ਵਾਰ ਜਨਰਲ ਸਕੱਤਰ ਚੁਣਿਆ ਗਿਆ | ਇਸ ਦੇ ਇਲਾਵਾ ਖ਼ਜ਼ਾਨਚੀ ਵੇਦ ਪ੍ਰਕਾਸ਼ ਵਾਟਸ, ਚੇਅਰਮੈਨ ਪ੍ਰੀਤਮ ਸਿੰਘ ਸਾਬਕਾ ਸਰਪੰਚ, ਸੀਨੀਅਰ ਉਪ ਪ੍ਰਧਾਨ ਵਿਨੋਦ ਕੁਮਾਰ ਸ਼ਰਮਾ, ਉਪ ਪ੍ਰਧਾਨ ਸ਼ਾਮ ਲਾਲ ਧੋਲਪੁਰੀਆ, ਸੱਤਨੰਦ ਫੁਟੇਲਾ ਸਹਾਇਕ ਸਕੱਤਰ ਰਾਮਜੀਤ ਕਸ਼ਯਪ, ਪ੍ਰਚਾਰ ਮੰਤਰੀ ਸੁਭਾਸ਼ ਚੰਦ ਛਾਬੜਾ, ਪੈੱ੍ਰਸ ਸਕੱਤਰ ਦੀਪਕ ਮਹਿਤਾ ਅਤੇ ਕਾਨੂੰਨੀ ਸਲਾਹਕਾਰ ਅਰਵਿੰਦ ਬਜਾਜ ਨੂੰ ਬਣਾਇਆ ਗਿਆ | ਇਸ ਦੇ ਇਲਾਵਾ ਵਰਕਿੰਗ ਕਮੇਟੀ ਮੈਂਬਰ ਵਿਚ ਸਤੀਸ਼ ਤਿੰਨਾ, ਸੋਹਣ ਲਾਲ, ਅਵਿਨਾਸ਼ ਚੰਦ ਧਮੀਜਾ, ਡਾਕਟਰ ਸੁਭਾਸ਼ ਨਾਗਪਾਲ, ਨਰਿੰਦਰ ਸਿੰਘ, ਜਗਨਨਾਥ, ਪਿ੍ਥਵੀਰਾਜ, ਬਲੀਸ਼ ਕੁਮਾਰ, ਮੋਹਨ ਲਾਲ ਛਾਬੜਾ ਅਤੇ ਰਮੇਸ਼ ਕੁਮਾਰ ਯਾਦਵ ਨੂੰ ਸ਼ਾਮਲ ਕੀਤਾ ਗਿਆ | ਪ੍ਰਧਾਨ ਅਸ਼ੋਕ ਕੁਮਾਰ ਵਾਟਸ ਨੇ ਦੱਸਿਆ ਕਿ ਉਪਰੋਕਤ ਸਾਰੇ ਅਹੁਦੇਦਾਰ ਸਰਬਸੰਮਤੀ ਨਾਲ ਅਗਲੇ 2 ਸਾਲਾਂ ਦੇ ਲਈ ਚੁਣੇ ਗਏ ਹਨ | ਇਸ ਵਿਸ਼ੇਸ਼ ਬੈਠਕ ਦੌਰਾਨ ਐਸੋਸੀਏਸ਼ਨ ਨੇ ਯੂਨੀਅਨ ਦੇ ਦਫ਼ਤਰ ਸੰਬੰਧੀ ਜਗ੍ਹਾ ਖ਼ਰੀਦ ਕਰਨ ਲਈ ਇਕ ਕਮੇਟੀ ਦਾ ਗਠਨ ਵੀ ਕੀਤਾ | ਜਿਸ ਵਿਚ ਰੇਸ਼ਮ ਲਾਲ ਰੰਗੀਲਾ, ਬਲੀਸ਼ ਕੁਮਾਰ, ਵਿਨੋਦ ਕੁਮਾਰ ਸ਼ਰਮਾ, ਪ੍ਰੀਤਮ ਸਿੰਘ ਸਾਬਕਾ ਸਰਪੰਚ, ਸ਼ਾਮ ਲਾਲ ਧੋਲਪੁਰੀਆ ਤੇ ਮੋਹਨ ਲਾਲ ਛਾਬੜਾ ਨੂੰ ਸ਼ਾਮਲ ਕੀਤਾ ਗਿਆ ਜੋ ਕਿ ਯੋਗ ਜਗ੍ਹਾ ਦੇਖ ਕੇ ਆਪਣੀ ਰਿਪੋਰਟ ਦੇਣਗੇ ਅਤੇ ਉਸ ਅਨੁਸਾਰ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ | ਇਸ ਦੇ ਬਾਅਦ ਦਸੰਬਰ ਮਹੀਨੇ ਵਿਚ ਸੰਸਥਾ ਦੇ ਲੇਖੇ ਜੋਖੇ ਦਾ ਹਿਸਾਬ ਦਿੱਤਾ ਗਿਆ ਜੋ ਸਰਬਸੰਮਤੀ ਨਾਲ ਪਾਸ ਕੀਤਾ ਗਿਆ | ਬੈਠਕ ਦੇ ਆਖ਼ਰ ਵਿਚ ਅਸ਼ੋਕ ਵਾਟਸ ਵਲੋਂ ਸਾਰੇ ਸਾਥੀਆਂ ਦਾ ਧੰਨਵਾਦ ਕਰਦੇ ਹੋਏ ਭਰੋਸਾ ਦਿੱਤਾ ਕਿ ਸਾਰੇ ਮੈਂਬਰਾਂ ਨੂੰ ਆਉਣ ਵਾਲੀਆਂ ਮੁਸ਼ਕਲਾਂ ਦੇ ਹੱਲ ਦੇ ਲਈ ਉਹ ਹਮੇਸ਼ਾ ਤਤਪਰ ਰਹਿਣਗੇ |
ਪਿਛਲੀ ਖ਼ਬਰ ਹਲਕਾ ਵਿਧਾਇਕ ਗੋਲਡੀ ਮੁਸਾਫਰ ਨੇ ਨਵੇਂ ਸਾਲ ਦੀ ਮੁਬਾਰਕਬਾਦ ਦਿੱਤੀ ਅਗਲੀ ਖ਼ਬਰ ਅਟਲ ਸਿਮਿ੍ਤੀ ਵਰ੍ਹੇ ਦੇ ਤਹਿਤ ਜ਼ਿਲ੍ਹਾ ਭਾਜਪਾ ਵਲੋਂ ਫ਼ਾਜ਼ਿਲਕਾ ਅਤੇ ਅਬੋਹਰ ਵਿਚ ਵਿਸ਼ੇਸ਼ ਮੀਟਿੰਗਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।