08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਤਹਿਤ ਜਲਾਲਾਬਾਦ ਤੋਂ ਵਿਧਾਇਕ ਗੋਲਡੀ ਕੰਬੋਜ ਨੇ ਕੀਤੀ ਬੱਸ ਰਵਾਨਾ <br/>

ਜਲਾਲਾਬਾਦ ਤੋਂ ਬੱਸ ਨੂੰ ਰਵਾਨਾ ਕਰਨ ਮੌਕੇ ਵਿਧਾਇਕ ਜਗਦੀਪ ਕੰਬੋਜ ਗੋਲਡੀ | ਤਸਵੀਰ-ਕਰਨ ਚੁਚਰਾ <br/> 01-01-2026
ਜਲਾਲਾਬਾਦ, 31 ਦਸੰਬਰ(ਕਰਨ ਚੁਚਰਾ)-ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਦੇ ਤਹਿਤ ਜਲਾਲਾਬਾਦ ਦੇ ਵਾਰਡ ਨੰਬਰ 1 ਤੋਂ ਇਕ ਬੱਸ ਬਜ਼ੁਰਗਾਂ ਨੂੰ ਲੈ ਕੇ ਸ੍ਰੀ ਅੰਮਿ੍ਤਸਰ ਸਾਹਿਬ ਦੀ ਯਾਤਰਾ ਲਈ ਰਵਾਨਾ ਹੋਈ | ਇਸ ਬੱਸ ਨੂੰ ਰਵਾਨਾ ਕਰਨ ਮੌਕੇ ਹਲਕਾ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਮੁੱਖ ਮੰਤਰੀ ਪੰਜਾਬ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਉਮਰ ਵਿਚ ਬਜ਼ੁਰਗ ਵਿਚਾਰੇ ਘਰ ਵਿਚ ਹੀ ਰਹਿ ਜਾਂਦੇ ਹਨ | ਉਨ੍ਹਾਂ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਇਹ ਤੀਰਥ ਯਾਤਰਾ ਸਕੀਮ ਸ਼ੁਰੂ ਕੀਤੀ ਹੈ | ਉਨ੍ਹਾਂ ਕਿਹਾ ਕਿ ਅੱਜ ਜੋ ਇਕ ਨੰਬਰ ਵਾਰਡ ਤੋਂ ਇਹ ਬੱਸ ਰਵਾਨਾ ਕੀਤੀ ਗਈ ਹੈ, ਉਹ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮਿ੍ਤਸਰ ਸਾਹਿਬ, ਦੁਰਗਿਆਨਾ ਮੰਦਰ, ਵਾਹਗਾ ਅਟਾਰੀ ਸਰਹੱਦ 'ਤੇ ਲੈ ਕੇ ਜਾਵੇਗੀ | ਉਨ੍ਹਾਂ ਕਿਹਾ ਕਿ ਇਹ ਯਾਤਰਾ 2 ਰਾਤਾਂ ਅਤੇ ਤਿੰਨ ਦਿਨ ਦੀ ਹੋਵੇਗੀ | ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਦੇ ਤਹਿਤ ਹਰੇਕ ਬੂਥ ਤੋਂ ਬੱਸ ਭੇਜੀ ਜਾਵੇਗੀ | ਹਰ ਤੀਜੇ ਚੌਥੇ ਦਿਨ ਜਲਾਲਾਬਾਦ ਦੇ ਕਿਸੇ ਨਾ ਕਿਸੇ ਪਿੰਡ ਤੋਂ ਇਹ ਬੱਸ ਜਾਵੇਗੀ | ਉਨ੍ਹਾਂ ਕਿਹਾ ਕਿ ਜਲਾਲਾਬਾਦ ਵਿਚ 232 ਬੂਥ ਹਨ, ਹਰੇਕ ਬੂਥ ਤੋਂ ਇਹ ਬੱਸ ਰਵਾਨਾ ਕੀਤੀ ਜਾਵੇਗੀ |

ਪਿਛਲੀ ਖ਼ਬਰ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਵਿਦਿਆਰਥੀਆਂ ਲਈ 'ਈਚ ਵਨ ਅਡਾਪਟ ਵਨ' ਮੁਹਿੰਮ ਬਣੀ ਵਰਦਾਨ ਅਗਲੀ ਖ਼ਬਰ ਅਸ਼ੋਕ ਵਾਟਸ ਸਰਬਸੰਮਤੀ ਨਾਲ 13ਵੀਂ ਵਾਰ ਰਿਟਾਇਰਡ ਮਿਊਾਸੀਪਲ ਇੰਪਲਾਈਜ਼ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਬਣੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।