08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਸੀਨੀਅਰ ਸਿਟੀਜ਼ਨ ਵੈੱਲਫੇਅਰ ਸੁਸਾਇਟੀ ਜਲਾਲਾਬਾਦ ਦੀ ਮੀਟਿੰਗ ਹੋਈ <br/>

ਅਜੀਤ ਡੈਸਕ 01-01-2026
ਜਲਾਲਾਬਾਦ, 31 ਦਸੰਬਰ (ਜਤਿੰਦਰ ਪਾਲ ਸਿੰਘ)-ਸੀਨੀਅਰ ਸਿਟੀਜ਼ਨ ਵੈੱਲਫੇਅਰ ਸੁਸਾਇਟੀ (ਰਜਿ.) ਜਲਾਲਾਬਾਦ ਦੀ ਇੱਕ ਵਿਸ਼ੇਸ਼ ਮੀਟਿੰਗ ਪ੍ਰਧਾਨ ਸ਼ਗਨ ਲਾਲ ਛਾਬੜਾ ਦੀ ਪ੍ਰਧਾਨਗੀ ਹੇਠ ਹੋਈ¢ ਮੀਟਿੰਗ ਬਾਰੇ ਜਾਣਕਾਰੀ ਦਿੰਦਿਆਂ ਸੁਸਾਇਟੀ ਦੇ ਮੈਂਬਰਾਂ ਨੇ ਦੱਸਿਆ ਕਿ ਮੀਟਿੰਗ ਦੌਰਾਨ ਸਮਾਜ ਭਲਾਈ ਦੇ ਵੱਖ-ਵੱਖ ਮੁੱਦਿਆਂ 'ਤੇ ਚਰਚਾ ਕੀਤੀ ਗਈ¢ ਮੀਟਿੰਗ ਦੌਰਾਨ ਅਵਿਨਾਸ਼ ਚੰਦਰ ਡੋਡਾ ਨੇ ਮਹੀਨੇਵਾਰ ਮੀਟਿੰਗ ਦੇ ਏਜੰਡੇ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ¢ ਇਸ ਮੌਕੇ ਜਨਰਲ ਸਕੱਤਰ ਦੇਵ ਰਾਜ ਨੇ ਇੱਕ ਅਹਿਮ ਸੁਝਾਅ ਪੇਸ਼ ਕੀਤਾ ਕਿ ਵਹੀਕਲਾਂ 'ਤੇ ਰਿਫ਼ਲੈਕਟਰ ਲਗਾਏ ਜਾਣ ਤਾਂ ਜੋ ਰਾਤ ਸਮੇਂ ਜਾਂ ਧੁੰਦ ਦੌਰਾਨ ਕਿਸੇ ਵੀ ਸੰਭਾਵੀ ਹਾਦਸੇ ਤੋਂ ਬਚਿਆ ਜਾ ਸਕੇ¢ ਸੁਸਾਇਟੀ ਵਲ਼ੋਂ ਇਸ ਸੁਝਾਅ ਨੂੰ ਸਰਬਸੰਮਤੀ ਨਾਲ ਪ੍ਰਵਾਨ ਕਰ ਲਿਆ ਗਿਆ¢ ਇਸ ਤੋਂ ਇਲਾਵਾ, ਮੀਟਿੰਗ ਵਿਚ ਇਹ ਵੀ ਫ਼ੈਸਲਾ ਲਿਆ ਗਿਆ ਕਿ ਸੀਨੀਅਰ ਸਿਟੀਜ਼ਨ ਵੈੱਲਫੇਅਰ ਸੁਸਾਇਟੀ ਵਲ਼ੋਂ ਇੱਕ ਸ਼ਾਨਦਾਰ ਬੈਗ ਤਿਆਰ ਕੀਤਾ ਜਾਵੇਗਾ, ਜੋ ਬਾਹਰ ਆਉਣ-ਜਾਣ ਦੇ ਕੰਮ ਆ ਸਕੇਗਾ¢ ਨਾਲ ਹੀ ਸੁਸਾਇਟੀ ਵਲ਼ੋਂ ਹਰ ਮੈਂਬਰ ਨੂੰ ਇੱਕ-ਇੱਕ ਬੈਗ ਵੀ ਦਿੱਤਾ ਜਾਵੇਗਾ¢ ਇਸ ਮੌਕੇ ਪ੍ਰਧਾਨ ਸ਼ਗਨ ਲਾਲ ਛਾਬੜਾ, ਸਰਪ੍ਰਸਤ ਡਾ. ਤਿਲਕ ਰਾਜ ਕੁਮਾਰ, ਜਨਰਲ ਸਕੱਤਰ ਦੇਵ ਰਾਜ ਸ਼ਰਮਾ, ਖ਼ਜ਼ਾਨਚੀ ਅਵਿਨਾਸ਼ ਚੰਦਰ ਡੋਡਾ, ਰਮੇਸ਼ ਕੁਮਾਰ ਵਧਵਾ, ਕੇਦਾਰ ਨਾਥ ਨਾਗਪਾਲ, ਗਿਆਨ ਸਿੰਘ ਨਿੱਝਰ, ਐੱਸ.ਐੱਸ. ਦਾਬੜਾ, ਅਸ਼ੋਕ ਗਗਨੇਜਾ, ਸਤੀਸ਼ ਕੁਮਾਰ ਸਚਦੇਵਾ, ਸੁਰਿੰਦਰ ਕੁਮਾਰ ਛਾਬੜਾ ਅਤੇ ਚੰਦਰ ਸ਼ੇਖਰ ਗੁੰਬਰ ਆਦਿ ਹਾਜ਼ਰ ਸਨ¢

ਪਿਛਲੀ ਖ਼ਬਰ ਵਾਹਨ ਚਾਲਕਾਂ ਲਈ ਅੱਖਾਂ ਦੀ ਨਿਯਮਿਤ ਜਾਂਚ ਜ਼ਰੂਰੀ-ਡਾ. ਰੋਹਿਤ ਗੋਇਲ <br/> ਅਗਲੀ ਖ਼ਬਰ ਭਾਜਪਾ ਆਗੂ ਸੁਸ਼ੀਲ ਸਿਆਗ ਨੇ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੌਰਾਨ ਮੁੱਖ ਮੰਤਰੀ ਵਲੋਂ ਪ੍ਰਧਾਨ ਵਿਰੁੱਧ ਕੀਤੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।