ਸ਼ੋਭਾ ਯਾਤਰਾ ਦਾ ਸਵਾਗਤ ਜਾਹੋ ਜਲਾਲ ਨਾਲ ਕੀਤਾ ਜਾਵੇਗਾ : ਲੰਬੜਦਾਰ
ਬਟਾਲਾ, 29 ਨਵੰਬਰ (ਸਤਿੰਦਰ ਸਿੰਘ)- ਪੰਜਾਬ ਸਰਕਾਰ ਵਲੋਂ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਉਤਸਵ ਪ੍ਰਤੀ ਡੂੰਘੀ ਸ਼ਰਧਾ ਭਾਵਨਾ ਨਾਲ 30 ਨਵੰਬਰ ਨੂੰ ਜੰਮੂ ਤੋਂ ਸ਼ੁਰੂ ਕੀਤੀ ਜਾ ਰਹੀ ਸ਼ੋਭਾ ਯਾਤਰਾ ਦਾ 1 ਦਸੰਬਰ ਨੂੰ ਬਟਾਲਾ ਵਿਖੇ ਪਹੁੰਚਣ ’ਤੇ ਜਾਹੋ ਜਲਾਲ ਨਾਲ ਇਤਿਹਾਸਕ ਸਵਾਗਤ ਕੀਤਾ ਜਾਵੇਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪਲਵਿੰਦਰ ਸਿੰਘ ਲੰਬੜਦਾਰ ਪ੍ਰਧਾਨ ਰਵਿਦਾਸੀਆ ਸਿੱਖ ਵੈਲਫੇਅਰ ਸੋਸਾਇਟੀ ਪੰਜਾਬ ਨੇ ਕੀਤਾ।
ਪਲਵਿੰਦਰ ਸਿੰਘ ਲੰਬੜਦਾਰ
30-11-2026