21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2026

ਮੌਜੂਦਾ ਮੁੱਦਿਆਂ ਨੂੰ ਲੈ ਕੇ 22 ਨਵੰਬਰ ਨੂੰ ਹੋਵੇਗੀ ਅਹਿਮ ਮੀਟਿੰਗ- ਹਰਵਿੰਦਰ ਸੋਨੀ

ਗੁਰਦਾਸਪੁਰ, 20 ਨਵੰਬਰ (ਪੰਕਜ ਸ਼ਰਮਾ)- ਸਨਾਤਨ ਸਮਾਜ ਨਾਲ ਜੁੜੇ ਧਾਰਮਿਕ ਅਤੇ ਸਮਾਜਿਕ ਮੁੱਦਿਆਂ ਨੂੰ ਲੈ ਕੇ ਸਮਾਜ ’ਚ ਫੈਲੀ ਉਦਾਸੀਨਤਾ ਨੂੰ ਖਤਮ ਕਰਨ ਤੇ ਸਾਰੀਆਂ ਸਨਾਤਨ ਜਥੇਬੰਦੀਆਂ ਨੂੰ ਇਕ ਮੰਚ ’ਤੇ ਇਕੱਠਾ ਕਰਨ ਦੇ ਉਦੇਸ਼ ਨਾਲ ਸਨਾਤਨ ਕ੍ਰਾਂਤੀ ਦਲ ਵਲੋਂ ਮੁੜ ਪਹਿਲ ਕੀਤੀ ਗਈ ਹੈ। ਇਸ ਸਬੰਧੀ ਸ੍ਰੀ ਸਨਾਤਨ ਕ੍ਰਾਂਤੀ ਦਲ ਦੇ ਸੀਨੀਅਰ ਮੈਂਬਰ ਹਰਵਿੰਦਰ ਸੋਨੀ ਨੇ ਦੱਸਿਆ ਕਿ ਗੁਰਦਾਸਪੁਰ ਵਿਚ ਲੰਮੇ ਸਮੇਂ ਤੋਂ ਕਈ ਧਾਰਮਿਕ ਅਤੇ ਸਮਾਜਿਕ ਸਮੱਸਿਆਵਾਂ ਸਾਹਮਣੇ ਆ ਰਹੀਆਂ ਹਨ ਪਰ ਇਨ੍ਹਾਂ ਮੁੱਦਿਆਂ ’ਤੇ ਆਵਾਜ਼ ਉਠਾਉਣ ਲਈ ਲੋੜੀਂਦੀ ਇਕਜੁੱਟਤਾ ਦਿਖਾਈ ਨਹੀਂ ਦੇ ਰਹੀ।

ਅਜੀਤ ਡੈਸਕ 21-11-2026
ਗੁਰਦਾਸਪੁਰ, 20 ਨਵੰਬਰ (ਪੰਕਜ ਸ਼ਰਮਾ)- ਸਨਾਤਨ ਸਮਾਜ ਨਾਲ ਜੁੜੇ ਧਾਰਮਿਕ ਅਤੇ ਸਮਾਜਿਕ ਮੁੱਦਿਆਂ ਨੂੰ ਲੈ ਕੇ ਸਮਾਜ ’ਚ ਫੈਲੀ ਉਦਾਸੀਨਤਾ ਨੂੰ ਖਤਮ ਕਰਨ ਤੇ ਸਾਰੀਆਂ ਸਨਾਤਨ ਜਥੇਬੰਦੀਆਂ ਨੂੰ ਇਕ ਮੰਚ ’ਤੇ ਇਕੱਠਾ ਕਰਨ ਦੇ ਉਦੇਸ਼ ਨਾਲ ਸਨਾਤਨ ਕ੍ਰਾਂਤੀ ਦਲ ਵਲੋਂ ਮੁੜ ਪਹਿਲ ਕੀਤੀ ਗਈ ਹੈ। ਇਸ ਸਬੰਧੀ ਸ੍ਰੀ ਸਨਾਤਨ ਕ੍ਰਾਂਤੀ ਦਲ ਦੇ ਸੀਨੀਅਰ ਮੈਂਬਰ ਹਰਵਿੰਦਰ ਸੋਨੀ ਨੇ ਦੱਸਿਆ ਕਿ ਗੁਰਦਾਸਪੁਰ ਵਿਚ ਲੰਮੇ ਸਮੇਂ ਤੋਂ ਕਈ ਧਾਰਮਿਕ ਅਤੇ ਸਮਾਜਿਕ ਸਮੱਸਿਆਵਾਂ ਸਾਹਮਣੇ ਆ ਰਹੀਆਂ ਹਨ ਪਰ ਇਨ੍ਹਾਂ ਮੁੱਦਿਆਂ ’ਤੇ ਆਵਾਜ਼ ਉਠਾਉਣ ਲਈ ਲੋੜੀਂਦੀ ਇਕਜੁੱਟਤਾ ਦਿਖਾਈ ਨਹੀਂ ਦੇ ਰਹੀ। ਉਨ੍ਹਾਂ ਦੱਸਿਆ ਕਿ ਸ੍ਰੀ ਸਨਾਤਨ ਕ੍ਰਾਂਤੀ ਦਲ ਵਲੋਂ ਪਹਿਲਾਂ ਵੀ ਅਪਰਾਧਿਕ ਅਕਸ ਵਾਲੇ ਪ੍ਰਵਾਸੀਆਂ ਦੀਆਂ ਕਥਿਤ ਗੈਰ-ਕਾਨੂੰਨੀ ਗਤੀਵਿਧੀਆਂ ਅਤੇ ਘੁਸਪੈਠ ਦਾ ਮੁੱਦਾ ਉਠਾਇਆ ਗਿਆ ਸੀ ਪਰ ਉਮੀਦ ਅਨੁਸਾਰ ਕਾਰਵਾਈ ਨਾ ਹੋਣ ਕਾਰਨ ਇਹ ਮਾਮਲੇ ਅੱਗੇ ਨਹੀਂ ਵਧ ਸਕੇ। ਇਸੇ ਉਦੇਸ਼ ਤਹਿਤ 22 ਨਵੰਬਰ ਨੂੰ ਸ਼ਾਮ 4 ਵਜੇ ਸ੍ਰੀ ਹਨੂੰਮਾਨ ਮੰਦਰ ਹਨੂੰਮਾਨ ਚੌਕ ਗੁਰਦਾਸਪੁਰ ਵਿਖੇ ਅਹਿਮ ਮੀਟਿੰਗ ਕਰਵਾਈ ਜਾ ਰਹੀ ਹੈ। ਮੀਟਿੰਗ ਵਿਚ ਸਾਰੀਆਂ ਧਾਰਮਿਕ ਜਥੇਬੰਦੀਆਂ, ਮੰਦਰ ਕਮੇਟੀਆਂ, ਰਾਮਲੀਲਾ ਕਮੇਟੀਆਂ, ਲੰਗਰ ਕਮੇਟੀਆਂ, ਦੁਸਹਿਰਾ ਕਮੇਟੀਆਂ, ਗਊਸ਼ਾਲਾ ਕਮੇਟੀਆਂ ਅਤੇ ਸਮਾਜਿਕ ਸੰਸਥਾਵਾਂ ਦੇ ਨੁਮਾਇੰਦਿਆਂ ਸਮੇਤ ਸਮੂਹ ਸਨਾਤਨੀਆਂ ਨੂੰ ਸ਼ਾਮਿਲ ਹੋਣ ਦੀ ਅਪੀਲ ਕੀਤੀ ਗਈ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਇਸ ਮੀਟਿੰਗ ਲਈ ਕਿਸੇ ਵਿਅਕਤੀ ਜਾਂ ਜਥੇਬੰਦੀ ਨੂੰ ਵੱਖਰੇ ਤੌਰ ’ਤੇ ਸੱਦਾ ਨਹੀਂ ਭੇਜਿਆ ਜਾ ਰਿਹਾ।
ਪਿਛਲੀ ਖ਼ਬਰ ਪਿੰਡ ਗੁਰਚੱਕ ਦੇ ਮੌਜੂਦਾ ਤੇ ਸਾਬਕਾ ਸਰਪੰਚ ਸਾਥੀਆਂ ਸਮੇਤ ਭਗਵਾਨਪੁਰੀਆ ਟੀਮ ’ਚ ਸ਼ਾਮਿਲ ਅਗਲੀ ਖ਼ਬਰ ਝੂਠ ਦੇ ਸਿਰ ’ਤੇ ਪੰਜਾਬ ਦੀ ਸੱਤਾ ਉੱਪਰ ਰਾਜ ਕਰਨ ਵਾਲੀਆਂ ਧਿਰਾਂ ਨੂੰ ਪਾਸੇ ਕਰਨ ਲਈ ਇਸ ਵਾਰ ਮਾਨ ਦਲ ਪੱਬਾਂਭਾਰ : ਜੌਲੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।