17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-11-2026

ਪਿੰਡ ਦਰਗਾਬਾਦ ’ਚ ਵਾਲੀਬਾਲ ਲੀਗ ਦੇ ਫਾਈਨਲ ਮੁਕਾਬਲੇ ਕਰਵਾਏ

ਕੋਟਲੀ ਸੂਰਤ ਮੱਲ੍ਹੀ, 16 ਨਵੰਬਰ (ਕੁਲਦੀਪ ਸਿੰਘ ਨਾਗਰਾ)-ਨੌਜਵਾਨਾਂ ਨੂੰ ਖੇਡਾਂ ਨਾਲ ਜੋੜਣ ਲਈ ਬਲਾਕ ਡੇਰਾ ਬਾਬਾ ਨਾਨਕ ਦੇ ਪਿੰਡਾਂ ’ਚ ਕਰਵਾਈ ਗਈ ਵਾਲੀਬਾਲ ਲੀਗ ਦੇ ਫਾਈਨਲ ਮੁਕਾਬਲੇ ਪਿੰਡ ਦਰਗਾਬਾਦ ਵਿਖੇ ਕਰਵਾਏ ਗਏ, ਮੁੱਖ ਮਹਿਮਾਨ ਵਜੋਂ ਭਾਜਪਾ ਆਗੂ ਤੇ ਉਘੇ ਕਾਰੋਬਾਰੀ ਵਿਜੇ ਕੁਮਾਰ ਸੋਨੀ ਨੇ ਪਹੁੰਚ ਕੇ ਜੇਤੂ ਖਿਡਾਰੀਆਂ ਨੂੰ ਇਨਾਮ ਤਕਸੀਮ ਕੀਤੇ। ਫਾਈਨਲ ਮੁਕਾਬਲੇ ’ਚ ਪਿੰਡ ਕਾਲੀਆ ਦੀ ਵਾਲੀਬਾਲ ਟੀਮ ਦੇ ਖਿਡਾਰੀਆਂ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਪਿੰਡ ਦਰਗਾਬਾਦ ਦੀ ਟੀਮ ਨੂੰ ਹਰਾ ਕੇ ਇਸ ਲੋਕਲ ਲੀਗ ਟੂਰਨਾਮੈਂਟ ਟਰਾਫ਼ੀ ’ਤੇ ਕਬਜ਼ਾ ਕੀਤਾ, ਜਦੋਂ ਕਿ ਲੀਗ ਦਾ ਵਧੀਆ ਖਿਡਾਰੀਆਂ ਸੁਖ ਪਾਰੋਵਾਲ ਨਿਕਲਿਆ ਜਿਸ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।

ਅਜੀਤ ਡੈਸਕ 17-11-2026
ਕੋਟਲੀ ਸੂਰਤ ਮੱਲ੍ਹੀ, 16 ਨਵੰਬਰ (ਕੁਲਦੀਪ ਸਿੰਘ ਨਾਗਰਾ)-ਨੌਜਵਾਨਾਂ ਨੂੰ ਖੇਡਾਂ ਨਾਲ ਜੋੜਣ ਲਈ ਬਲਾਕ ਡੇਰਾ ਬਾਬਾ ਨਾਨਕ ਦੇ ਪਿੰਡਾਂ ’ਚ ਕਰਵਾਈ ਗਈ ਵਾਲੀਬਾਲ ਲੀਗ ਦੇ ਫਾਈਨਲ ਮੁਕਾਬਲੇ ਪਿੰਡ ਦਰਗਾਬਾਦ ਵਿਖੇ ਕਰਵਾਏ ਗਏ, ਮੁੱਖ ਮਹਿਮਾਨ ਵਜੋਂ ਭਾਜਪਾ ਆਗੂ ਤੇ ਉਘੇ ਕਾਰੋਬਾਰੀ ਵਿਜੇ ਕੁਮਾਰ ਸੋਨੀ ਨੇ ਪਹੁੰਚ ਕੇ ਜੇਤੂ ਖਿਡਾਰੀਆਂ ਨੂੰ ਇਨਾਮ ਤਕਸੀਮ ਕੀਤੇ। ਫਾਈਨਲ ਮੁਕਾਬਲੇ ’ਚ ਪਿੰਡ ਕਾਲੀਆ ਦੀ ਵਾਲੀਬਾਲ ਟੀਮ ਦੇ ਖਿਡਾਰੀਆਂ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਪਿੰਡ ਦਰਗਾਬਾਦ ਦੀ ਟੀਮ ਨੂੰ ਹਰਾ ਕੇ ਇਸ ਲੋਕਲ ਲੀਗ ਟੂਰਨਾਮੈਂਟ ਟਰਾਫ਼ੀ ’ਤੇ ਕਬਜ਼ਾ ਕੀਤਾ, ਜਦੋਂ ਕਿ ਲੀਗ ਦਾ ਵਧੀਆ ਖਿਡਾਰੀਆਂ ਸੁਖ ਪਾਰੋਵਾਲ ਨਿਕਲਿਆ ਜਿਸ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਮੁੱਖ ਪ੍ਰਬੰਧਕ ਅਕਾਸ਼ ਸ਼ਰਮਾ ਦਰਗਾਬਾਦ ਤੇ ਸੋਨੂੰ ਪਟਵਾਰੀ ਮੰਮਣ ਨੇ ਦੱਸਿਆ ਕਿ ਡੇਰਾ ਬਾਬਾ ਨਾਨਕ ਦੇ ਪਿੰਡਾਂ ਅੰਦਰ ਐੱਨ.ਆਰ.ਆਈ. ਵੀਰ ਅਮਰਿੰਦਰ ਮੰਮਣ, ਜਜਬੀਰ ਸਿੰਘ ਮੰਮਣ, ਬਚਿੱਤਰ ਸਿੰਘ ਅਠਵਾਲ, ਜੋਬਨ ਰਾਏਚੱਕ, ਪ੍ਰਭ ਕੋਹਾਲੀ ਤੇ ਸਿਮਰ ਮੱਲਿਆਂਵਾਲੀ ਦੇ ਸਹਿਯੋਗ ਨਾਲ ਇਕ ਵਾਲੀਬਾਲ ਲੀਗ ਸ਼ੁਰੂ ਕੀਤੀ ਗਈ ਸੀ, ਜਿਸ ਤਹਿਤ ਬਲਾਕ ਡੇਰਾ ਬਾਬਾ ਨਾਨਕ ਦੇ ਵੱਖ-ਵੱਖ ਪਿੰਡ ਅੰਦਰ ਮੈਚ ਕਰਵਾਏ ਗਏ ਤੇ ਨੌਜਵਾਨ ਵਰਗ ਨੂੰ ਖੇਡਾਂ ਪ੍ਰਤੀ ਲਾਮਬੰਦ ਕੀਤਾ ਗਿਆ ਤੇ ਇਸ ਲੀਗ ਦੇ ਫਾਈਨਲ ਮੈਚ ਅੱਜ ਕਰਵਾਏ ਗਏ ਹਨ। ਇਸ ਲੀਗ ’ਚ ਪਿੰਡ ਕਾਲੀਆ ਦੀ ਵਾਲੀਬਾਲ ਟੀਮ ਜੇਤੂ ਰਹੀ ਹੈ। ਇਸ ਮੌਕੇ ਜੇਤੂ ਟੀਮਾਂ ਨੂੰ ਇਨਾਮ ਤਕਸੀਮ ਕਰਦਿਆਂ ਉੱਘੇ ਕਾਰੋਬਾਰੀ ਤੇ ਭਾਜਪਾ ਦੇ ਜ਼ਿਲ੍ਹਾ ਵਪਾਰ ਸੈੱਲ ਦੇ ਕਨਵੀਨਰ ਸ੍ਰੀ ਵਿਜੇ ਕੁਮਾਰ ਸੋਨੀ ਨੇ ਕਿਹਾ ਕਿ ਨਸ਼ਿਆਂ ਤੋਂ ਨੌਜਵਾਨਾਂ ਨੂੰ ਬਚਾਉਣ ਲਈ ਪਿੰਡਾਂ ’ਚ ਖੇਡਾਂ ਦਾ ਮਾਹੌਲ ਜ਼ਰੂਰੀ ਹੈ। ਉਨ੍ਹਾਂ ਪ੍ਰਬੰਧਕਾਂ ਦੀ ਹਰ ਸੰਭਵ ਸਹਾਇਤਾ ਕਰਨ ਦਾ ਵਿਸ਼ਵਾਸ ਦਿਵਾਇਆ। ਇਸ ਮੌਕੇ ਸੇਵਾ ਸਿੰਘ ਦਰਗਾਬਾਦ, ਸ਼ਮਸ਼ੇਰ ਸਿੰਘ ਸ਼ੇਰਾ ਢੇਸੀਆਂ, ਗੁਰਮੀਤ ਸਿੰਘ ਭੁੱਲਰ, ਮਲਕੀਤ ਸਿੰਘ, ਕੰਵਲਜੀਤ ਸਿੰਘ ਗੱਗੂ, ਮਾਸਟਰ ਰੌਣਕੀ ਮਸੀਹ ਦਰਗਾਬਾਦ, ਰਾਹੁਲ ਦਰਗਾਬਾਦ, ਗੋਪੀ ਮਸੀਹ ਦਰਗਾਬਾਦ, ਅਮਰੀਕ ਸਿੰਘ ਫਜਲਾਬਾਦ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਜੀ.ਐੱਸ. ਬਾਜਵਾ ਸਕੂਲ ਦੇ ਵਿਦਿਆਰਥੀਆਂ ਨੇ ਧਾਰਮਿਕ ਮੁਕਾਬਲਿਆਂ ’ਚ ਮਾਰੀਆਂ ਮੱਲਾਂ ਅਗਲੀ ਖ਼ਬਰ ਹਲਕਾ ਸ੍ਰੀ ਹਰਿਗੋਬਿੰਦਪੁਰ ਸਾਹਿਬ ’ਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਦਿਨੋ-ਦਿਨ ਹੋ ਰਿਹਾ ਹੈ ਮਜ਼ਬੂਤ : ਆਗੂ ਕਿਹਾ, 2027...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।