ਰੋਹਿਤ ਸਿਆਲ ਨੂੰ ‘ਆਪ’ ਵਲੋਂ ਟਿਕਟ ਮਿਲਣ ’ਤੇ ਘਰੋਟਾ ਖੇਤਰ ਦੇ ਪਿੰਡਾਂ ’ਚ ਖੁਸ਼ੀ ਦੀ ਲਹਿਰ
ਘਰੋਟਾ, 13 ਨਵੰਬਰ (ਸੰਜੀਵ ਗੁਪਤਾ)- ਆਮ ਆਦਮੀ ਪਾਰਟੀ ਵਲੋਂ ਜਾਰੀ ਕੀਤੀ ਗਈ ਦੂਜੀ ਸੂਚੀ ਵਿਚ ਰੋਹਿਤ ਸਿਆਲ ਨੂੰ ਟਿਕਟ ਮਿਲਣ ਦੀ ਖ਼ਬਰ ਨਾਲ ਘਰੋਟਾ ਖੇਤਰ ਦੇ ਪਿੰਡਾਂ ’ਚ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ। ਐਡਵੋਕੇਟ ਰਣਜੀਤ ਸਿੰਘ ਕੋਠੇ ਦੀ ਅਗਵਾਈ ਹੇਠ ਇਲਾਕੇ ਦੇ ਲੋਕਾਂ ਨੇ ਰੋਹਿਤ ਸਿਆਲ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਨੂੰ ਵਧਾਈ ਦਿੱਤੀ ਤੇ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ।
ਅਜੀਤ ਡੈਸਕ
14-11-2026