14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-11-2026

ਲੋਕ ਸੰਘਰਸ਼ ਮੋਰਚੇ ਵਲੋਂ ਵਿੱਢਿਆ ਮਿਸ਼ਨ 2027 ਜਾਰੀ ਰਹੇਗਾ- ਰਣਜੀਤ ਸਿੰਘ ਕਾਹਲੋਂ

ਗੁਰਦਾਸਪੁਰ, 13 ਨਵੰਬਰ (ਚੱਕਰਾਜਾ)- ਲੋਕ ਸੰਘਰਸ਼ ਮੋਰਚੇ ਦੇ ਪ੍ਰਧਾਨ ਰਣਜੀਤ ਸਿੰਘ ਕਾਹਲੋਂ ਵਲੋਂ ਸੀਨੀਅਰ ਆਗੂਆਂ ਤੇ ਅਹੁਦੇਦਾਰਾਂ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਰਣਜੀਤ ਸਿੰਘ ਕਾਹਲੋਂ ਨੇ ਫ਼ੈਸਲਾ ਕੀਤਾ ਕਿ ਮੋਰਚੇ ਵਲੋਂ ਆਰੰਭਿਆ ਮਿਸ਼ਨ 2027 ਅੱਗੇ ਵੀ ਜਾਰੀ ਰਹੇਗਾ ਤੇ ਇਸ ਨੂੰ ਸਫਲਤਾ ਪੂਰਵਕ ਨੇਪੜੇ ਚਾੜ੍ਹਿਆ ਜਾਵੇਗਾ।

ਮੀਟਿੰਗ ਦੌਰਾਨ ਲੋਕ ਸੰਘਰਸ਼ ਮੋਰਚੇ ਦੇ ਪ੍ਰਧਾਨ ਰਣਜੀਤ ਸਿੰਘ ਕਾਹਲੋਂ ਹੋਰਨਾਂ ਸਮੇਤ। ਅਜੀਤ ਤਸਵੀਰ 14-11-2026
ਗੁਰਦਾਸਪੁਰ, 13 ਨਵੰਬਰ (ਚੱਕਰਾਜਾ)- ਲੋਕ ਸੰਘਰਸ਼ ਮੋਰਚੇ ਦੇ ਪ੍ਰਧਾਨ ਰਣਜੀਤ ਸਿੰਘ ਕਾਹਲੋਂ ਵਲੋਂ ਸੀਨੀਅਰ ਆਗੂਆਂ ਤੇ ਅਹੁਦੇਦਾਰਾਂ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਰਣਜੀਤ ਸਿੰਘ ਕਾਹਲੋਂ ਨੇ ਫ਼ੈਸਲਾ ਕੀਤਾ ਕਿ ਮੋਰਚੇ ਵਲੋਂ ਆਰੰਭਿਆ ਮਿਸ਼ਨ 2027 ਅੱਗੇ ਵੀ ਜਾਰੀ ਰਹੇਗਾ ਤੇ ਇਸ ਨੂੰ ਸਫਲਤਾ ਪੂਰਵਕ ਨੇਪੜੇ ਚਾੜ੍ਹਿਆ ਜਾਵੇਗਾ। ਰਣਜੀਤ ਸਿੰਘ ਕਾਹਲੋਂ ਨੇ ਭਰੋਸਾ ਦਿੱਤਾ ਕਿ ਮਿਸ਼ਨ 2027 ਤਹਿਤ ਗਰੀਬ ਪਰਿਵਾਰਾਂ ਦੀ ਭਲਾਈ ਲਈ ਕਾਰਜ ਜਾਰੀ ਰਹਿਣਗੇ ਤੇ ਅਗਲੀ ਰੂਪਰੇਖਾ ਜਲਦ ਮੀਟਿੰਗ ਕਰਕੇ ਉਲੀਕੀ ਜਾਵੇਗੀ। ਉਨ੍ਹਾਂ ਕਿਹਾ ਕਿ ਹਲਕੇ ਅੰਦਰ ਕੁਝ ਗਰੀਬ ਪਰਿਵਾਰਾਂ ਦੇ ਕੱਚੇ ਮਕਾਨਾਂ ਦੇ ਲੈਂਟਰ ਪਾਏ ਜਾ ਚੁੱਕੇ ਹਨ ਤੇ ਕੁਝ ਦੇ ਕੰਮ ਚੱਲ ਰਹੇ ਹਨ ਜੋ ਨਿਰਨਿਘਨ ਜਾਰੀ ਰਹਿਣਗੇ। ਉਨ੍ਹਾਂ ਕਿਹਾ ਕਿ ਇਹ ਕਾਰਜ ਸਿਆਸੀ ਲਾਹਾ ਲੈਣ ਲਈ ਨਹੀਂ ਆਰੰਭੇ, ਬਲਕਿ ਪ੍ਰਮਾਤਮਾ ਦੀਆਂ ਬਖਸ਼ੀਆਂ ਦਾਤਾਂ ਵਿਚੋਂ ਦਸਵੰਧ ਕੱਢਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹਲਕੇ ਦੇ ਪਿੰਡਾਂ ਦੇ ਬਹੁ-ਗਿਣਤੀ ਮੌਜੂਦਾ ਤੇ ਸਾਬਕਾ ਸਰਪੰਚ ਉਨ੍ਹਾਂ ਨਾਲ ਚਟਾਨ ਵਾਂਗ ਖੜੇ ਹਨ। ਇਸ ਮੌਕੇ ਡਾ: ਮਨਮੋਹਨ ਸਿੰਘ ਭਾਗੋਵਾਲੀਆ, ਡਾ: ਕ੍ਰਿਸ਼ਨ ਭੁੰਬਲੀ, ਕਸ਼ਮੀਰ ਸਿੰਘ ਵਾਹਲਾ, ਸੁੱਚਾ ਸਿੰਘ ਮੱਲੀ, ਹਿਤਪਾਲ ਸਿੰਘ ਬੱਬਰੀ, ਪਰਮਜੀਤ ਸਿੰਘ, ਸੁਖਦੇਵ ਕੌਰ ਸਰਪੰਚ, ਹਰਮਨਜੀਤ ਸਿੰਘ, ਬਾਬਾ, ਕਾਲਾ ਬਲੱਗਣ, ਬਾਬਾ ਸ਼ਮਸ਼ੇਰ ਸਿੰਘ ਬੱਬਰੀ, ਮਨਵਿੰਦਰ ਕੌਰ, ਹੈਰੀ ਕਾਹਲੋਂ, ਰਛਪਾਲ ਸਿੰਘ ਬੱਬਰੀ, ਦਵਿੰਦਰ ਕੁਮਾਰ ਹਰਦਾਨ, ਕਾਬਲ, ਹਰਪ੍ਰੀਤ ਕੌਰ, ਪੰਕਜ ਕੁਮਾਰ, ਸਿੰਘ ਹਸਨਪੁਰ, ਟੋਨੀ ਭੋਪਰ, ਵਰਿੰਦਰ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਜ਼ਿਲ੍ਹਾ ਪੱਧਰੀ ਮੈਡੀਕਲ ਤੇ ਜਾਗਰੂਕਤਾ ਕੈਂਪ ਲਗਾਇਆ ਅਗਲੀ ਖ਼ਬਰ ਕਲਾਨੌਰ ਵਿਖੇ ਲਲਕਾਰ ਰੈਲੀ ਨੂੰ ਵੱਡੇ ਹੁੰਗਾਰੇ ਲਈ ਸਮੁੱਚੀਆਂ ਭੈਣਾਂ ਤੇ ਮਾਵਾਂ ਦਾ ਦਿਲੋਂ ਧੰਨਵਾਦ- ਮਝੈਲ, ਢਿਲੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।