10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-11-2026

ਗੰਨੇ ਦੀ ਕਰੋੜਾਂ ਰੁਪਏ ਦੀ ਬਕਾਇਆ ਰਾਸ਼ੀ ਨੂੰ ਲੈ ਕੇ 13 ਨੂੰ ਮੁਕੇਰੀਆਂ ਮਿੱਲ ਅੱਗੇ ਲੱਗੇਗਾ ਧਰਨਾ - ਕਿਸਾਨ ਜਥੇਬੰਦੀ

ਭੈਣੀ ਮੀਆਂ ਖਾਂ, 10 ਨਵੰਬਰ (ਜਸਬੀਰ ਸਿੰਘ ਬਾਜਵਾ)-ਗੰਨਾ ਕਾਸ਼ਤਕਾਰਾਂ ਦੀ ਕਰੋੜਾਂ ਰੁਪਏ ਦੀ ਬਕਾਇਆ ਰਾਸ਼ੀ ਨੂੰ ਲੈ ਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ 13 ਨਵੰਬਰ ਨੂੰ ਸਵੇਰੇ 9 ਵਜੇ ਮੁਕੇਰੀਆਂ ਗੰਨਾ ਮਿੱਲ ਅੱਗੇ ਵਿਸ਼ਾਲ ਧਰਨਾ ਦਿੱਤਾ ਜਾਵੇਗਾ। ਇਸ ਧਰਨੇ ਨੂੰ ਸਫਲ ਬਣਾਉਣ ਲਈ ਜੋਨ ਸੰਤ ਬਾਬਾ ਲਾਲ ਸਿੰਘ ਜੀ ਕੁੱਲੀ ਵਾਲੇ, ਜ਼ੋਨ ਗੁਰਸਾਹਿਬ, ਜ਼ੋਨ ਸ਼ਹੀਦ ਬੀਬੀ ਸੁੰਦਰੀ, ਜ਼ੋਨ ਸਠਿਆਲੀ, ਜ਼ੋਨ ਦਮਦਮਾ ਸਾਹਿਬ ਅਤੇ ਜ਼ੋਨ ਰਾਮ ਥੰਮਣ ਦੇ ਕਿਸਾਨ ਆਪਣੇ ਜਥਿਆਂ ਸਮੇਤ ਵੱਡੀ ਗਿਣਤੀ ਵਿੱਚ ਪਹੁੰਚਣਗੇ।

ਅਜੀਤ ਡੈਸਕ 11-11-2026
ਭੈਣੀ ਮੀਆਂ ਖਾਂ, 10 ਨਵੰਬਰ (ਜਸਬੀਰ ਸਿੰਘ ਬਾਜਵਾ)-ਗੰਨਾ ਕਾਸ਼ਤਕਾਰਾਂ ਦੀ ਕਰੋੜਾਂ ਰੁਪਏ ਦੀ ਬਕਾਇਆ ਰਾਸ਼ੀ ਨੂੰ ਲੈ ਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ 13 ਨਵੰਬਰ ਨੂੰ ਸਵੇਰੇ 9 ਵਜੇ ਮੁਕੇਰੀਆਂ ਗੰਨਾ ਮਿੱਲ ਅੱਗੇ ਵਿਸ਼ਾਲ ਧਰਨਾ ਦਿੱਤਾ ਜਾਵੇਗਾ। ਇਸ ਧਰਨੇ ਨੂੰ ਸਫਲ ਬਣਾਉਣ ਲਈ ਜੋਨ ਸੰਤ ਬਾਬਾ ਲਾਲ ਸਿੰਘ ਜੀ ਕੁੱਲੀ ਵਾਲੇ, ਜ਼ੋਨ ਗੁਰਸਾਹਿਬ, ਜ਼ੋਨ ਸ਼ਹੀਦ ਬੀਬੀ ਸੁੰਦਰੀ, ਜ਼ੋਨ ਸਠਿਆਲੀ, ਜ਼ੋਨ ਦਮਦਮਾ ਸਾਹਿਬ ਅਤੇ ਜ਼ੋਨ ਰਾਮ ਥੰਮਣ ਦੇ ਕਿਸਾਨ ਆਪਣੇ ਜਥਿਆਂ ਸਮੇਤ ਵੱਡੀ ਗਿਣਤੀ ਵਿੱਚ ਪਹੁੰਚਣਗੇ। ਇਸ ਸਬੰਧੀ ਪਿੰਡ ਨਾਨੋਵਾਲ ਖੁਰਦ ਵਿਖੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਸੁਵਿੰਦਰ ਸਿੰਘ ਚੌਟਾਲਾ, ਹਰਵਿੰਦਰ ਸਿੰਘ ਮਸਾਣੀਆਂ ਅਤੇ ਹਰਭਜਨ ਸਿੰਘ ਨੇ ਤਿੱਖੇ ਸ਼ਬਦਾਂ ਵਿੱਚ ਕਿਹਾ ਕਿ ਪਿਛਲੇ ਗੰਨੇ ਦੇ ਸੀਜ਼ਨ ਦੀ ਕਰੋੜਾਂ ਰੁਪਏ ਦੀ ਅਦਾਇਗੀ ਅਜੇ ਤੱਕ ਮਿੱਲਾਂ ਵੱਲ ਬਕਾਇਆ ਪਈ ਹੈ। ਉਨ੍ਹਾਂ ਸਰਕਾਰ ਨੂੰ ਸਿੱਧੀ ਚੇਤਾਵਨੀ ਦਿੰਦਿਆਂ ਕਿਹਾ ਕਿ ਕਿਸਾਨਾਂ ਨੂੰ ਨਵੇਂ ਵਾਅਦਿਆਂ ਅਤੇ ਭਰੋਸਿਆਂ ਦੀ ਨਹੀਂ, ਸਗੋਂ ਆਪਣੀ ਫ਼ਸਲ ਦੀ ਬਕਾਇਆ ਰਕਮ ਦੀ ਲੋੜ ਹੈ। ਸਰਕਾਰ ਤੁਰੰਤ ਦਖ਼ਲ ਦੇ ਕੇ ਪਿਛਲੇ ਸੀਜ਼ਨ ਦੀ ਪੂਰੀ ਗੰਨੇ ਦੀ ਬਕਾਇਆ ਰਾਸ਼ੀ ਕਿਸਾਨਾਂ ਨੂੰ ਦਿਵਾਏ। ਕਿਸਾਨ ਆਗੂਆਂ ਨੇ ਸਮੂਹ ਕਿਸਾਨਾਂ ਨੂੰ ਅਪੀਲ ਕੀਤੀ ਕਿ 13 ਨਵੰਬਰ ਨੂੰ ਸਵੇਰੇ 9 ਵਜੇ ਮੁਕੇਰੀਆਂ ਮਿੱਲ ਅੱਗੇ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚ ਕਰਨ ਤਾਂ ਜੌ ਧਰਨੇ ਨੂੰ ਮਜ਼ਬੂਤ ਕੀਤਾ ਜਾਵੇ। ਇਸ ਮੌਕੇ ਕਿਸਾਨ ਆਗੂ ਨਿਸ਼ਾਨ ਸਿੰਘ ਮੇਹੜੇ, ਗੁਰਪ੍ਰੀਤ ਨਾਨੋਵਾਲ, ਜਰਨੈਲ ਸਿੰਘ ਲਾਧੂਪੁਰ, ਉੱਤਮ ਸਿੰਘ ਗਿੱਲ, ਬਲਵਿੰਦਰ ਸਿੰਘ ਮੁੱਲਾਵਾਲ, ਸਲਵਿੰਦਰ ਸਿੰਘ ਰਿਆੜ ਜਸਬੀਰ ਸਿੰਘ ਗੁਰਾਇਆ ਅਤੇ ਹੋਰ ਕਿਸਾਨ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਮੈਥੋਡਿਸਟ ਕੋ ਐਜੂਕੇਸ਼ਨ ਸੀ.ਸੈਕੰ. ਸਕੂਲ ਵਿਖੇ ਦੀਵਾਲੀ ਸਮਾਗਮ ਕਰਵਾਇਆ ਅਗਲੀ ਖ਼ਬਰ ਪਿੰਡ ਰਣਸੀਕੇ ਮੀਰਾਂ ਦੇ ਮੌਜੂਦਾ ਤੇ ਸਾਬਕਾ ਸਰਪੰਚ ਸਾਥੀਆਂ ਸਮੇਤ ਭਗਵਾਨਪੁਰੀਆ ਟੀਮ ਵਿਚ ਸ਼ਾਮਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।