10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2026

ਮਾਵਾਂ-ਧੀਆਂ ਲਲਕਾਰ ਰੈਲੀ ਦੀਆਂ ਤਿਆਰੀਆਂ ਸੰਬੰਧੀ ਹਲਕਾ ਇੰਚਾਰਜ ਰਾਜਨਬੀਰ ਸਿੰਘ ਘੁਮਾਣ ਵਲੋਂ ਮੀਟਿੰਗ

ਕਲਾਨੌਰ, 9 ਨਵੰਬਰ (ਪੁਰੇਵਾਲ)- ਸ਼੍ਰੋਮਣੀ ਅਕਾਲੀ ਦਲ ਵਲੋਂ ਆਰੰਭ ਕੀਤੀ ‘ਧੀਆਂ ਦੇ ਲਲਕਾਰ’ ਪ੍ਰੋਗਰਾਮ ਤਹਿਤ ਹਲਕਾ ਡੇਰਾ ਬਾਬਾ ਨਾਨਕ ’ਚ 11 ਨਵੰਬਰ ਨੂੰ ਬੀਬੀ ਹਰਸਿਮਰਤ ਕੌਰ ਬਾਦਲ ਮੈਂਬਰ ਪਾਰਲੀਮੈਂਟ ਪਹੁੰਚ ਕੇ ਔਰਤਾਂ ਨੂੰ ਸੰਬੋਧਨ ਕਰਨਗੇ। ਇਸ ਪ੍ਰੋਗਰਾਮ ਲਈ ਔਰਤਾਂ ਨੂੰ ਲਾਮਬੱਧ ਕਰਨ ਲਈ ਸਥਾਨਕ ਕਸਬੇ ’ ਚ ਸਥਿਤ ਸ਼੍ਰੋਮਣੀ ਅਕਾਲੀ ਦਲ ਦੇ ਦਫਤਰ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਜਥੇਦਾਰ ਸੁੱਚਾ ਸਿੰਘ ਲੰਗਾਹ ਦੀ ਅਗਵਾਈ ਹੇਠ ਹਲਕਾ ਡੇਰਾ ਬਾਬਾ ਨਾਨਕ ਦੀਆਂ ਇਸਤਰੀ ਅਕਾਲੀ ਦਲ ਦੀਆਂ ਅਹੁੱਦੇਦਾਰਾਂ ਦੀ ਮੀਟਿੰਗ ਹਲਕਾ ਇੰਚਾਰਜ ਕਰਨਦੀਪ ਕੌਰ ਭਿੰਡਰ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ ਅਤੇ ਅਹੁੱਦੇਦਾਰਾਂ ਨੂੰ ਜਿੰਮੇਵਾਰੀਆਂ ਸੌਂਪੀਆਂ ਗਈਆਂ।

ਬੀਬਾ ਹਰਸਿਮਰਤ ਕੌਰ ਬਾਦਲ ਦੀ ਰੈਲੀ ਸੰਬੰਧੀ ਮੀਟਿੰਗ ਕਰਦੇ ਹਲਕਾ ਇੰਚਾਰਜ ਰਾਜਨਬੀਰ ਸਿੰਘ ਘੁਮਾਣ। ਅਜੀਤ ਤਸਵੀਰ 10-11-2026
ਕਲਾਨੌਰ, 9 ਨਵੰਬਰ (ਪੁਰੇਵਾਲ)- ਸ਼੍ਰੋਮਣੀ ਅਕਾਲੀ ਦਲ ਵਲੋਂ ਆਰੰਭ ਕੀਤੀ ‘ਧੀਆਂ ਦੇ ਲਲਕਾਰ’ ਪ੍ਰੋਗਰਾਮ ਤਹਿਤ ਹਲਕਾ ਡੇਰਾ ਬਾਬਾ ਨਾਨਕ ’ਚ 11 ਨਵੰਬਰ ਨੂੰ ਬੀਬੀ ਹਰਸਿਮਰਤ ਕੌਰ ਬਾਦਲ ਮੈਂਬਰ ਪਾਰਲੀਮੈਂਟ ਪਹੁੰਚ ਕੇ ਔਰਤਾਂ ਨੂੰ ਸੰਬੋਧਨ ਕਰਨਗੇ। ਇਸ ਪ੍ਰੋਗਰਾਮ ਲਈ ਔਰਤਾਂ ਨੂੰ ਲਾਮਬੱਧ ਕਰਨ ਲਈ ਸਥਾਨਕ ਕਸਬੇ ’ ਚ ਸਥਿਤ ਸ਼੍ਰੋਮਣੀ ਅਕਾਲੀ ਦਲ ਦੇ ਦਫਤਰ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਜਥੇਦਾਰ ਸੁੱਚਾ ਸਿੰਘ ਲੰਗਾਹ ਦੀ ਅਗਵਾਈ ਹੇਠ ਹਲਕਾ ਡੇਰਾ ਬਾਬਾ ਨਾਨਕ ਦੀਆਂ ਇਸਤਰੀ ਅਕਾਲੀ ਦਲ ਦੀਆਂ ਅਹੁੱਦੇਦਾਰਾਂ ਦੀ ਮੀਟਿੰਗ ਹਲਕਾ ਇੰਚਾਰਜ ਕਰਨਦੀਪ ਕੌਰ ਭਿੰਡਰ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ ਅਤੇ ਅਹੁੱਦੇਦਾਰਾਂ ਨੂੰ ਜਿੰਮੇਵਾਰੀਆਂ ਸੌਂਪੀਆਂ ਗਈਆਂ। ਜਥੇ. ਲੰਗਾਹ ਨੇ ਹਲਕੇ ’ਚੋਂ ਵੱਖ-ਵੱਖ ਸਰਕਲਾਂ ਦੀਆਂ ਇੰਚਾਰਜਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਹਲਕੇ ਦੇ ਹਰੇਕ ਪਿੰਡ ’ਚੋਂ ਔਰਤਾਂ ਨੂੰ ਪ੍ਰੇਰਿਤ ਕਰ ਕੇ 11 ਨਵੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਦਫਤਰ ਕਲਾਨੌਰ ਵਿਖੇ ਹੋ ਰਹੇ ਸਮਾਗਮ ’ਚ ਸ਼ਮੂਲੀਅਤ ਕਰਾਉਣ। ਉਨ੍ਹਾਂ ਦੱਸਿਆ ਕਿ ਇਹ ਪ੍ਰੋਗਰਾਮ 12 ਵਜੇ ਆਰੰਭ ਹੋ ਜਾਵੇਗਾ। ਇਸ ਮੌਕੇ ਇਸਤਰੀ ਅਕਾਲੀ ਦਲ ਦੀ ਹਲਕਾ ਇੰਚਾਰਜ ਕਰਨਦੀਪ ਕੌਰ ਭਿੰਡਰ ਨੇ ਕਿਹਾ ਕਿ ਹਲਕਾ ਡੇਰਾ ਬਾਬਾ ਨਾਨਕ ਦੇ ਸਰਕਲਾਂ ’ਚ ਨਿਯੁਕਤ ਅਹੁਦੇਦਾਰਾਂ ਦੇ ਸਹਿਯੋਗ ਨਾਲ ਕਲਾਨੌਰ ’ਚ 11 ਨਵੰਬਰ ਨੂੰ ਔਰਤਾਂ ਦਾ ਵੱਡਾ ਇਕੱਠ ਹੋਵੇਗਾ, ਜਿਸ ’ਚ ਬੀਬੀ ਹਰਸਿਮਰਤ ਕੌਰ ਬਾਦਲ ਔਰਤਾਂ ਨੂੰ ਆਪਣੇ ਹੱਕ ਸੁਰੱਖਿਅਤ ਕਰਨ ਲਈ ਸੰਬੋਧਨ ਤੇ ਜਾਗਰੂਕ ਕਰਨਗੇ। ਮੀਟਿੰਗ ’ਚ ਅਨੀਤਾ ਕੁਮਾਰੀ ਨਿੱਕੋਸਰਾਂ ਸਰਕਲ ਪ੍ਰਧਾਨ, ਇੰਦਰਜੀਤ ਕੌਰ ਕਲਾਨੌਰ ਸਰਕਲ ਪ੍ਰਧਾਨ, ਰਾਜ ਕੌਰ ਸਰਕਲ ਪ੍ਰਧਾਨ, ਭੋਲੀ ਦੇੜ੍ਹ ਸਰਕਲ ਪ੍ਰਧਾਨ, ਰਾਣੀ ਸਾਲ੍ਹੇਚੱਕ ਸਰਕਲ ਪ੍ਰਧਾਨ, ਹਰਜੀਤ ਕੌਰ ਨੜਾਂਵਾਲੀ ਪਿ ੰਡ ਪ੍ਰਧਾਨ, ਮਲਕੀਤ ਕੌਰ ਘੁੰਮਣ ਖੁਰਦ ਸਰਕਲ ਪ੍ਰਧਾਨ, ਰਾਜਵਿੰਦਰ ਕੌਰ ਬਿਸ਼ਨਕੋਟ ਸਰਕਲ ਪ੍ਰਧਾਨ, ਰਮਨਦੀਪ ਕੌਰ ਪਕੀਵਾਂ ਸਰਕਲ ਪ੍ਰਧਾਨ, ਸਰਬਜੀਤ ਕੌਰ ਰਾਮਾਂ ਤਲਵੰਡੀ ਸਰਕਲ ਪ੍ਰਧਾਨ, ਹਰਤਿੰਦਰ ਕੌਰ ਸਰਕਲ ਪ੍ਰਧਾਨ, ਮਨਜੀਤ ਕੌਰ ਸਰਕਲ ਪ੍ਰਧਾਨ, ਜੋਤੀ ਵਡਾਲਾ ਬਾਂਗਰ ਸਰਕਲ ਪ੍ਰਧਾਨ ਵੀ ਹਾਜ਼ਰ ਰਹੇ।
ਪਿਛਲੀ ਖ਼ਬਰ ਵਿਸ਼ਵਕਰਮਾ ਦਿਵਸ ਮੌਕੇ ਕਿਰਤੀਆਂ ਦੀ ਮਿਹਨਤ ਤੇ ਹੁਨਰ ਦਾ ਸਨਮਾਨ ਹੀ ਦਿਵਸ ਮਨਾਉਣ ਦਾ ਅਸਲ ਸੰਦੇਸ਼-ਸੀ.ਟੀ.ਯੂ. ਅਗਲੀ ਖ਼ਬਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਹੋਈ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।