06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਡੀ.ਸੀ. ਡਾ: ਪੱਲਵੀ ਨਾਲ ਜ਼ਿਲ੍ਹਾ ਵਪਾਰ ਮੰਡਲ ਦੀ ਮੀਟਿੰਗ, ਇੰਦਰਜੀਤ ਗੁਪਤਾ ਨੇ ਛੋਟੇ ਕਾਰੋਬਾਰੀਆਂ ਦਾ ਬਕਾਇਆ ਮੁਆਫ਼ ਕਰਨ ਦੀ ਕੀਤੀ ਮੰਗ

ਪਠਾਨਕੋਟ, 5 ਨਵੰਬਰ (ਸੰਧੂ)- ਜ਼ਿਲ੍ਹਾ ਵਪਾਰ ਮੰਡਲ ਪਠਾਨਕੋਟ ਦੇ ਪ੍ਰਧਾਨ ਇੰਦਰਜੀਤ ਗੁਪਤਾ ਦੀ ਅਗਵਾਈ ਤੇ ਚੇਅਰਮੈਨ ਵਿਵੇਕ ਮਡੀਆ ਦੀ ਦੇਖ-ਰੇਖ ਹੇਠ ਡੀ. ਸੀ.

ਜ਼ਿਲ੍ਹਾ ਵਪਾਰ ਮੰਡਲ ਦੇ ਪ੍ਰਧਾਨ ਇੰਦਰਜੀਤ ਗੁਪਤਾ, ਚੇਅਰਮੈਨ ਵਿਵੇਕ ਮਡੀਆ ਤੇ ਹੋਰ ਅਹੁਦੇਦਾਰ ਡਿਪਟੀ ਕਮਿਸ਼ਨਰ ਡਾ: ਪੱਲਵੀ ਨਾਲ ਮੀਟਿੰਗ ਕਰਦੇ ਹੋਏ । ਤਸਵੀਰ: ਸੰਧੂ 06-11-2026
ਪਠਾਨਕੋਟ, 5 ਨਵੰਬਰ (ਸੰਧੂ)- ਜ਼ਿਲ੍ਹਾ ਵਪਾਰ ਮੰਡਲ ਪਠਾਨਕੋਟ ਦੇ ਪ੍ਰਧਾਨ ਇੰਦਰਜੀਤ ਗੁਪਤਾ ਦੀ ਅਗਵਾਈ ਤੇ ਚੇਅਰਮੈਨ ਵਿਵੇਕ ਮਡੀਆ ਦੀ ਦੇਖ-ਰੇਖ ਹੇਠ ਡੀ.ਸੀ. ਡਾ: ਪੱਲਵੀ ਨਾਲ ਮੀਟਿੰਗ ਕੀਤੀ ਗਈ। ਇਸ ਦੌਰਾਨ ਜ਼ਿਲ੍ਹੇ ਦੇ ਵੱਖ-ਵੱਖ ਖੇਤਰਾਂ ਤੋਂ ਪਹੁੰਚੇ ਵਪਾਰੀਆਂ ਨੇ ਆਪਣੀਆਂ ਸਮੱਸਿਆਵਾਂ ਪ੍ਰਸ਼ਾਸਨ ਦੇ ਸਾਹਮਣੇ ਰੱਖੀਆਂ। ਮੀਟਿੰਗ ਦਾ ਸੰਚਾਲਨ ਜਨਰਲ ਸਕੱਤਰ ਸਮੀਰ ਸ਼ਾਰਦਾ ਨੇ ਕੀਤਾ। ਇਸ ਮੌਕੇ ਨਿਰਮਲ ਸਿੰਘ ਪੱਪੂ, ਗੌਰਵ ਮਹਾਜਨ ਤੇ ਵਿਸ਼ਾਲ ਮਹਾਜਨ ਨੇ ਦੀਵਾਲੀ ਮੌਕੇ ਛੋਟੇ ਫੜ੍ਹੀ ਵਾਲਿਆਂ ਨੂੰ ਪ੍ਰੇਸ਼ਾਨ ਨਾ ਕਰਨ ਤੇ ਸੁਰੱਖਿਆ ਦੇ ਮੱਦੇਨਜ਼ਰ ਬਾਹਰੋਂ ਆ ਕੇ ਰਹਿਣ ਵਾਲੇ ਲੋਕਾਂ ਦਾ ਰਿਕਾਰਡ ਰੱਖਣ ਦੀ ਮੰਗ ਕੀਤੀ। ਰਾਜੇਸ਼ ਮਹਾਜਨ ਬੱਬਾ ਤੇ ਸੁਰੇਸ਼ ਬਿੱਟਾ ਨੇ ਦਵਾਈ ਕਾਰੋਬਾਰ ਦੀਆਂ ਸਮੱਸਿਆਵਾਂ, ਢਾਂਗੂ ਰੋਡ ਛੋਟੀ ਲਾਈਨ ’ਤੇ ਗੰਦੇ ਪਾਣੀ ਦੀ ਨਿਕਾਸੀ ਦਾ ਮਸਲਾ ਉਠਾਇਆ। ਮੀਰਥਲ ਦੇ ਵਪਾਰੀਆਂ ਨੇ ਸੜਕ ਕਿਨਾਰੇ ਖੜ੍ਹੇ ਪੁਰਾਣੇ ਵਾਹਨਾਂ ਨੂੰ ਹਟਾਉਣ ਦੀ ਮੰਗ ਕੀਤੀ । ਵਿਨੋਦ ਰਾਜੂ ਸਰਾਫ਼, ਸੋਨੂੰ ਅਰੋੜਾ ਤੇ ਸੰਜੂ ਮਹਾਜਨ ਨੇ ਵੀ ਆਪਣੇ ਖੇਤਰਾਂ ਦੀਆਂ ਸਮੱਸਿਆਵਾਂ ਰੱਖੀਆਂ । ਇੰਦਰਜੀਤ ਗੁਪਤਾ ਨੇ ਗਾਂਧੀ ਚੌਕ ਦੇ ਰੇਹੜੀ-ਫੜ੍ਹੀ ਵਾਲਿਆਂ ਦੇ ਕੋਰੋਨਾ ਕਾਲ ਦੌਰਾਨ ਪ੍ਰਭਾਵਿਤ ਹੋਏ ਕਾਰੋਬਾਰ ਤੇ ਪੁਰਾਣੇ ਬਕਾਏ ਮੁਆਫ਼ ਕਰਨ ਦੀ ਮੰਗ ਕੀਤੀ । ਸਮੀਰ ਸ਼ਾਰਦਾ ਨੇ ਰੋਮਾਂਚ ਮਹਾਜਨ ਦੇ ਨਾਮ ’ਤੇ ਸ਼ਹਿਰ ਦੀ ਇਕ ਸੜਕ ਦਾ ਨਾਮ ਰੱਖਣ ਦੀ ਮੰਗ ਵੀ ਉਠਾਈ । ਡੀ.ਸੀ. ਡਾ: ਪੱਲਵੀ ਨੇ ਭਰੋਸਾ ਦਿੱਤਾ ਕਿ ਦੀਵਾਲੀ ਮੌਕੇ ਕਿਸੇ ਵੀ ਵਪਾਰੀ ਜਾਂ ਫੜ੍ਹੀ ਵਾਲੇ ਨੂੰ ਬਿਨਾਂ ਵਜ੍ਹਾ ਪ੍ਰੇਸ਼ਾਨ ਨਹੀਂ ਕੀਤਾ ਜਾਵੇਗਾ ਤੇ ਵਪਾਰੀਆਂ ਦੀਆਂ ਜਾਇਜ਼ ਸਮੱਸਿਆਵਾਂ ਦੇ ਹੱਲ ਲਈ ਯੋਗ ਕਦਮ ਚੁੱਕੇ ਜਾਣਗੇ । ਉਨ੍ਹਾਂ ਸੜਕ ਦਾ ਨਾਮ ਰੱਖਣ ਦੀ ਮੰਗ ’ਤੇ ਵੀ ਸਬੰਧਿਤ ਵਿਭਾਗ ਨਾਲ ਵਿਚਾਰ ਕਰਨ ਦਾ ਭਰੋਸਾ ਦਿੱਤਾ । ਅੰਤ ਵਿਚ ਵਪਾਰ ਮੰਡਲ ਵਲੋਂ ਡੀ.ਸੀ. ਡਾ: ਪੱਲਵੀ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਐਕਸੀਅਨ ਪਰਮਜੋਤ ਸਿੰਘ, ਐਸ.ਡੀ.ਓ. ਪੰਕਜ ਹੰਸ, ਇੰਸਪੈਕਟਰ ਰੋਹਿਤ ਗੁਪਤਾ, ਰਾਜੇਸ਼ ਮਹਾਜਨ ਬੱਬਾ, ਰਾਜੇਸ਼ ਮਹਾਜਨ, ਕੇਵਲ ਸ਼ਰਮਾ, ਸੁਰੇਸ਼ ਬਿੱਟਾ, ਰਾਹੁਲ ਮਹਾਜਨ , ਨਿਤਿਨ ਸਿੰਘਲ, ਪਵਨ ਮਹਾਜਨ ਰਿਸ਼ੂ, ਸਾਹਿਲ ਮਹਾਜਨ, ਸੁਰਿੰਦਰ ਰਾਹੀ, ਰਾਕੇਸ਼ ਸੈਣੀ, ਮਨੋਜ ਅਰੋੜਾ, ਦੀਪਕ ਸ਼ਰਮਾ, ਸੁਰਿੰਦਰ ਸੈਣੀ, ਵਿਸ਼ਾਲ ਮਹਾਜਨ, ਸੰਜੂ ਮਹਾਜਨ, ਸੁਮਿਤ ਮਹਾਜਨ, ਰਾਜੀਵ ਤਨੇਜਾ, ਨਵੀਨ ਮਹਾਜਨ, ਅਮਰਜੀਤ ਮਹਾਜਨ, ਗੌਰਵ ਮਹਾਜਨ, ਰਾਕੇਸ਼ ਪਹਿਲਵਾਨ ਦੀ ਹੱਟੀ, ਪ੍ਰਵੀਨ ਮਹਿਰਾ, ਪ੍ਰਵੇਸ਼ ਮਹਿਰਾ, ਅਮਿਤ ਮਹਾਜਨ, ਗੁਰਪ੍ਰੀਤ ਲਾਲੀ, ਲੱਡੂ ਬਾਬਾ, ਪ੍ਰੇਮ ਕੁਮਾਰ, ਸ਼ੇਰ ਸਿੰਘ ਸ਼ੇਰੂ, ਗੁਲਸ਼ਨ ਗੋਸ਼ੀ, ਜਤਿੰਦਰ ਜੀਤੂ, ਮੋਹਿਤ ਮਹਾਜਨ, ਰਾਹੁਲ, ਤਰਸੇਮ ਧੀਮਾਨ, ਵਿਨੋਦ ਡੋਗਰਾ, ਲਵ ਗੁਪਤਾ, ਮੋਖਸ਼ ਮਹਾਜਨ, ਨਰਿੰਦਰ ਮਹਾਜਨ, ਅਮਿਤ ਗੁਪਤਾ, ਤਰੁਣ ਪਾਲ, ਪਰਮਜੀਤ ਮਹਾਜਨ, ਬਲਜੀਤ ਮਹਾਜਨ, ਪ੍ਰਦੀਪ ਕੁਮਾਰ ਅਤੇ ਵਾਲੀਆ ਰਿਜਾਰਟ ਸਮੇਤ ਹੋਰ ਪਤਵੰਤੇ ਹਾਜ਼ਰ ਸਨ ।
ਪਿਛਲੀ ਖ਼ਬਰ ਕੌਮੀ ਤੈਰਾਕੀ ਮੁਕਾਬਲੇ ’ਚ ਮੌਂਟੇਸਰੀ ਕੈਂਬਰਿਜ ਸਕੂਲ ਦੀਆਂ ਵਿਦਿਆਰਥਣਾਂ ਨੇ ਜਿੱਤਿਆ ਚਾਂਦੀ ਦਾ ਤਗ਼ਮਾ 4×100 ਮੀਟਰ ਫ੍ਰ... ਅਗਲੀ ਖ਼ਬਰ ਭਾਜਪਾ ਨੇਤਾ ਸੁਰਿੰਦਰ ਪਾਲ ਵਲੋਂ ਪਿੰਡ ਨਰਾਇਣਪੁਰ ਦਾ ਦੌਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।