06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਚੰਦੂਮਾਜਰਾ ਪਰਿਵਾਰ ਸਿਆਸਤ ’ਚ ਕਾਮਯਾਬ ਨਹੀਂ ਹੋਵੇਗਾ- ਹਰੀ ਸਿੰਘ ਪੁਰੇਵਾਲ

ਸ਼ਾਹਪੁਰ ਕੰਢੀ, 5 ਨਵੰਬਰ (ਰਣਜੀਤ ਸਿੰਘ)- ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਹਰੀ ਸਿੰਘ ਪੁਰੇਵਾਲ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਪਾਰਟੀ ਦੇ ਸੀਨੀਅਰ ਆਗੂਆਂ ਨੇ ਹਿੱਸਾ ਲਿਆ ਜਿਸ ਵਿਚ ਚੰਦੂਮਾਜਰਾ ਪਰਿਵਾਰ ਦੀ ਤਿੱਖੀ ਅਲੋਚਨਾ ਕੀਤੀ ਗਈ। ਜ਼ਿਲ੍ਹਾ ਪ੍ਰਧਾਨ ਹਰੀ ਸਿੰਘ ਪੁਰੇਵਾਲ ਨੇ ਕਿਹਾ ਕਿ ਦਸੰਬਰ 2024 ਤੋਂ ਜਦੋਂ ਦਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਪਾਰਟੀ ਦਾ ਗਠਨ ਹੋਇਆ ਸੀ, ਉਸ ਸਮੇਂ ਤੋਂ ਹੀ ਇਹ ਪਰਿਵਾਰ ਆਪਣੀਆਂ ਲਾਲਸਾਵਾਂ ਕਾਰਨ ਪਾਰਟੀ ਦੇ ਅਸੂਲਾਂ ਦੋਂ ਬਾਹਰ ਹੋ ਕੇ ਬੋਲਦਾ ਰਿਹਾ ਹੈ।

ਅਜੀਤ ਡੈਸਕ 06-11-2026
ਸ਼ਾਹਪੁਰ ਕੰਢੀ, 5 ਨਵੰਬਰ (ਰਣਜੀਤ ਸਿੰਘ)- ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਹਰੀ ਸਿੰਘ ਪੁਰੇਵਾਲ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਪਾਰਟੀ ਦੇ ਸੀਨੀਅਰ ਆਗੂਆਂ ਨੇ ਹਿੱਸਾ ਲਿਆ ਜਿਸ ਵਿਚ ਚੰਦੂਮਾਜਰਾ ਪਰਿਵਾਰ ਦੀ ਤਿੱਖੀ ਅਲੋਚਨਾ ਕੀਤੀ ਗਈ। ਜ਼ਿਲ੍ਹਾ ਪ੍ਰਧਾਨ ਹਰੀ ਸਿੰਘ ਪੁਰੇਵਾਲ ਨੇ ਕਿਹਾ ਕਿ ਦਸੰਬਰ 2024 ਤੋਂ ਜਦੋਂ ਦਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਪਾਰਟੀ ਦਾ ਗਠਨ ਹੋਇਆ ਸੀ, ਉਸ ਸਮੇਂ ਤੋਂ ਹੀ ਇਹ ਪਰਿਵਾਰ ਆਪਣੀਆਂ ਲਾਲਸਾਵਾਂ ਕਾਰਨ ਪਾਰਟੀ ਦੇ ਅਸੂਲਾਂ ਦੋਂ ਬਾਹਰ ਹੋ ਕੇ ਬੋਲਦਾ ਰਿਹਾ ਹੈ। ਇਕ ਪਰਿਵਾਰ ਇਕ ਟਿੱਕਟ ਦੇ ਸਿਧਾਂਤ ਤੋਂ ਉਲਟ ਹੋ ਕੇ ਇਹ ਆਦਮੀ ਪਰਿਵਾਰਵਾਦ ਨੂੰ ਪਹਿਲ ਦੇ ਰਿਹਾ ਸੀ। ਇਹ ਪਰਿਵਾਰ ਤੀਸਰੀ ਵਾਰ ਸ੍ਰੀ ਅਕਾਲ ਤਖਤ ਸਾਹਿਬ ਤੋਂ ਭਗੌੜਾ ਹੋਇਆ ਹੈ। ਜ਼ਿਲ੍ਹਾ ਪਠਾਨਕੋਟ ਦੇ ਸਮੂਹ ਵਰਕਰ ਤੇ ਆਗੂ ਗਿਆਨੀ ਹਰਪ੍ਰੀਤ ਸਿੰਘ ਨਾਲ ਚਟਾਂਨ ਵਾਂਗ ਖੜੇ ਹਨ। ਮੀਟਿੰਗ ਵਿਚ ਅਜੀਤ ਸਿੰਘ, ਜਗਤਾਰ ਸਿੰਘ, ਗੁਰਚਰਨ ਸਿੰਘ, ਰਗਬੀਰ ਸਿੰਘ ਇੱਟੀ, ਗਿਆਨ ਸਿੰਘ ਬਾਰਠ ਸਾਹਿਬ, ਸੁਖਦੇਵ ਸਿੰਘ ਢਡਵਾਲ, ਕਮਲਜੀਤ ਸਿੰਘ, ਤਰਸੇਮ ਸਿੰਘ ਜਿਆਣੀ, ਉਂਕਾਰ ਸਿੰਘ ਖਾਲਦਾ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਭਾਜਪਾ ਨੇਤਾ ਸੁਰਿੰਦਰ ਪਾਲ ਵਲੋਂ ਪਿੰਡ ਨਰਾਇਣਪੁਰ ਦਾ ਦੌਰਾ ਅਗਲੀ ਖ਼ਬਰ ਜੀਆ ਲਾਲ ਮਿੱਤਲ ਡੀ.ਏ.ਵੀ. ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਪ੍ਰਤਿਭਾ ਸੰਗਮ ਜਿੱਤਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।