06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਆਰ.ਆਰ. ਬਾਵਾ ਕਾਲਜ ਵਿਖੇ ਪ੍ਰਿੰਟਿੰਗ ਤਕਨੀਕਾਂ ’ਤੇ ਵਰਕਸ਼ਾਪ ਕਰਵਾਈ

ਬਟਾਲਾ, 5 ਨਵੰਬਰ (ਸਤਿੰਦਰ ਸਿੰਘ)- ਆਰ. ਆਰ.

ਅਜੀਤ ਡੈਸਕ 06-11-2026
ਬਟਾਲਾ, 5 ਨਵੰਬਰ (ਸਤਿੰਦਰ ਸਿੰਘ)- ਆਰ.ਆਰ. ਬਾਵਾ ਡੀ.ਏ.ਵੀ. ਕਾਲਜ ਫਾਰ ਗਰਲਜ਼ ਬਟਾਲਾ ਵਿਖੇ ਕਾਰਜਕਾਰੀ ਪ੍ਰਿੰਸੀਪਲ ਡਾ. ਮੀਨਾਕਸ਼ੀ ਦੁੱਗਲ ਦੇ ਨਿਰਦੇਸ਼ਾ ਅਨੁਸਾਰ ਤੇ ਸ਼੍ਰੀਮਤੀ ਹਰਪ੍ਰੀਤ ਅਨੇਜਾ ਮੁਖੀ, ਪੀ.ਜੀ. ਫੈਸ਼ਨ ਡਿਜ਼ਾਈਨਿੰਗ ਵਿਭਾਗ ਦੀ ਯੋਗ ਅਗਵਾਈ ਹੇਠ ਸਕਿੱਲ ਕੌਂਸਲ, ਇੰਸਟੀਚਿਊਸ਼ਨ ਇਨੋਵੇਸ਼ਨ ਕੌਂਸਲ (ਆਈ.ਆਈ.ਸੀ.) ਤੇ ਐਂਟਰਪ੍ਰਨਿਓਰਸ਼ਿਪ ਡਿਵੈਲਪਮੈਂਟ ਸੈੱਲ (ਈ.ਡੀ.ਸੀ.) ਤੇ ਬ੍ਰਾਈਟਵੇਅ ਕਲਰਜ਼, ਸ੍ਰੀ ਅਸ਼ਵਨੀ ਖੋਸਲਾ ਦੇ ਸਹਿਯੋਗ ਨਾਲ ਵਰਕਸ਼ਾਪ ਲਗਾਈ ਗਈ। ਵਰਕਸ਼ਾਪ ਦੌਰਾਨ ਸ੍ਰੀ ਅਸ਼ਵਨੀ ਖੋਸਲਾ ਦੁਆਰਾ ਕੱਪੜਿਆਂ ਤੇ ਛਪਾਈ ਦੀਆਂ ਤਕਨੀਕਾਂ ਦਾ ਪ੍ਰਦਰਸ਼ਨ ਕੀਤਾ ਗਿਆ ਜਿਨ੍ਹਾਂ ਵਿਚ ਸਕ੍ਰੀ ਨ ਪ੍ਰਿੰਟਿੰਗ, ਬਾਟਿਕ ਤੇ ਟਾਈ ਐਂਡ ਡਾਈ ਸ਼ਾਮਲ ਸਨ। ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਡਾ. ਮੀਨਾਕਸ਼ੀ ਦੁੱਗਲ ਨੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਇਸ ਮੌਕੇ ਡਾ. ਲੱਕੀ ਸ਼ਰਮਾ (ਪ੍ਰਧਾਨ, ਆਈ.ਆਈ.ਸੀ.), ਡਾ. ਹਰਦੀਪ ਕੌਰ (ਇੰਚਾਰਜ, ਈ.ਡੀ.ਸੀ.), ਸ਼੍ਰੀਮਤੀ ਸਿੰਮੀ ਸ਼ਰਮਾ, ਸ਼੍ਰੀਮਤੀ ਨਈਆ ਮਹਾਜਨ, ਕੋਮਲਪ੍ਰੀਤ ਕੌਰ, ਬਲਜਿੰਦਰ ਕੌਰ, ਸਤਿੰਦਰ ਕੌਰ, ਮਾਨਵੀ, ਜਸ਼ਨਪ੍ਰੀਤ ਕੌਰ ਤੇ ਪ੍ਰਿਆਸ਼ੂੰ ਚੌਹਾਨ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਗੁਰੂ ਨਾਨਕ ਕਾਲਜ ਬਟਾਲਾ ਵਿਖੇ ਮਰਹੂਮ ਵਿਦਵਾਨ ਡਾ. ਹਰਚੰਦ ਸਿੰਘ ਬੇਦੀ ਦੀ ਪੁਸਤਕ ‘ਕਹਾਣੀ ਦੀ ਪੜ੍ਹਤ’ ਲੋਕ ਅਰਪਣ ਅਗਲੀ ਖ਼ਬਰ ਧਿਆਨਪੁਰ ਬਸਤੀ ਬਾਜੀਗਰ ਦੀ ਸਰਪੰਚ ਕਵਲਜੀਤ ਕੌਰ ਨੇ ਪੰਚਾਇਤ ਮੈਂਬਰਾਂ ਸਮੇਤ ਭਗਵਾਨਪੁਰ ਟੀਮ ਦੀ ਰਹਿਨੁਮਾਈ ਕਬੂਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।