04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਐੱਚ.ਆਰ.ਏ. ਇੰਟਰਨੈਸ਼ਨਲ ਸਕੂਲ ਵਿਖੇ ਦੀਵਾਲੀ ਮੇਲਾ ਉਤਸ਼ਾਹ ਨਾਲ ਮਨਾਇਆ

ਗੁਰਦਾਸਪੁਰ, 2 ਨਵੰਬਰ (ਚੱਕਰਾਜਾ)- ਐਚ. ਆਰ.

ਅਜੀਤ ਡੈਸਕ 03-11-2026
ਗੁਰਦਾਸਪੁਰ, 2 ਨਵੰਬਰ (ਚੱਕਰਾਜਾ)- ਐਚ.ਆਰ.ਏ ਇੰਟਰਨੈਸ਼ਨਲ ਸਕੂਲ ਵਿਖੇ ਡਾਇਰੈਕਟਰ ਸੱਤਿਆਸੇਨ ਅਗਰਵਾਲ ਦੇ ਨਿਰਦੇਸ਼ਾਂ ਹੇਠ ਦੀਵਾਲੀ ਮੇਲਾ ਉਤਸ਼ਾਹ ਨਾਲ ਮਨਾਇਆ ਗਿਆ। ਪ੍ਰੋਗਰਾਮ ਵਿਚ ਮੁੱਖ ਮਹਿਮਾਨ ਵਜੋਂ ਡਾ: ਸਰਲਾ ਨਿਰੰਕਾਰੀ ਪ੍ਰਿੰਸੀਪਲ ਸ਼ਾਂਤੀ ਦੇਵੀ ਕਾਲਜ ਦੀਨਾਨਗਰ ਨੇ ਸ਼ਿਰਕਤ ਕੀਤੀ। ਜਦੋਂ ਕਿ ਸਕੂਲ ਦੇ ਡਾਈਰੈਕਟਰ ਸੱਤਿਆ ਸੇਨ ਅਗਰਵਾਲ, ਮੈਡਮ ਆਂਚਲ ਅਗਰਵਾਲ, ਮੈਡਮ ਨੀਲੋਫਰ, ਬਲਦੇਵ ਠਾਕੁਰ, ਪ੍ਰਿੰਸੀਪਲ ਸਤੀਸ਼ ਕੁਮਾਰ, ਮੈਡਮ ਨਵਦੀਪ ਕੌਰ ਤੇ ਹੋਰ ਮਹਿਮਾਨ ਹਾਜ਼ਰ ਸਨ। ਪ੍ਰੋਗਰਾਮ ਦੀ ਸ਼ੁਰੂਆਤ ਮੁੱਖ ਮਹਿਮਾਨ ਡਾ: ਸਰਲਾ ਨਿਰੰਕਾਰੀ ਤੇ ਹੋਰ ਮਹਿਮਾਨਾਂ ਵਲੋਂ ਜੋਤੀ ਜਗਾਉਣ ਉਪਰੰਤ ਹੋਈ। ਇਸ ਤੋਂ ਬਾਅਦ ਮਹਿਮਾਨਾਂ ਦੇ ਸਵਾਗਤ ’ਚ ਵਿਦਿਆਰਥੀਆਂ ਨੇ ਗੀਤ ਪੇਸ਼ ਕੀਤਾ। ਇਸ ਮੌਕੇ ਵਿਦਿਆਰਥੀਆਂ ਵਲੋਂ ਤਿਆਰ ਕੀਤੇ ਸਾਇੰਸ, ਕੈਮਿਸਟਰੀ, ਫਿ਼ਜ਼ਿਕਸ, ਬਾਇਲੋਜੀ, ਹਿਸਾਬ, ਸਮਾਜਿਕ ਸਿੱਖਿਆ ਤੇ ਡਰਾਇੰਗ ਆਦਿ ਵਿਸ਼ਿਆਂ ਦੇ ਮਾਡਲਾਂ ਨੂੰ ਮੁੱਖ ਮਹਿਮਾਨ ਨੇ ਦੇਖਿਆ ਤੇ ਉਨ੍ਹਾਂ ਦੀ ਪ੍ਰਸੰਸਾ ਕਰਦੇ ਹੋਏ ਹੌਂਸਲਾ ਅਫ਼ਜ਼ਾਈ ਕੀਤੀ। ਵਿਦਿਆਰਥੀਆਂ ਲਈ ਮਨੋਰੰਜਨ ਮੂਵੀ ਮੇਲਾ ਵੀ ਲਗਾਇਆ ਗਿਆ। ਸਕੂਲ ਦੀਆਂ ਅਧਿਆਪਕਾਂਵਾਂ ਵਲੋਂ ਗੇਮਾਂ ਦੇ ਸਟਾਲ ਲਗਾਏ ਗਏ। ਵਿਦਿਆਰਥੀਆਂ ਦੇ ਮਨੋਰੰਜਨ ਲਈ ਝੂਲੇ ਤੇ ਖਾਣ-ਪੀਣ ਦੇ ਵੱਖ ਵੱਖ ਤਰ੍ਹਾਂ ਦੇ ਸਟਾਲ ਲੱਗੇ ਸਨ। ਸ਼ਾਮ ਚਾਰ ਵਜੇ ਲੱਕੀ ਡਰਾਅ ਵੀ ਕੱਢਿਆ ਗਿਆ। ਅਖੀਰ ਵਿਚ ਡਾਇਰੈਕਟਰ ਸੱਤਿਆ ਸੇਨ ਅਗਰਵਾਲ ਤੇ ਪ੍ਰਿੰਸੀਪਲ ਸਤੀਸ਼ ਕੁਮਾਰ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।
ਪਿਛਲੀ ਖ਼ਬਰ ਡਾ. ਅਮਰੀਕ ਸਿੰਘ ਕੇਨ ਕਮਿਸ਼ਨਰ ਪੰਜਾਬ ਦੇ ਅਹੁਦੇ ਤੋਂ ਹੋਏ ਸੇਵਾ-ਮੁਕਤ ਅਗਲੀ ਖ਼ਬਰ ਕਲਾਸਵਾਲਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਵਿਖੇ ਐਨ.ਐਸ.ਐਸ. ਦੇ ਸੱਤ ਰੋਜ਼ਾ ਕੈਂਪ ਦੀ ਸ਼ੁਰੂਆਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।