03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਸੁਆਮੀ ਸਰੂਪਾ ਨੰਦ ਦੀ ਯਾਦ ’ਚ 43ਵਾਂ ਬਰਸੀ ਸਮਾਗਮ ਡੇਰਾ ਨਵਾਂ ਬਲੜਵਾਲ ਵਿਖੇ 14 ਨੂੰ

ਘੁਮਾਣ, 2 ਨਵੰਬਰ (ਬੰਮਰਾਹ)- ਮਹਾਨ ਤਪੱਸਵੀ ਸੁਆਮੀ ਸਰੂਪਾ ਨੰਦ ਦੀ ਯਾਦ ਨੂੰ ਸਮਰਪਿਤ 43ਵੀਂ ਬਰਸੀ ਡੇਰਾ ਨਵਾਂ ਬਲੜਵਾਲ ਨੇੜੇ ਘੁਮਾਣ ਵਿਖੇ 14 ਨਵੰਬਰ ਨੂੰ ਬਹੁਤ ਹੀ ਸ਼ਰਧਾ ਤੇ ਭਾਵਨਾ ਨਾਲ ਮਨਾਈ ਜਾ ਰਹੀ ਹੈ। ਇਸ ਸਬੰਧੀ ਡੇਰੇ ਦੇ ਮੁੱਖ ਸੇਵਾਦਾਰ ਸੁਆਮੀ ਗੁਰਬਖਸ਼ ਦੇਵੀ ਨੇ ਦੱਸਿਆ ਕਿ ਬਰਸੀ ਨੂੰ ਸਮਰਪਿਤ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ।

ਸੁਆਮੀ ਸਰੂਪਾ ਨੰਦ 03-11-2026
ਘੁਮਾਣ, 2 ਨਵੰਬਰ (ਬੰਮਰਾਹ)- ਮਹਾਨ ਤਪੱਸਵੀ ਸੁਆਮੀ ਸਰੂਪਾ ਨੰਦ ਦੀ ਯਾਦ ਨੂੰ ਸਮਰਪਿਤ 43ਵੀਂ ਬਰਸੀ ਡੇਰਾ ਨਵਾਂ ਬਲੜਵਾਲ ਨੇੜੇ ਘੁਮਾਣ ਵਿਖੇ 14 ਨਵੰਬਰ ਨੂੰ ਬਹੁਤ ਹੀ ਸ਼ਰਧਾ ਤੇ ਭਾਵਨਾ ਨਾਲ ਮਨਾਈ ਜਾ ਰਹੀ ਹੈ। ਇਸ ਸਬੰਧੀ ਡੇਰੇ ਦੇ ਮੁੱਖ ਸੇਵਾਦਾਰ ਸੁਆਮੀ ਗੁਰਬਖਸ਼ ਦੇਵੀ ਨੇ ਦੱਸਿਆ ਕਿ ਬਰਸੀ ਨੂੰ ਸਮਰਪਿਤ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਅਖੰਡ ਪਾਠ ਦੀਆਂ ਲੜੀਆਂ ਆਰੰਭ ਹੋਣਗੀਆਂ। ਇਸ ਦੇ ਨਾਲ-ਨਾਲ 13 ਨਵੰਬਰ ਨੂੰ 60 ਕਿਲੋ ਭਾਰ ਕਬੱਡੀ ਦੇ ਮੁਕਾਬਲੇ ਕਰਵਾਏ ਜਾਣਗੇ ਅਤੇ 14 ਨਵੰਬਰ ਨੂੰ ਕਬੱਡੀ ਦੇ ਸ਼ੋਅ ਮੈਚ ਹੋਣਗੇ ਅਤੇ ਮਹਾਨ ਕੀਰਤਨ ਸਮਾਗਮ ਕਰਵਾਏ ਜਾਣਗੇ ਜਿਸ ਵਿਚ ਪੰਥ ਪ੍ਰਸਿੱਧ ਕੀਰਤਨੀ ਜਥੇ ਤੇ ਪ੍ਰਚਾਰਕ ਪਹੁੰਚ ਕੇ ਸੰਗਤਾਂ ਨੂੰ ਗੁਰੂ ਜਸ ਨਾਲ ਜੋੜਨਗੇ। ਸਮਾਗਮਾਂ ਅਤੇ ਖੇਡ ਮੇਲੇ ਦੀਆਂ ਤਿਆਰੀਆਂ ਆਰੰਭ ਦਿੱਤੀਆਂ ਗਈਆਂ ਹਨ। ਇਸ ਮੌਕੇ ਬਾਬਾ ਕ੍ਰਿਸ਼ਨਾ ਨੰਦ, ਬਾਬਾ ਰਾਮਦਾਸ, ਬਾਬਾ ਪ੍ਰੇਮ ਦਾਸ, ਬਾਬਾ ਸੁਖਦੇਵ ਮੁਨੀ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਗੁਰੂ ਨਾਨਕ ਦੇਵ ਪਬਲਿਕ ਸਕੂਲ ਕਾਦੀਆਂ ਵਿਖੇ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਦੀ ਧਾਰਮਿਕ ਪ੍ਰੀਖਿਆ ਕਰਵਾਈ ਅਗਲੀ ਖ਼ਬਰ ਕੈਪਟਨ ਪਰਗਨ ਸਿੰਘ ਮੰਡ ਨੂੰ ਅੰਤਿਮ ਅਰਦਾਸ ਮੌਕੇ ਭਾਵਭਿੰਨੀਆਂ ਸ਼ਰਧਾਂਜਲੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।