ਸੜਕਾਂ ’ਤੇ ਚੱਲਦੀਆਂ ਓਵਰਲੋਡ ਟਰਾਲੀਆਂ ਬਣ ਰਹੀਆਂ ਹਾਦਸਿਆਂ ਦਾ ਕਾਰਨ ਟਰਾਂਸਪੋਰਟ ਵਿਭਾਗ ਸਭ ਕੁਝ ਜਾਣਦਾ ਹੋਇਆ ਬਣਿਆ ਮੂਕ ਦਰਸ਼ਕ
ਗੁਰਦਾਸਪੁਰ, 1 ਨਵੰਬਰ (ਅਸ਼ੋਕ ਸ਼ਰਮਾ)- ਗੁਰਦਾਸਪੁਰ ਦੇ ਹਾਈਵੇ ’ਤੇ ਓਵਰਲੋਡ ਟਰੈਕਟਰ ਟਰਾਲੀਆਂ ਤੇ ਟਰੱਕ ਕਿਸੇ ਸਮੇਂ ਵੱਡੇ ਹਾਦਸੇ ਦਾ ਕਾਰਨ ਬਣ ਸਕਦੇ ਹਨ ਅਤੇ ਟਰਾਂਸਪੋਰਟ ਵਿਭਾਗ ਨੇ ਓਵਰਲੋਡ ਟਰੈਕਟਰ ਟਰਾਲੀਆਂ ਤੇ ਟਰੱਕਾਂ ’ਤੇ ਰੋਕ ਲਗਾਉਣ ਦੇ ਬਾਵਜੂਦ ਸ਼ਰੇਆਮ ਕਾਨੂੰਨ ਦੀਆਂ ਧੱਜੀਆਂ ਉੱਡ ਰਹੀਆਂ ਹਨ। ਟਰਾਂਸਪੋਰਟ ਵਿਭਾਗ ਗੁਰਦਾਸਪੁਰ ਦੇ ਅਧਿਕਾਰੀ ਸਭ ਕੁਝ ਜਾਣਦੇ ਹੋਏ ਚੁੱਪ ਧਾਰੀ ਬੈਠੇ ਹਨ ਜਿਸ ਨਾਲ ਜਨਤਾ ਮਹਿਕਮੇ ਤੋਂ ਕਾਫੀ ਖਫਾ ਹੋਈ ਪਈ ਹੈ।
ਗੁਰਦਾਸਪੁਰ ਦੇ ਹਾਈਵੇ ’ਤੇ ਗੁਜ਼ਰਦੀ ਹੋਈ ਓਵਰਲੋਡ ਟਰੈਕਟਰ ਟਰਾਲੀ। ਤਸਵੀਰ: ਵਿਸ਼ਾਲ ਮੁੰਨਾ
02-11-2026