ਜਸਪ੍ਰੀਤ ਸਿੰਘ ਰਾਣਾ ਪੰਜਵੀਂ ਵਾਰ ਜ਼ਿਲ੍ਹਾ ਪਠਾਨਕੋਟ ਦੇ ਯੂਥ ਅਕਾਲੀ ਦਲ ਪ੍ਰਧਾਨ ਨਿਯੁਕਤ
ਬਟਾਲਾ, 1 ਨਵੰਬਰ (ਸਤਿੰਦਰ ਸਿੰਘ)- ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਜਸਪ੍ਰੀਤ ਸਿੰਘ ਰਾਣਾ ਨੂੰ ਪੰਜਵੀਂ ਵਾਰ ਜ਼ਿਲ੍ਹਾ ਪਠਾਨਕੋਟ ਦਾ ਯੂਥ ਅਕਾਲੀ ਦਲ ਪ੍ਰਧਾਨ ਨਿਯੁਕਤ ਕੀਤੇ ਜਾਣ ’ਤੇ ਸੀਨੀਅਰ ਅਕਾਲੀ ਆਗੂ ਸ: ਰਮਨਦੀਪ ਸਿੰਘ ਸੰਧੂ ਵਲੋਂ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪੰਜਾਬ ਯੂਥ ਅਕਾਲੀ ਦਲ ਦੇ ਜਨਰਲ ਸਕੱਤਰ ਦਵਿੰਦਰਪਾਲ ਸਿੰਘ ਮੰਗਾ ਨੂੰ ਵੀ ਸਨਮਾਨਿਤ ਕੀਤਾ ਗਿਆ।
ਜਸਪ੍ਰੀਤ ਸਿੰਘ ਰਾਣਾ ਨੂੰ ਸਨਮਾਨਿਤ ਕਰਦੇ ਰਮਨਦੀਪ ਸਿੰਘ ਸੰਧੂ ਤੇ ਹੋਰ। ਅਜੀਤ ਤਸਵੀਰ
02-11-2026