ਵਿਧਾਇਕ ਗੁਰਦੀਪ ਸਿੰਘ ਰੰਧਾਵਾ ਨੇ ਪਿੰਡ ਸ਼ਕਰੀ ’ਚ ਲੋਕਾਂ ਨੂੰ ‘ਮੇਰਾ ਘਰ ਮੇਰੇ ਨਾਮ’ ਸਕੀਮ ਤਹਿਤ ਕਾਰਡ ਵੰਡੇ
ਵਡਾਲਾ ਬਾਂਗਰ, 31 ਅਕਤੂਬਰ (ਭੁੰਬਲੀ)-ਹਲਕਾ ਡੇਰਾ ਬਾਬਾ ਨਾਨਕ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਤੇ ਚੇਅਰਮੈਨ ਬਲਾਕ ਸੰਮਤੀ ਕਲਾਨੌਰ ਬੀਬੀ ਪਰਮਜੀਤ ਕੌਰ ਸ਼ਕਰੀ ਨੇ ਪਿੰਡ ਸ਼ਕਰੀ ਵਿਚ ਇਲਾਕੇ ਦੇ ਵੱਖ-ਵੱਖ ਪਿੰਡਾਂ ਦੇਲੋਕਾਂ ਨੂੰ ਪੰਜਾਬ ਸਰਕਾਰ ਵਲੋਂ ਚਲਾਈ ਗਈ ਸਕੀਮ ‘ਮੇਰਾ ਘਰ ਮੇਰੇ ਨਾਂਅ’ ਤਹਿਤ ਜਿਹੜੇ ਲੋਕਾਂ ਦੇ ਘਰ ਜਾਂ ਪ੍ਰਾਪਰਟੀ ਲਾਲ ਲਕੀਰ ਦੇ ਘੇਰੇ ਵਿਚ ਆਉਂਦੀ ਸੀ ਉਨ੍ਹਾਂ ਨੂੰ ਪ੍ਰਾਪਰਟੀ ਕਾਰਡ ਵੰਡੇ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਇਨ੍ਹਾਂ ਪਰਿਵਾਰਾਂ ਨੂੰ ਮਾਲਕੀ ਦੇ ਹੱਕਦਾਰ ਬਣਾਇਆ ਹੈ।
ਵਡਾਲਾ ਬਾਂਗਰ, 31 ਅਕਤੂਬਰ (ਭੁੰਬਲੀ)-ਹਲਕਾ ਡੇਰਾ ਬਾਬਾ ਨਾਨਕ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਤੇ ਚੇਅਰਮੈਨ ਬਲਾਕ ਸੰਮਤੀ ਕਲਾਨੌਰ ਬੀਬੀ ਪਰਮਜੀਤ ਕੌਰ ਸ਼ਕਰੀ ਨੇ ਪਿੰਡ ਸ਼ਕਰੀ ਵਿਚ ਇਲਾਕੇ ਦੇ ਵੱਖ-ਵੱਖ ਪਿੰਡਾਂ ਦੇਲੋਕਾਂ ਨੂੰ ਪੰਜਾਬ ਸਰਕਾਰ ਵਲੋਂ ਚਲਾਈ ਗਈ ਸਕੀਮ ‘ਮੇਰਾ ਘਰ ਮੇਰੇ ਨਾਂਅ’ ਤਹਿਤ ਜਿਹੜੇ ਲੋਕਾਂ ਦੇ ਘਰ ਜਾਂ ਪ੍ਰਾਪਰਟੀ ਲਾਲ ਲਕੀਰ ਦੇ ਘੇਰੇ ਵਿਚ ਆਉਂਦੀ ਸੀ ਉਨ੍ਹਾਂ ਨੂੰ ਪ੍ਰਾਪਰਟੀ ਕਾਰਡ ਵੰਡੇ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਇਨ੍ਹਾਂ ਪਰਿਵਾਰਾਂ ਨੂੰ ਮਾਲਕੀ ਦੇ ਹੱਕਦਾਰ ਬਣਾਇਆ ਹੈ। ਵੁਨ੍ਹਾ ਕਿਹਾ ਕਿ ਸਰਕਾਰ ਦੀ ਇਹ ਸਕੀਮ ਲਾਲ ਲਕੀਰ ਦੇ ਵਾਸੀਆਂ ਨੂੰ ਕਿਸੇ ਕੰਮ ਲਈ ਆਪਣੀ ਜਾਇਦਾਦ ਦੀ ਵਰਤੋਂ ਕਰਨ ਲਈ ਹੱਕ ਵੀ ਦਿੰਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨੂੰ ਸਮਾਜਿਕ ਤੇ ਆਰਥਿਕ ਪੱਖੋਂ ਮਜ਼ਬੂਤ ਕਰਨ ਲਈ ਕਦਮ ਚੁੱਕੇ ਹਨ ਤੇ ਉਨ੍ਹਾਂ ਨੂੰ ਲਾਗੂ ਕਰਵਾਉਣ ਲਈ ਪ੍ਰੂਰੀ ਤਰਾਂ ਵਚਨਬੱਧ ਹੈ। ਵਿਧਾਇਕ ਗੁਰਦੀਪ ਸਿੰਘ ਰੰਧਾਵਾ ਨੇ ਇਸਮੌਕੇ ਪਿੰਡ ਸ਼ਕਰੀ ਵਿਚ 182 ਲੋਕਾਂ ਨੂੰ ‘ਮੇਰਾ ਘਰ ਮੇਰੇ ਨਾਮ’ ਸਕੀਮ ਤਹਿਤ ਘਰਾਂ ਦੇ ਮਾਲਕਾਂ ਨੂੰ ਉਨ੍ਹਾਂ ਦੇ ਮਾਲਕਾਨਾ ਹੱਕ ਸੌਂਪੇ। ਇਸ ਮੌਕੇ ਤਹਿਸੀਲਦਾਰ ਮਨਮੋਹਣ ਸਿੰਘ ਕਲਾਨੌਰ, ਸਰਪੰਚ ਰਣਜੀਤ ਸਿੰਘ ਸ਼ਕਰੀ, ਲਵਪ੍ਰੀਤ ਸਿੰਘ ਪੀ.ਏ., ਸਰਪੰਚ ਅੰਕੂ ਪਿੰਡ ਰੂੜਾ, ਸਰਪੰਚ ਜੋਤ ਸਿੰਘ ਰੁਡਿਆਣਾ, ਸੋਨੂੰ ਸਰਪੰਚ ਰਸੂਲਪੁਰ, ਅੰਰੇਜ ਸਿੰਘ ਕਠਿਆਲਾ, ਨੰਬਰਦਾਰ ਕੁਲਵਿੰਦਰ ਸਿੰਘ ਸ਼ਕਰੀ, ਨਰਿੰਦਰ ਸਿੰਘ ਸ਼ਕਰੀ, ਕੁਲਵੰਤ ਸਿੰਘ ਸ਼ਕਰੀ, ਪੰਚ ਅਮਰਜੀਤ ਕੌਰ ਸ਼ਕਰੀ, ਪੰਚ ਸੁਖਦੇਵ ਸਿੰਘ ਸ਼ਕਰੀ, ਪੰਚ ਨਿਆਮਤ ਮਸੀਹ ਸ਼ਕਰੀ, ਪੰਚ ਕੁਲਵਿੰਦਰ ਕੌਰ, ਬਲਵਿੰਦਰ ਸਿੰਘ, ਗੁਰਮੀਤ ਸਿੰਘ, ਗੁਰਚਰਨਸਿੰਘ, ਦਲਜੀਤ ਸਿੰਘ, ਕੁਲਵਿੰਦਰ ਸਿੰਘ, ਪ੍ਰਤਾਪ ਸਿੰਘ ਸ਼ਕਰੀ, ਸਰਬਜੀਤ ਸਿੰਘ ਸ਼ਕਰੀ, ਜਗੀਰ ਸਿੰਘ, ਬਲਜੀਤ ਮਸੀਹ, ਵਿੱਕੀ ਮਸੀਹ, ਕੀਮਤੀ ਮਸੀਹ, ਨਜ਼ੀਰ ਮਸੀਹ, ਰਵੀ ਮਸੀਹ, ਹਰਦੀਪ ਸਿੰਘ, ਫੁਲਬਾਗ ਸਿੰਘ, ਜੋਗਾ ਸਿੰਘ, ਹਰਕਿਰਨ ਸਿੰਘ, ਗੁਰਦੀਪ ਸਿੰਘ, ਗੁਰਦੀਪ ਕੌਰ ਸ਼ਕਰੀ, ਰੁਪਿੰਦਰ ਕੌਰ, ਸੰਤੋਖ ਸਿੰਘ, ਪਟਵਾਰੀ ਮਨਜਿੰਦਰ ਸਿੰਘ , ਕਲਰਕ ਹਰਪ੍ਰੀਤ ਸਿੰਘ, ਵਕੀਲ ਰੇਸ਼ਮ ਸਿੰਘ ਪੰਨੂੰ, ਗੁਰਦਿਆਲ ਸਿੰਘ ਆਦਿ ਹਾਜ਼ਰ ਸਨ।