01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਸਰਕਾਰੀ ਪ੍ਰਾਇਮਰੀ ਸਕੂਲ ਨੂਰਪੁਰ ਦੇ ਬੱਚਿਆਂ ਦਾ ਬਲਾਕ ਪੱਧਰੀ ਖੇਡਾਂ ’ਚ ਸ਼ਾਨਦਾਰ ਪ੍ਰਦਰਸ਼ਨ

ਸ੍ਰੀ ਹਰਿਗੋਬਿੰਦਪੁਰ, 31 ਅਕਤੂਬਰ (ਕੰਵਲਜੀਤ ਸਿੰਘ ਚੀਮਾ)-ਸ੍ਰੀ ਹਰਿਗੋਬਿੰਦਪੁਰ ਨਜ਼ਦੀਕ ਪਿੰਡ ਨੂਰਪੁਰ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਬੱਚਿਆਂ ਵਲੋਂ ਬੀਤੇ ਦਿਨੀਂ ਹੋਈਆਂ ਬਲਾਕ ਪੱਧਰੀ ਖੇਡਾਂ ’ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਵਧੀਆ ਪੁਸ਼ੀਜ਼ਨਾਂ ਪ੍ਰਾਪਤ ਕੀਤੀਆਂ ਹਨ। ਇਸ ਬਾਰੇ ਅਧਿਆਪਕ ਸਤਨਾਮ ਸਿੰਘ ਗਾਲੋਵਾਲ ਨੇ ਕਿਹਾ ਕਿ ਸੈਂਟਰ ਮਚਰਾਏ ਵਲੋਂ ਨੁਮਾਇੰਦਗੀ ਕੀਤੀ ਗਈ ਹੈ ਤੇ ਸਰਕਾਰੀ ਪ੍ਰਾਇਮਰੀ ਸਕੂਲ ਨੂਰਪੁਰ ਦੇ ਬੱਚਿਆਂ ਵਲੋਂ ਵੱਖ-ਵੱਖ ਖੇਡ ਮੁਕਾਬਲਿਆਂ ਵਿਚ ਹਿੱਸਾ ਲਿਆ ਗਿਆ।

ਅਜੀਤ ਡੈਸਕ 01-11-2026
ਸ੍ਰੀ ਹਰਿਗੋਬਿੰਦਪੁਰ, 31 ਅਕਤੂਬਰ (ਕੰਵਲਜੀਤ ਸਿੰਘ ਚੀਮਾ)-ਸ੍ਰੀ ਹਰਿਗੋਬਿੰਦਪੁਰ ਨਜ਼ਦੀਕ ਪਿੰਡ ਨੂਰਪੁਰ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਬੱਚਿਆਂ ਵਲੋਂ ਬੀਤੇ ਦਿਨੀਂ ਹੋਈਆਂ ਬਲਾਕ ਪੱਧਰੀ ਖੇਡਾਂ ’ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਵਧੀਆ ਪੁਸ਼ੀਜ਼ਨਾਂ ਪ੍ਰਾਪਤ ਕੀਤੀਆਂ ਹਨ। ਇਸ ਬਾਰੇ ਅਧਿਆਪਕ ਸਤਨਾਮ ਸਿੰਘ ਗਾਲੋਵਾਲ ਨੇ ਕਿਹਾ ਕਿ ਸੈਂਟਰ ਮਚਰਾਏ ਵਲੋਂ ਨੁਮਾਇੰਦਗੀ ਕੀਤੀ ਗਈ ਹੈ ਤੇ ਸਰਕਾਰੀ ਪ੍ਰਾਇਮਰੀ ਸਕੂਲ ਨੂਰਪੁਰ ਦੇ ਬੱਚਿਆਂ ਵਲੋਂ ਵੱਖ-ਵੱਖ ਖੇਡ ਮੁਕਾਬਲਿਆਂ ਵਿਚ ਹਿੱਸਾ ਲਿਆ ਗਿਆ। ਉਨ੍ਹਾਂ ਕਿਹਾ ਕਿ ਬੱਚੇ ਔਸਟਨ ਸਫਰੀ ਵਲੋਂ ਸ਼ਾਟਪੁੱਟ ਵਿਚ ਪਹਿਲਾ, ਅਨੂਪ ਕੌਰ ਨੇ ਤੀਸਰਾ, ਕਬੱਡੀ ਨੈਸ਼ਨਲ ਸਟਾਈਲ ’ਚ ਲੜਕਿਆਂ ਦੀ ਟੀਮ ਨੇ ਪਹਿਲਾ, ਸੈਂਟਰ ਦੀ ਟੀਮ ਰੱਸਾਕੱਸੀ ਵਿਚ ਦੂਸਰੇ ਸਥਾਨ ’ਤੇ ਰਹੀ, ਖੋ-ਖੋ ਲੜਕਿਆਂ ਦੇ ਮੁਕਾਬਲੇ ’ਚ ਪਹਿਲਾ, ਚੈੱਸ ਮੁਕਾਬਲੇ ’ਚ ਦੂਸਰਾ, 25 ਕਿੱਲੋ ਭਾਰ ਕੁਸ਼ਤੀ ’ਚ ਸਹਿਜਪ੍ਰੀਤ ਸਿੰਘ ਦੂਸਰੇ, ਲੰਮੀ ਛਾਲ ਵਿਚ ਅਦਰਸ਼ਦੀਪ ਸਿੰਘ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ ਹੈ। ਇਸ ਸਮੇਂ ਇਨਾਮ ਵੰਡ ਸਮਾਗਮ ’ਚ ਪੁੱਜੇ ਬਲਾਕ ਸਿੱਖਿਆ ਅਫ਼ਸਰ ਤਰਸੇਮ ਸਿੰਘ ਰਿਆੜ ਵਲੋਂ ਸਕੂਲ ਦੇ ਬੱਚਿਆਂ ਵਲੋਂ ਵਧੀਆ ਕਾਰਗੁਜ਼ਾਰੀ ਲਈ ਵਧਾਈ ਦਿੱਤੀ ਤੇ ਉਨ੍ਹਾਂ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਕੀਤੀ। ਇਸ ਸਮੇਂ ਸਕੂਲ ਦੀ ਸੈਂਟਰ ਮੁੱਖ ਅਧਿਆਪਕਾ ਰਾਜਵਿੰਦਰ ਕੌਰ ਵਲੋਂ ਬੱਚਿਆਂ ਦੀ ਹੌਂਸਲਾ ਅਫ਼ਜ਼ਾਈ ਕਰਦੇ ਹੋਏ ਭਵਿੱਖ ’ਚ ਹੋਰ ਵਧੀਆ ਖੇਡਣ ਲਈ ਪ੍ਰੇਰਿਤ ਕੀਤਾ ਗਿਆ। ਇਸ ਸਮੇਂ ਇੰਚਾਰਜ ਅਧਿਆਪਕ ਸਤਨਾਮ ਸਿੰਘ ਗਾਲੋਵਾਲ ਤੇ ਇੰਚਾਰਜ ਆਰਟ ਐਕਟੀਵਿਟੀ ਅਧਿਆਪਕਾ ਜਸਪਾਲ ਕੌਰ ਵਲੋਂ ਵਿਦਿਆਰਥੀਆਂ ਦੇ ਬਲਾਕ ਪੱਧਰੀ ਖੇਡਾਂ ’ਚ ਸ਼ਾਨਦਾਰ ਪ੍ਰਦਰਸ਼ਨ ਕਰਨ ਦੀ ਖੁਸ਼ੀ ਜ਼ਾਹਿਰ ਕਰਦੇ ਹੋਏ ਕਿਹਾ ਕਿ ਸਥਾਨਕ ਭਾਈਚਾਰੇ ਵਲੋਂ ਸਕੂਲ ਨੂੰ ਪੂਰਨ ਸਹਿਯੋਗ ਦਿੱਤਾ ਜਾਂਦਾ ਹੈ।
ਪਿਛਲੀ ਖ਼ਬਰ ਪਿੰਡ ਅਵਾਂਖਾ ਦੇ ਸਾਬਕਾ ਸਰਪੰਚ ਸ਼ਾਮ ਲਾਲ ਸਾਥੀਆਂ ਸਮੇਤ ਕਾਂਗਰਸ ਪਾਰਟੀ ’ਚ ਸ਼ਾਮਿਲ ਅਗਲੀ ਖ਼ਬਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੇਰਾ ਖੇੜਾ ਵਿਖੇ ਉਤਸ਼ਾਹ ਨਾਲ ਮਨਾਇਆ ‘ਬੈਗਲੈੱਸ ਡੇ’

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।