31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਕਰਮਜੀਤ ਸਿੰਘ ਨੂੰ ਸ੍ਰੀ ਅੰਮ੍ਰਿਤਸਰ ਸ੍ਰੋਤ ਪੁਸਤਕ ਦੀ ਕਾਪੀ ਭੇਟ

ਬਟਾਲਾ, 29 ਅਕਤੂਬਰ (ਸਤਿੰਦਰ ਸਿੰਘ)-ਗੁਰੂ ਤੇਗ ਬਹਾਦਰ ਇੰਟਰਫੇਥ ਅਕੈਡਮੀ ਕੋਟਲਾ ਸ਼ਰਫ ਦੇ ਡਾਇਰੈਕਟਰ ਅਤੇ ਉਘੇ ਸਿੱਖ ਵਿਦਵਾਨ ਡਾ. ਸਰਵਣ ਸਿੰਘ ਵਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਪ੍ਰੋ.

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. (ਡਾ.) ਸ: ਕਰਮਜੀਤ ਸਿੰਘ ਨੂੰ ਪੁਸਤਕ ਭੇਟ ਕਰਦੇ ਡਾ. ਸਰਵਣ ਸਿੰਘ ਤੇ ਹੋਰ। ਅਜੀਤ ਤਸਵੀਰ 30-10-2026
ਬਟਾਲਾ, 29 ਅਕਤੂਬਰ (ਸਤਿੰਦਰ ਸਿੰਘ)-ਗੁਰੂ ਤੇਗ ਬਹਾਦਰ ਇੰਟਰਫੇਥ ਅਕੈਡਮੀ ਕੋਟਲਾ ਸ਼ਰਫ ਦੇ ਡਾਇਰੈਕਟਰ ਅਤੇ ਉਘੇ ਸਿੱਖ ਵਿਦਵਾਨ ਡਾ. ਸਰਵਣ ਸਿੰਘ ਵਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਪ੍ਰੋ. (ਡਾ.) ਸ: ਕਰਮਜੀਤ ਸਿੰਘ ਨੂੰ ਆਪਣੀ ਨਵੀਂ ਛਪੀ ਪੁਸਤਕ’ ਅੰਮ੍ਰਿਤਸਰ ਸ੍ਰੋਤ ਪੁਸਤਕ’ ਦੀ ਇਕ ਕਾਪੀ ਉਨ੍ਹਾਂ ਦੇ ਦਫ਼ਤਰ ਵਿਖੇ ਭੇਟ ਕੀਤੀ ਗਈ। ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਲੈ ਕੇ ਮਹਾਰਾਜਾ ਰਣਜੀਤ ਸਿੰਘ ਦੇ ਪਹਿਲਾਂ ਦੇ ਪੰਜਾਬੀ ਸ੍ਰੋਤਾਂ ਨੂੰ ਇਕੱਤਰ ਕਰਕੇ ਉਨ੍ਹਾਂ ਨੂੰ ਇਤਿਹਾਸਕ ਪਰਿਪੇਖ ’ਚ ਰੱਖ ਕੇ ਵਿਚਾਰਿਆ ਗਿਆ ਹੈ ਅਤੇ ਸਾਰਥਿਕ ਸਿੱਟੇ ਕੱਢਣ ਦੀ ਕੋਸ਼ਿਸ਼ ਕੀਤੀ ਗਈ ਹੈ। ਦੁਨੀਆਂ ਭਰ ਦੇ ਧਰਮ ਦੇ ਖੋਜੀ ਪ੍ਰੇਮੀਆਂ ਨੇ ਇਸ ਕਿਤਾਬ ਨੂੰ ਬਹੁਤ ਸਲਾਹਿਆ ਹੈ ਅਤੇ ਡਾ. ਸਰਵਣ ਸਿੰਘ ਦੇ ਕੰਮ ਦੀ ਸ਼ਲਾਘਾ ਕੀਤੀ। ਡਾ. ਸਰਵਣ ਸਿੰਘ ਨੇ ਵਾਇਸ ਚਾਂਸਲਰ ਡਾ. ਕਰਮਜੀਤ ਸਿੰਘ ਤੇ ਵਿਭਾਗ ਦੀ ਮੁਖੀ ਡਾ. ਭਰਤਬੀਰ ਸੰਧੂ ਦਾ ਧੰਨਵਾਦ ਕੀਤਾ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੇ ਗੁਰੂ ਨਾਨਕ ਅਧਿਐਨ ਵਿਭਾਗ ਦੀ ਚੜਦੀਕਲਾ ਲਈ ਕਾਮਨਾ ਕੀਤੀ। ਇਸ ਸਮੇਂ ਸਾਹਿਬ ਸਿੰਘ ਹਸਨਪੁਰਾ, ਅਤੇ ਹੋਰ ਵਿਭਾਗ ਦੇ ਪ੍ਰੋਫੈਸਰ ਤੇ ਮੁਲਾਜ਼ਮ ਹਾਜ਼ਰ ਸਨ।
ਪਿਛਲੀ ਖ਼ਬਰ ਮਹਿਲਾਵਾਂ ਨੇ ਉਤਸ਼ਾਹ ਨਾਲ ਮਨਾਇਆ ਕਰਵਾ ਚੌਥ ਦਾ ਤਿਉਹਾਰ ਅਗਲੀ ਖ਼ਬਰ ਡੀ.ਏ.ਵੀ ਸਕੂਲ ਦੀਨਾਨਗਰ ਵਿਖੇ ਮਹਿੰਦੀ ਮੁਕਾਬਲੇ ਕਰਵਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।