28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਨੂਰਪੁਰ ਪੁਲਿਸ ਦੀ ਵੱਡੀ ਕਾਰਵਾਈ, 1.01 ਕਰੋੜ ਦੀਆਂ ਜਾਇਦਾਦਾਂ ਫ੍ਰੀਜ਼ ਕਰਨ ਦੇ ਹੁਕਮਾਂ ਦੀ ਪੁਸ਼ਟੀ

ਪਠਾਨਕੋਟ, 27 ਅਕਤੂਬਰ (ਸੁਮਿਤ)-ਹਿਮਾਚਲ ਪ੍ਰਦੇਸ਼ ਦੇ ਪੁਲਿਸ ਜ਼ਿਲ੍ਹਾ ਨੂਰਪੁਰ ਨੇ ਐਂਟੀ ਚਿੱਟਾ ਮੁਹਿੰਮ ਤਹਿਤ ਨਸ਼ਾ ਤਸਕਰੀ ਨਾਲ ਜੁੜੀਆਂ ਜਾਇਦਾਦਾਂ ਖ਼ਿਲਾਫ਼ ਵੱਡੀ ਕਾਰਵਾਈ ਕੀਤੀ ਹੈ । ਨਵੀਂ ਦਿੱਲੀ ਦੇ ਸਮਰੱਥ ਅਧਿਕਾਰੀ ਨੇ 1 ਕਰੋੜ 1 ਲੱਖ 55 ਹਜ਼ਾਰ 718 ਰੁਪਏ ਦੀਆਂ ਤਿੰਨ ਜਾਇਦਾਦਾਂ ਨੂੰ ਫ੍ਰੀਜ਼ ਕਰਨ ਦੇ ਹੁਕਮਾਂ ਦੀ ਪੁਸ਼ਟੀ ਕਰ ਦਿੱਤੀ ਹੈ ।

ਫ੍ਰੀਜ਼ ਕੀਤੀ ਜਾਇਦਾਦ ਦੌਰਾਨ ਪੁਲਿਸ ਅਧਿਕਾਰੀ ਤੇ ਸੁਰੱਖਿਆ ਫੋਰਸ ਦੇ ਜਵਾਨ। ਤਸਵੀਰ: ਸੁਮਿਤ 28-10-2026
ਪਠਾਨਕੋਟ, 27 ਅਕਤੂਬਰ (ਸੁਮਿਤ)-ਹਿਮਾਚਲ ਪ੍ਰਦੇਸ਼ ਦੇ ਪੁਲਿਸ ਜ਼ਿਲ੍ਹਾ ਨੂਰਪੁਰ ਨੇ ਐਂਟੀ ਚਿੱਟਾ ਮੁਹਿੰਮ ਤਹਿਤ ਨਸ਼ਾ ਤਸਕਰੀ ਨਾਲ ਜੁੜੀਆਂ ਜਾਇਦਾਦਾਂ ਖ਼ਿਲਾਫ਼ ਵੱਡੀ ਕਾਰਵਾਈ ਕੀਤੀ ਹੈ । ਨਵੀਂ ਦਿੱਲੀ ਦੇ ਸਮਰੱਥ ਅਧਿਕਾਰੀ ਨੇ 1 ਕਰੋੜ 1 ਲੱਖ 55 ਹਜ਼ਾਰ 718 ਰੁਪਏ ਦੀਆਂ ਤਿੰਨ ਜਾਇਦਾਦਾਂ ਨੂੰ ਫ੍ਰੀਜ਼ ਕਰਨ ਦੇ ਹੁਕਮਾਂ ਦੀ ਪੁਸ਼ਟੀ ਕਰ ਦਿੱਤੀ ਹੈ । ਪਠਾਨਕੋਟ ਦੇ ਨਾਲ ਲੱਗਦੇ ਪੁਲਿਸ ਥਾਣਾ ਇੰਦੌਰਾ ’ਚ 30 ਮਈ 2017 ਨੂੰ ਐਨ.ਡੀ.ਪੀ.ਐਸ. ਐਕਟ ਦੀ ਧਾਰਾ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ । ਇਸ ਮਾਮਲੇ ’ਚ ਦਲਵੀਰੋ ਨਾਮ ਦੀ ਮਹਿਲਾ ਕੋਲੋਂ 6.50 ਗ੍ਰਾਮ ਹੈਰੋਇਨ ਬਰਾਮਦ ਹੋਈ ਸੀ । ਅਦਾਲਤ ਨੇ 1 ਅਪ੍ਰੈਲ 2025 ਨੂੰ ਉਸ ਨੂੰ ਦੋਸ਼ੀ ਕਰਾਰ ਦਿੰਦਿਆਂ 10 ਸਾਲ ਦੀ ਸਖ਼ਤ ਕੈਦ ਤੇ ਇਕ ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਸੀ । ਫ੍ਰੀਜ਼ ਕੀਤੀਆਂ ਜਾਇਦਾਦਾਂ ’ਚ ਪਿੰਡ ਛੰਨੀ ’ਚ ਦੋਸ਼ੀ ਦੀ 61.96 ਲੱਖ ਰੁਪਏ ਦੀ ਰਿਹਾਇਸ਼ੀ ਜਾਇਦਾਦ, ਮਿਥੁਨ ਉਰਫ਼ ਛੱਪਰ ਦੀ 32.60 ਲੱਖ ਰੁਪਏ ਦੀ ਜਾਇਦਾਦ ਤੇ ਘਾਰੋ ਦੇਵੀ ਦੀ 6.98 ਲੱਖ ਰੁਪਏ ਦੀ ਮਾਰੂਤੀ ਸੁਜ਼ੂਕੀ ਕਾਰ ਸ਼ਾਮਿਲ ਹੈ । ਨੂਰਪੁਰ ਪੁਲਿਸ ਅਨੁਸਾਰ ਹੁਣ ਤੱਕ 31.71 ਕਰੋੜ ਰੁਪਏ ਦੀਆਂ ਜਾਇਦਾਦਾਂ ਫ੍ਰੀਜ਼ ਕੀਤੀਆਂ ਜਾ ਚੁੱਕੀਆਂ ਹਨ । ਪੁਲਿਸ ਨੇ ਲੋਕਾਂ ਨੂੰ ਨਸ਼ਾ ਤਸਕਰੀ ਸਬੰਧੀ ਜਾਣਕਾਰੀ ਸਾਂਝੀ ਕਰਨ ਦੀ ਅਪੀਲ ਕੀਤੀ ਹੈ ।
ਪਿਛਲੀ ਖ਼ਬਰ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਪਠਾਨਕੋਟ ਵਿਖੇ ਸ਼ਰਧਾ ਨਾਲ ਮਨਾਇਆ ਅਗਲੀ ਖ਼ਬਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਸੁਰੱਖਿਅਤ ਬਚਪਨ ਅਭਿਆਨ ਤਹਿਤ ਸਕੂਲਾਂ ਵਿਚ ਕਰਵਾਏ ਸੈਮੀਨਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।