28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਪਠਾਨਕੋਟ ਦੀ ਅੰਜੁਮਨ ਭਾਰਦਵਾਜ ਦਾ ਕੌਮਾਂਤਰੀ ਬੈਡਮਿੰਟਨ ’ਚ ਸ਼ਾਨਦਾਰ ਪ੍ਰਦਰਸ਼ਨ

ਪਠਾਨਕੋਟ, 27 ਅਕਤੂਬਰ (ਸੰਧੂ)-ਆਰ. ਆਰ.

ਕੌਮਾਂਤਰੀ ਬੈਡਮਿੰਟਨ ਮੁਕਾਬਲਿਆਂ ’ਚ ਜ਼ਾਂਬੀਆ ਦੀ ਨੁਮਾਇੰਦਗੀ ਕਰਕੇ ਪੰਜਾਬ ਦਾ ਨਾਂਅ ਰੌਸ਼ਨ ਕਰਨ ਵਾਲੀ ਖਿਡਾਰਨ ਅੰਜੁਮਨ ਭਾਰਦਵਾਜ । ਤਸਵੀਰ : ਸੰਧੂ 28-10-2026
ਪਠਾਨਕੋਟ, 27 ਅਕਤੂਬਰ (ਸੰਧੂ)-ਆਰ.ਆਰ.ਐਮ.ਕੇ. ਆਰੀਆ ਮਹਿਲਾ ਮਹਾਂਵਿਦਿਆਲਿਆ ਬੈਡਮਿੰਟਨ ਅਕੈਡਮੀ ਤੇ ਕੋਚ ਹਤਿੰਦਰ ਸੈਣੀ ਦੇ ਮਾਰਗ ਦਰਸ਼ਨ ਨਾਲ ਜੁੜੀ ਖਿਡਾਰਨ ਅੰਜੁਮਨ ਭਾਰਦਵਾਜ ਅੱਜ ਕੌਮਾਂਤਰੀ ਪੱਧਰ ’ਤੇ ਆਪਣੀ ਖੇਡ ਦਾ ਲੋਹਾ ਮਨਵਾ ਰਹੀ ਹੈ । ਪਠਾਨਕੋਟ ’ਚ ਆਪਣੀ ਖੇਡ ਨੂੰ ਨਿਖਾਰਨ ਵਾਲੀ ਅੰਜੂਮਨ ਮੌਜੂਦਾ ਸਮੇਂ ਜ਼ਾਂਬੀਆ ਵਲੋਂ ਕੌਮਾਂਤਰੀ ਮੁਕਾਬਲਿਆਂ ’ਚ ਹਿੱਸਾ ਲੈ ਕੇ ਜ਼ਿਲ੍ਹੇ ਤੇ ਪੰਜਾਬ ਦਾ ਨਾਂਅ ਰੌਸ਼ਨ ਕਰ ਰਹੀ ਹੈ । ਕੋਚ ਹਤਿੰਦਰ ਸੈਣੀ ਅਨੁਸਾਰ ਅੰਜੁਮਨ ਨੇ ਬੈਡਮਿੰਟਨ ਦੀ ਮੁੱਢਲੀ ਸਿਖਲਾਈ ਆਪਣੇ ਪਿਤਾ ਤੋਂ ਪ੍ਰਾਪਤ ਕੀਤੀ । ਉਸ ਨੇ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਅੰਡਰ-14 ਲੜਕੀਆਂ ਦੇ ਵਰਗ ’ਚ ਜੇਤੂ ਬਣਨ ਤੋਂ ਇਲਾਵਾ ਜ਼ਿਲ੍ਹਾ ਬੈਡਮਿੰਟਨ ਟੂਰਨਾਮੈਂਟ ’ਚ ਅੰਡਰ-15 ਤੇ 17 ਵਰਗਾਂ ’ਚ ਜਿੱਤ ਹਾਸਲ ਕੀਤੀ ਤੇ ਮਹਿਲਾ ਸਿੰਗਲਜ਼ ’ਚ ਉਪ ਜੇਤੂ ਰਹੀ । ਅੰਜੂਮਨ ਨੇ ਸਾਲ 2023 ’ਚ ਆਲ ਅਫਰੀਕਾ ਸਕੂਲ ਚੈਂਪੀਅਨਸ਼ਿਪ ਵਿਚ ਸੋਨ ਤਮਗਾ ਜਿੱਤਿਆ । ਸਾਲ 2024 ’ਚ ਕਿਟਵੇ ਓਪਨ ਸੀਨੀਅਰ ਚੈਂਪੀਅਨਸ਼ਿਪ ਵਿਚ ਮਹਿਲਾ ਸਿੰਗਲਜ਼ ਤੇ ਮਿਕਸਡ ਡਬਲਜ਼ ’ਚ ਸੋਨ ਤੇ ਮਹਿਲਾ ਡਬਲਜ਼ ’ਚ ਚਾਂਦੀ ਦਾ ਤਮਗਾ ਹਾਸਲ ਕੀਤਾ । ਸਾਲ 2025 ’ਚ ਆਲ ਜ਼ਾਂਬੀਆ ਜੂਨੀਅਰ ਵਿਅਕਤੀਗਤ ਚੈਂਪੀਅਨਸ਼ਿਪ ਤੇ ਮਿਡਲੈਂਡਜ਼ ਓਪਨ ਸੀਨੀਅਰ ਚੈਂਪੀਅਨਸ਼ਿਪ ਵਿਚ ਵੀ ਕਈ ਸੋਨ ਤਮਗੇ ਜਿੱਤੇ । ਉਸ ਨੇ ਆਲ ਅਫਰੀਕਾ ਕੌਂਟੀਨੈਂਟਲ ਸੀਨੀਅਰ ਟੀਮ ਚੈਂਪੀਅਨਸ਼ਿਪ ’ਚ ਵੀ ਜ਼ਾਂਬੀਆ ਦੀ ਨੁਮਾਇੰਦਗੀ ਕੀਤੀ । ਸਾਲ 2026 ’ਚ ਅੰਜੁਮਨ ਨੇ ਮਿਸਰ ਦੀ ਰਾਜਧਾਨੀ ਕਾਹਿਰਾ ਵਿਖੇ 28 ਸਤੰਬਰ ਤੋਂ 10 ਅਕਤੂਬਰ ਤੱਕ ਹੋਈ ਵਿਸ਼ਵ ਜੂਨੀਅਰ ਤੇ ਕੌਂਟੀਨੈਂਟਲ ਚੈਂਪੀਅਨਸ਼ਿਪ ’ਚ ਜ਼ਾਂਬੀਆ ਵਲੋਂ ਭਾਗ ਲਿਆ । ਕੋਚ ਹਤਿੰਦਰ ਸੈਣੀ ਨੇ ਉਸ ਦੀ ਮਿਹਨਤ, ਅਨੁਸ਼ਾਸਨ ਤੇ ਲਗਾਤਾਰ ਅਭਿਆਸ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਸ ਦੀਆਂ ਪ੍ਰਾਪਤੀਆਂ ਨੌਜਵਾਨ ਖਿਡਾਰੀਆਂ ਲਈ ਪ੍ਰੇਰਨਾ ਸਰੋਤ ਹਨ । ਅਕੈਡਮੀ ਲਈ ਵੀ ਇਹ ਮਾਣ ਵਾਲੀ ਗੱਲ ਹੈ ਕਿ ਇੱਥੋਂ ਸਿਖਲਾਈ ਪ੍ਰਾਪਤ ਕਰਨ ਵਾਲੀ ਖਿਡਾਰਨ ਕੌਮਾਂਤਰੀ ਮੰਚ ’ਤੇ ਆਪਣੀ ਪਹਿਚਾਣ ਬਣਾ ਰਹੀ ਹੈ ।­
ਪਿਛਲੀ ਖ਼ਬਰ 2027 ’ ਚ ਸਾਬਕਾ ਵਿਧਾਇਕ ਜੋਗਿੰਦਰ ਪਾਲ ਵੱਡੀ ਲੀਡ ਨਾਲ ਜਿੱਤਣਗੇ-ਜਨਰਲ ਸਕੱਤਰ ਅਗਲੀ ਖ਼ਬਰ ਇਲਾਕੇ ਦੀਆਂ ਸਮੱਸਿਆਵਾਂ ਸੰਬੰਧੀ ਪਰਗਟ ਸਿੰਘ ਨਾਲ ਮੁਲਾਕਾਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।