27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਕਲਾਨੌਰ ਦੇ ਕੰਪਿਊਟਰ ਅਧਿਆਪਕ ਸੰਜੀਵ ਤੁਲੀ ਦਾ ਦੋ ਰਾਸ਼ਟਰੀ ਤੇ ਇਕ ਅੰਤਰਰਾਸ਼ਟਰੀ ਐਵਾਰਡ ਨਾਲ ਸਨਮਾਨ ਦਸੰਬਰ 26 ’ਚ ਆਕਸਫੋਰਡ ’ਵਰਸਿਟੀ ਲੰਡਨ ’ਚ ਹੋਣ ਵਾਲੇ ਐਵਾਰਡ ਸਮਾਰੋਹ ਲਈ ਵੀ ਨੋਮੀਨੇਟ ਹਨ ਸ੍ਰੀ ਤੁੱਲੀ

ਕਲਾਨੌਰ, 26 ਅਕਤੂਬਰ (ਪੁਰੇਵਾਲ)-ਸਥਾਨਕ ਕਸਬੇ ’ਚ ਸਥਿਤ ਪੀ. ਐੱਮ.

ਅਜੀਤ ਡੈਸਕ 27-10-2026
ਕਲਾਨੌਰ, 26 ਅਕਤੂਬਰ (ਪੁਰੇਵਾਲ)-ਸਥਾਨਕ ਕਸਬੇ ’ਚ ਸਥਿਤ ਪੀ.ਐੱਮ. ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੇ ਕੰਪਿਊਟਰ ਅਧਿਆਪਕ ਸੰਜੀਵ ਕੁਮਾਰ ਤੁੱਲੀ ਨੂੰ ਤਕਨੀਕੀ, ਖੋਜ ਤੇ ਰਚਨਾਤਮਕ ਸਿੱਖਿਆ ਦੇ ਖੇਤਰ ’ਚ ਅਹਿਮ ਯੋਗਦਾਨ ਪਾਉਣ ਕਰਕੇ ਡਾਕਟਰ ਏ.ਪੀ. ਜੇ ਅਬਦੁਲ ਕਲਾਮ ਨੈਸ਼ਨਲ ਐਵਾਰਡ 2026 ਨਾਲ ਸਨਮਾਨਿਤ ਕੀਤਾ ਗਿਆ। ਸ੍ਰੀ ਤੁੱਲੀ ਨੂੰ ਇਹ ਐਵਾਰਡ ਨੀਤੀ ਆਯੋਗ ਤੇ ਮਨਿਸਟਰੀ ਆਫ ਕਾਰਪੋਰੇਟ ਅਫੇਅਰ ਗਵਰਮੈਂਟ ਆਫ ਇੰਡੀਆ ਦਿੱਲੀ ਤੇ ਉਨ੍ਹਾਂ ਦੀਆਂ ਸਹਿਯੋਗੀ ਸੰਸਥਾਵਾਂ ਦੇ ਡਾਇਰੈਕਟਰ ਆਫ ਫਾਊਂਡੇਸ਼ਨ ਐਮ.ਐਸ.ਐਮ.ਈ., ਐਨਸੀਟੀ ਦਿੱਲੀ ਗਵਰਮੈਂਟ ਆਫ ਇੰਡੀਆ ਵਲੋਂ ਸਿੱਖਿਆ ’ਚ ਅਸਾਧਾਰਨ ਤੇ ਰਚਨਾਤਮਕ ਨਵੀਨਤਾ ਲਿਆਉਣ ਲਈ ਸਨਮਾਨਿਤ ਕੀਤਾ ਗਿਆ ਤੇ ਇਸ ਦੇ ਨਾਲ ਹੀ ਉਨ੍ਹਾਂ ਨੂੰ ਡਾਕਟਰ ਸਰਵਪੱਲੀ ਰਾਧਾ ਕ੍ਰਿਸ਼ਨਨ ਨੈਸ਼ਨਲ ਅਕੈਡਮਿਕ ਐਵਾਰਡ 2026 ਨਾਲ ਸਨਮਾਨਿਤ ਕੀਤਾ ਗਿਆ। ਇਹ ਐਵਾਰਡ ਉਨ੍ਹਾਂ ਨੂੰ ਸਟਾਰਟ ਅਪ ਸ਼ਿਕਸ਼ਾ ਇੰਡੀਆ, ਵਿਕਸਿਤ ਭਾਰਤ, ਮੇਰਾ ਭਾਰਤ ਮੇਰਾ ਗੌਰਵ, ਭਾਰਤ ਐਜੂਕੇਸ਼ਨ ਮਿਸ਼ਨ ਦਿੱਲੀ ਵਲੋਂ ਸਿੱਖਿਆ ਦੇ ਖੇਤਰ ਵਿਚ ਉਨ੍ਹਾਂ ਦਾ ਸਮਰਪਣ, ਯੋਗਤਾ, ਨਵੀਨਤਾ, ਰਚਨਾਤਮਕ ਸਿੱਖਿਆ ਭਾਰਤ ਨੂੰ ਹੋਰ ਮਜ਼ਬੂਤ ਬਣਾਉਣ ਤੇ ਉਸ ’ਚ ਆਪਣੇ ਵਲੋਂ ਅਸਾਧਾਰਨ ਸਹਿਯੋਗ ਦੇਣ, ਸਮਾਜ ਨੂੰ ਸ਼ਿਕਸ਼ਿਤ ਕਰਨ ਤੇ ਜਾਗਰੂਕ ਕਰਨ, ਵਿਦਿਆਰਥੀਆਂ ਨੂੰ ਤਕਨੀਕੀ ਸਿੱਖਿਆ ਦੇਣ ਤੇ ਵਿਕਸਿਤ ਭਾਰਤ ’ਚ ਸਹਿਯੋਗ ਕਰਨ ਲਈ ਸਨਮਾਨਿਤ ਕੀਤਾ ਗਿਆ। ਸ੍ਰੀ ਤੁੱਲੀ ਨੂੰ ਅੰਤਰਰਾਸ਼ਟਰੀ ਵਰਲਡ ਰਿਕਾਰਡ ਸੰਸਥਾ ਵਲੋਂ ਅੰਤਰਰਾਸ਼ਟਰੀ ਪੱਧਰ ’ਤੇ ਸੂਚਨਾ ਟੈਕਨੋਲੋਜੀ, ਸਾਈਬਰ ਟੈਕਨੋਲੋਜੀ, ਸਾਈਬਰ ਸੇਫਟੀ, ਆਰਟੀਫਿਸ਼ੀਅਲ ਇੰਟੈਲੀਜੈਂਸੀ, ਟੈਕਨੋਲੋਜੀ ਆਨ ਅਰਥ ਤੇ ਟੈਕਨੋਲੋਜੀ ਇਨ ਸਪੇਸ ਅਤੇ ਹੋਰ ਅੰਤਰਰਾਸ਼ਟਰੀ ਰਿਸਰਚ ਅਤੇ ਖੋਜਾਂ ’ਚ ਆਪਣਾ ਅਹਿਮ ਯੋਗਦਾਨ ਦੇਣ ਕਰਕੇ ਅੰਤਰਰਾਸ਼ਟਰੀ ਆਈਕੋਨ ਐਵਾਰਡ 2026 ਸਨਮਾਨਿਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਤੁੱਲੀ ਨੂੰ ਦਸੰਬਰ 2026 ’ਚ ਆਕਸਫੋਰਡ ਯੂਨੀਵਰਸਿਟੀ ਲੰਡਨ ’ਚ ਹੋਣ ਵਾਲੇ ਐਵਾਰਡ ਸਮਾਰੋਹ ਲਈ ਵੀ ਨੋਮੀਨੇਟ ਕਰਨਾਂ ਇਲਾਕੇ ਅਤੇ ਸਕੂਲ ਲਈ ਮਾਣ ਵਾਲੀ ਗੱਲ ਹੈ।
ਪਿਛਲੀ ਖ਼ਬਰ ਪਿੰਡ ਚੂਹੇਵਾਲ ਤੋਂ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਪਾਰਟੀ ’ਚ ਕਈ ਪਰਿਵਾਰ ਸ਼ਾਮਿਲ ਅਗਲੀ ਖ਼ਬਰ ਹਲਕਾ ਪ੍ਰਧਾਨ ਸੁਖਜਿੰਦਰ ਸਿੰਘ ਪਾਰਸ ਵਲੋਂ ਐਸ.ਸੀ. ਵਿੰਗ ਦੇ ਸਰਕਲ ਪ੍ਰਧਾਨਾਂ ਨਾਲ 2027 ਦੀਆਂ ਚੋਣਾਂ ਸੰਬੰਧੀ ਬੈਠਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।