27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਪ੍ਰਾਇਮਰੀ ਸਕੂਲਾਂ ਦੀਆਂ ਬਲਾਕ ਪੱਧਰੀ ਖੇਡਾਂ ਸ਼ਾਨੋ-ਸ਼ੌਕਤ ਨਾਲ ਸਮਾਪਤ

ਹਰਚੋਵਾਲ/ਊਧਨਵਾਲ, 26 ਅਕਤੂਬਰ (ਢਿੱਲੋਂ, ਭਾਮ, ਪਰਗਟ ਸਿੰਘ)-ਬਾਬਾ ਰਾਮ ਥੰਮਣ ਯਾਦਗਾਰੀ ਖੇਡ ਸਟੇਡੀਅਮ ਖੁਜਾਲਾ ਵਿਖੇ ਪ੍ਰਾਇਮਰੀ ਸਕੂਲਾਂ ਦੀਆਂ ਬਲਾਕ ਪੱਧਰੀ ਖੇਡਾਂ ਸ਼ਾਨੋ-ਸੌਕਤ ਨਾਲ ਸਮਾਪਤ ਹੋਈਆਂ। ਇਨ੍ਹਾਂ ਖੇਡਾਂ ’ਚ ਮੁੱਖ ਮਹਿਮਾਨ ਬਲਾਕ ਸਿੱਖਿਆ ਅਫ਼ਸਰ ਤਰਸੇਮ ਸਿੰਘ ਰਿਆੜ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ।

ਅਜੀਤ ਡੈਸਕ 27-10-2026
ਹਰਚੋਵਾਲ/ਊਧਨਵਾਲ, 26 ਅਕਤੂਬਰ (ਢਿੱਲੋਂ, ਭਾਮ, ਪਰਗਟ ਸਿੰਘ)-ਬਾਬਾ ਰਾਮ ਥੰਮਣ ਯਾਦਗਾਰੀ ਖੇਡ ਸਟੇਡੀਅਮ ਖੁਜਾਲਾ ਵਿਖੇ ਪ੍ਰਾਇਮਰੀ ਸਕੂਲਾਂ ਦੀਆਂ ਬਲਾਕ ਪੱਧਰੀ ਖੇਡਾਂ ਸ਼ਾਨੋ-ਸੌਕਤ ਨਾਲ ਸਮਾਪਤ ਹੋਈਆਂ। ਇਨ੍ਹਾਂ ਖੇਡਾਂ ’ਚ ਮੁੱਖ ਮਹਿਮਾਨ ਬਲਾਕ ਸਿੱਖਿਆ ਅਫ਼ਸਰ ਤਰਸੇਮ ਸਿੰਘ ਰਿਆੜ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਬਲਾਕ ਸਿੱਖਿਆ ਅਫ਼ਸਰ ਨੇ ਬੱਚਿਆਂ ਨੂੰ ਕਿਹਾ ਕਿ ਜਿੱਥੇ ਪੜ੍ਹਾਈ ਜਰੂਰੀ ਹੈ , ਉਥੇ ਨਾਲ ਨਾਲ ਸਿਹਤ ਨੂੰ ਸਹੀ ਰੱਖਣ ਲਈ ਖੇਡਾਂ ਵੀ ਬਹੁਤ ਜਰੂਰੀ ਹਨ। ਖੇਡ ਟੂਰਨਾਮੈਂਟ ’ਚ ਲੜਕਿਆਂ ਦੀ ਕਬੱਡੀ ਵਿਚ ਸੈਂਟਰ ਭਰਥ ਨੇ ਪਹਿਲਾ, ਠੀਕਰੀਵਾਲ ਸੈਂਟਰ ਨੇ ਦੂਸਰਾ ਅਤੇ ਸ਼ਾਹਬਾਦ ਤੀਸਰਾ ਸਥਾਨ ਹਾਸਿਲ ਕੀਤਾ। ਲੜਕੀਆਂ ਦੀ ਕਬੱਡੀ ਟੀਮ ’ਚ ਸੈਂਟਰ ਭਰਥ ਪਹਿਲੇ ਤੇ ਠੀਕਰੀਵਾਲ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਰੱਸਾ ਕੱਸੀ ਮੁਕਾਬਲੇ ’ਚ ਤੁਗਲਵਾਲ ਸੈਂਟਰ ਪਹਿਲੇ ਤੇ ਲੀਲ ਕਲਾਂ ਦੂਸਰੇ ਸਥਾਨ ’ਤੇ ਰਿਹਾ। ਇਸੇ ਤਰ੍ਹਾਂ ਅਥਲੈਟਿਕਸ ਦੇ ਮੁਕਾਬਲਿਆਂ ’ਚ ਭਰਥ ਸੈਂਟਰ ਦੇ ਬੱਚਿਆਂ ਪ੍ਰਗਟ ਸਿੰਘ 200 ਮੀਟਰ ਵਿਚੋਂ ਪਹਿਲੇ ਅਤੇ 600 ਮੀਟਰ ਵਿਚੋਂ ਦੂਸਰੇ, ਰੂਪਨਪ੍ਰੀਤ ਸਿੰਘ 200 ਮੀਟਰ ਦੌੜ ਵਿਚੋਂ ਸਥਾਨ ’ਤੇ ਰਹਿ ਕੇ ਆਪਣੇ ਸਕੂਲ ਤੇ ਸੈਂਟਰ ਦਾ ਨਾਂਅ ਰੋਸ਼ਨ ਕੀਤਾ। ਜੇਤੂ ਰਹੀਆਂ ਟੀਮਾਂ ਨੂੰ ਬਲਾਕ ਸਿੱਖਿਆ ਅਫ਼ਸਰ ਤਰਸੇਮ ਸਿੰਘ ਰਿਆੜ ਵਲੋਂ ਤਮਗੇ ਅਤੇ ਯਾਦਗਾਰੀ ਚਿੰਨ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵਰਿੰਦਰ ਸਿੰਘ ਰਿਆੜ, ਸੁਖਵਿੰਦਰ ਸਿੰਘ ਬੁੱਟਰ , ਰਣਜੀਤ ਸਿੰਘ ਕਾਹਲੋਂ, ਹਰਜਿੰਦਰ ਸਿੰਘ, ਰਘਬੀਰ ਸਿੰਘ, ਬਲਜਿੰਦਰ ਸਿੰਘ, ਸੁਲੱਖਣ ਸਿੰਘ ਬੇਰੀ, ਗੁਰਿੰਦਰ ਸਿੰਘ ਸਿੰਧੂ, ਹਰਪ੍ਰੀਤ ਸਿੰਘ ਕੁਹਾੜ, ਸੁਖਵਿੰਦਰ ਸਿੰਘ ਬੁੱਟਰ, ਜਗਦੇਵ ਸਿੰਘ ਭਰਥ, ਹਰਮੀਤ ਸਿੰਘ, ਗੁਰਪਿੰਦਰ ਸਿੰਘ ਚੀਮਾ, ਤਰਸੇਮ ਜੋਜਰਾ, ਕੰਵਰਜੀਤ ਕੌਰ ਮੁੱਖ ਅਧਿਆਪਕਾ ਖੁਜਾਲਾ, ਰਾਜਵਿੰਦਰ ਕੌਰ , ਰੀਨਾ ਰਾਣੀ, ਮਨਜਿੰਦਰ ਕੌਰ, ਰੁਪਿੰਦਰ ਕੌਰ, ਹਰਜਿੰਦਰ ਕੌਰ, ਕੀਮਤੀ ਲਾਲ, ਬਲਜਿੰਦਰ ਸਿੰਘ, ਪੰਕਜ ਭਗਤ, ਨਵੀਨ ਸ਼ਰਮਾ, ਕੀਮਤੀ ਲਾਲ, ਤਰਸੇਮ ਲਾਲ, ਪੰਕਜ ਭਗਤ, ਅਮਰਿੰਦਰ ਸਿੰਘ, ਸੁਰਿੰਦਰ ਸਿੰਘ, ਨਿਰਮਲਜੀਤ ਸਿੰਘ, ਬਲਰਾਜ ਕੌਰ, ਸੁਮਨ ਬਾਲਾ, ਰਜਨੀ ਰਾਣੀ, ਹਰਪ੍ਰੀਤ ਕੌਰ, ਹਰਿੰਦਰ ਕੌਰ, ਬਲਜਿੰਦਰ ਕੌਰ, ਪਰਮਜੀਤ ਕੌਰ, ਗੁਰਜੀਤ ਕੌਰ, ਰੁਪਿੰਦਰ ਕੌਰ, ਪਰਮੋਦ ਸ਼ਰਮਾ, ਬਲਜਿੰਦਰ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਨਸ਼ਾ ਮੁਕਤ ਤੇ ਖੁਸ਼ਹਾਲ ਪੰਜਾਬ ਦੀ ਸਿਰਜਨਾ ਲਈ ਨੌਜਵਾਨਾਂ ਨੂੰ ਜਾਗਰੂਕ ਕਰਨਾ ਸਮੇਂ ਦੀ ਮੁੱਖ ਲੋੜ-ਮੁਕੇਸ਼ ਵਰਮਾ ਅਗਲੀ ਖ਼ਬਰ ‘ ਗੁਰੂ ਨਾਨਕ ਨਾਮ ਸੇਵਾ ਮਿਸ਼ਨ’ ਵਲੋਂ ਕਰਵਾਇਆ ਬਾਲ ਗੁਰਮਤਿ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।