ਧਾਰੀਵਾਲ ਦੁਸਹਿਰਾ ਕਮੇਟੀ ਵਲੋਂ ਮੁਖਦੇਵ ਸਿੰਘ ਆਲੋਵਾਲ ਸਨਮਾਨਿਤ
ਧਾਰੀਵਾਲ, 21 ਅਕਤੂਬਰ (ਸਵਰਨ ਸਿੰਘ)-ਧਾਰੀਵਾਲ ਮਿੱਲ ਗਰਾਊਂਡ ਵਿਖੇ ਮਨਾਏ ਦੁਸਹਿਰਾ ਮੇਲੇ ਦੌਰਾਨ ਧਾਰੀਵਾਲ ਦੁਸਹਿਰਾ ਕਮੇਟੀ ਵਲੋਂ ਮੁੱਖਦੇਵ ਸਿੰਘ ਆਲੋਵਾਲ ਜ਼ਿਲ੍ਹਾ ਮੀਡੀਆ ਇੰਚਾਰਜ, ਆਮ ਆਦਮੀ ਪਾਰਟੀ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਕਮੇਟੀ ਦੇ ਮੈਂਬਰਾਂ ਨੇ ਉਨ੍ਹਾਂ ਨੂੰ ਮੋਮੈਂਟੋ ਭੇਟ ਕਰਕੇ ਸਨਮਾਨਿਤ ਕੀਤਾ ਤੇ ਸਮਾਜ ਸੇਵਾ ਤੇ ਪਾਰਟੀ ਪ੍ਰਤੀ ਉਨ੍ਹਾਂ ਦੀਆਂ ਸੇਵਾਵਾਂ ਦੀ ਸ਼ਾਲਾਘਾ ਕੀਤੀ।
ਅਜੀਤ ਡੈਸਕ
22-10-2026