23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਪਠਾਨਕੋਟ ਦੇ ਗੰਦੇ ਨਾਲਿਆਂ ਨੂੰ ਢੱਕ ਕੇ ਬਣਾਈਆਂ ਜਾਣ ਸੜਕਾਂ-ਦੀਪਕ ਸਲਵਾਨ

ਪਠਾਨਕੋਟ, 21 ਅਕਤੂਬਰ (ਸੰਧੂ)-ਸ਼ਹਿਰ ਦੇ ਖੁੱਲ੍ਹੇ ਤੇ ਗੰਦੇ ਨਾਲਿਆਂ ਦੀ ਸਮੱਸਿਆ ਦੇ ਸਥਾਈ ਹੱਲ ਲਈ ਸਮਾਜ ਸੇਵਕ ਦੀਪਕ ਸਲਵਾਨ ਨੇ ਕੇਂਦਰ ਮੰਤਰਾਲੇ ਤੇ ਡਿਪਟੀ ਕਮਿਸ਼ਨਰ ਪਠਾਨਕੋਟ ਨੂੰ ਮੰਗ ਪੱਤਰ ਸੌਂਪਿਆ ਹੈ । ਉਨ੍ਹਾਂ ਮੰਗ ਕੀਤੀ ਕਿ ਮੁੱਖ ਨਾਲਿਆਂ ’ਚ 6 ਤੋਂ 8 ਫੁੱਟ ਵਿਆਸ ਦੀਆਂ ਆਰ.

ਦੀਪਕ ਸਲਵਾਨ ਰਾਸ਼ਟਰੀ ਵਪਾਰੀ ਕਲਿਆਣ ਬੋਰਡ ਦੇ ਚੇਅਰਮੈਨ ਸੁਨੀਲ ਸਿੰਘੀ ਤੇ ਸਤੀਸ਼ ਕੁਮਾਰ ਨੂੰ ਨਾਲਿਆਂ ਦੀ ਸਮੱਸਿਆ ਦੇ ਹੱਲ ਸਬੰਧੀ ਮੰਗ ਪੱਤਰ ਸੌਂਪਦੇ ਹੋਏ । ਤਸਵੀਰ: ਸੰਧੂ 22-10-2026
ਪਠਾਨਕੋਟ, 21 ਅਕਤੂਬਰ (ਸੰਧੂ)-ਸ਼ਹਿਰ ਦੇ ਖੁੱਲ੍ਹੇ ਤੇ ਗੰਦੇ ਨਾਲਿਆਂ ਦੀ ਸਮੱਸਿਆ ਦੇ ਸਥਾਈ ਹੱਲ ਲਈ ਸਮਾਜ ਸੇਵਕ ਦੀਪਕ ਸਲਵਾਨ ਨੇ ਕੇਂਦਰ ਮੰਤਰਾਲੇ ਤੇ ਡਿਪਟੀ ਕਮਿਸ਼ਨਰ ਪਠਾਨਕੋਟ ਨੂੰ ਮੰਗ ਪੱਤਰ ਸੌਂਪਿਆ ਹੈ । ਉਨ੍ਹਾਂ ਮੰਗ ਕੀਤੀ ਕਿ ਮੁੱਖ ਨਾਲਿਆਂ ’ਚ 6 ਤੋਂ 8 ਫੁੱਟ ਵਿਆਸ ਦੀਆਂ ਆਰ.ਸੀ.ਸੀ. ਪਾਈਪਾਂ ਪਾ ਕੇ ਗੰਦੇ ਪਾਣੀ ਦੀ ਨਿਕਾਸੀ ਭੂਮੀਗਤ ਕੀਤੀ ਜਾਵੇ ਤੇ ਉੱਪਰ ਪੱਕੀਆਂ ਤੇ ਚੌੜੀਆਂ ਸੜਕਾਂ ਬਣਾਈਆਂ ਜਾਣ । ਇਸ ਪ੍ਰੋਜੈਕਟ ਨੂੰ ਸਵੱਛ ਭਾਰਤ ਮਿਸ਼ਨ ਜਾਂ ਅਮਰੁਤ ਯੋਜਨਾ ਤਹਿਤ ਮਨਜ਼ੂਰੀ ਦਿੱਤੀ ਜਾਵੇ । ਦੀਪਕ ਸਲਵਾਨ ਨੇ ਕਿਹਾ ਕਿ ਇਸ ਨਾਲ ਸ਼ਹਿਰ ਵਿਚ ਬਦਬੂ, ਮੱਛਰਾਂ ਤੇ ਬਿਮਾਰੀਆਂ ਦੀ ਸਮੱਸਿਆ ਘਟੇਗੀ, ਨਾਲ ਹੀ ਆਵਾਜਾਈ ਦਾ ਦਬਾਅ ਘਟਾਉਣ ਤੇ ਤੰਗ ਗਲੀਆਂ ਤੱਕ ਐਂਬੂਲੈਂਸ ਤੇ ਫਾਇਰ ਬ੍ਰਿਗੇਡ ਦੀ ਪਹੁੰਚ ਸੁਖਾਲੀ ਬਣਾਉਣ ’ਚ ਮਦਦ ਮਿਲੇਗੀ । ਉਨ੍ਹਾਂ ਪ੍ਰੋਜੈਕਟ ਦਾ ਸਰਵੇਖਣ ਕਰਵਾ ਕੇ ਵਿਸਥਾਰ ਪੂਰਵਕ ਰਿਪੋਰਟ ਤਿਆਰ ਕਰਨ ਤੇ ਲੋੜੀਂਦਾ ਬਜਟ ਜਾਰੀ ਕਰਨ ਦੀ ਮੰਗ ਕੀਤੀ । ਇਸ ਮੌਕੇ ਰਾਸ਼ਟਰੀ ਵਪਾਰੀ ਕਲਿਆਣ ਬੋਰਡ ਦੇ ਚੇਅਰਮੈਨ ਸੁਨੀਲ ਸਿੰਘੀ ਤੇ ਸਵਦੇਸ਼ੀ ਜਾਗਰਣ ਮੰਚ ਦੇ ਅਖਿਲ ਭਾਰਤੀ ਸਹਿ-ਸੰਗਠਕ ਸਤੀਸ਼ ਕੁਮਾਰ ਨੂੰ ਵੀ ਮੰਗ ਪੱਤਰ ਸੌਂਪਿਆ ਗਿਆ । ਦੀਪਕ ਸਲਵਾਨ ਅਨੁਸਾਰ ਦੋਵਾਂ ਆਗੂਆਂ ਨੇ ਪ੍ਰੋਜੈਕਟ ਦੀ ਸ਼ਲਾਘਾ ਕਰਦਿਆਂ ਇਸ ਨੂੰ ਅਮਰੁਤ ਯੋਜਨਾ ਤਹਿਤ ਮਨਜ਼ੂਰ ਕਰਵਾਉਣ ਲਈ ਯਤਨ ਕਰਨ ਦਾ ਭਰੋਸਾ ਦਿੱਤਾ ।
ਪਿਛਲੀ ਖ਼ਬਰ ਸ਼ੌਰਿਆ, ਤਿਆਗ ਤੇ ਬਲੀਦਾਨਾਂ ਨਾਲ ਭਰਿਆ ਹੈ ਪੰਜਾਬ ਪੁਲਿਸ ਦਾ ਗੌਰਵਸ਼ਾਲੀ ਇਤਿਹਾਸ-ਐਸ.ਐਸ.ਪੀ. ਮਨਪ੍ਰੀਤ ਅਗਲੀ ਖ਼ਬਰ ਸਾਬਕਾ ਵਿਧਾਇਕ ਜੋਗਿੰਦਰ ਪਾਲ ਨੇ ਪ੍ਰਗਟ ਸਿੰਘ ਤੇ ਸਚਿਨ ਪਾਇਲਟ ਨਾਲ ਕੀਤੀ ਮੁਲਾਕਾਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।