19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਸਵਾਮੀ ਸਰਵਾਨੰਦ ਗਰੁੱਪ ਆਫ਼ ਇੰਸਟੀਚਿਊਟਸ ਨੇ ‘ਪ੍ਰਤਿਭਾ ਸੰਗਮ 2026’ ਵਿਚ ਪਹਿਲੀ ਰਨਰਅੱਪ ਟਰਾਫੀ ਜਿੱਤੀ

ਦੀਨਾਨਗਰ, 18 ਅਕਤੂਬਰ (ਸੋਢੀ/ਸ਼ਰਮਾ/ਘੁੰਮਣ)-ਸਵਾਮੀ ਸਰਵਾਨੰਦ ਗਰੁੱਪ ਆਫ਼ ਇੰਸਟੀਚਿਊਟਸ ਦੀਨਾਨਗਰ ਨੇ ਸ਼ਾਂਤੀ ਦੇਵੀ ਆਰੀਆ ਮਹਿਲਾ ਕਾਲਜ ਦੀਨਾਨਗਰ ਵਿਖੇ ਕਰਵਾਏ ਅੰਤਰ-ਕਾਲਜ ਉਤਸਵ ‘ਪ੍ਰਤੀਭਾ ਸੰਗਮ 2026’ ’ਚ ਪਹਿਲੀ ਰਨਰਅੱਪ ਟਰਾਫੀ ਹਾਸਲ ਕਰਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ । ‘ਪ੍ਰਤੀਭਾ ਸੰਗਮ 2026’ ਸਮਾਗਮ ’ਚ ਐਸ.

ਜਿਲ੍ਹਾ ਪ੍ਰਧਾਨ ਹਰਸਿਮਰਨ ਸਿੰਘ ਹੀਰਾ ਵਾਲੀਆ ਭਾਜਪਾ ’ਚ ਸ਼ਾਮਿਲ ਹੋਣ ਵਾਲੇ ਪਰਿਵਾਰਾਂ ਨਾਲ। ਤਸਵੀਰ: ਸਤਿੰਦਰ ਸਿੰਘ 19-10-2026
ਦੀਨਾਨਗਰ, 18 ਅਕਤੂਬਰ (ਸੋਢੀ/ਸ਼ਰਮਾ/ਘੁੰਮਣ)-ਸਵਾਮੀ ਸਰਵਾਨੰਦ ਗਰੁੱਪ ਆਫ਼ ਇੰਸਟੀਚਿਊਟਸ ਦੀਨਾਨਗਰ ਨੇ ਸ਼ਾਂਤੀ ਦੇਵੀ ਆਰੀਆ ਮਹਿਲਾ ਕਾਲਜ ਦੀਨਾਨਗਰ ਵਿਖੇ ਕਰਵਾਏ ਅੰਤਰ-ਕਾਲਜ ਉਤਸਵ ‘ਪ੍ਰਤੀਭਾ ਸੰਗਮ 2026’ ’ਚ ਪਹਿਲੀ ਰਨਰਅੱਪ ਟਰਾਫੀ ਹਾਸਲ ਕਰਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ । ‘ਪ੍ਰਤੀਭਾ ਸੰਗਮ 2026’ ਸਮਾਗਮ ’ਚ ਐਸ.ਐਸ.ਜੀ.ਆਈ. ਦੇ ਵਿਦਿਆਰਥੀਆਂ ਨੇ ਗਰੁੱਪ ਡਾਂਸ, ਸਟ੍ਰੀਟ ਪਲੇਅ ਤੇ ਨੇਲ ਆਰਟ ’ਚ ਪਹਿਲਾ ਸਥਾਨ, ਸੋਲੋ ਡਾਂਸ, ਸ਼ਾਰਕ ਟੈਂਕ, ਮਹਿੰਦੀ, ਬਹਿਸ, ਵਿਗਿਆਨ ਮਾਡਲ, ਰੀਲਾਂ ਤੇ ਸ਼ਾਰਟਸ ਤੇ ਫੇਸ ਪੇਂਟਿੰਗ ਵਿਚ ਵੀ ਦੂਜਾ ਸਥਾਨ ਤੇ ਸੋਲੋ ਗੀਤ ਅਤੇ ਕੋਰੀਓਗ੍ਰਾਫੀ ਵਿਚ ਤੀਜਾ ਸਥਾਨ ਪ੍ਰਾਪਤ ਕਰਕੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ । ਸੰਸਥਾ ਦੇ ਪ੍ਰਧਾਨ ਸਵਾਮੀ ਸਦਾਨੰਦ, ਸਕੱਤਰ ਦਿਨੇਸ਼ ਸ਼ਾਸਤਰੀ ਤੇ ਪ੍ਰਬੰਧ ਨਿਰਦੇਸ਼ਕ, ਨਿਰਮਲ ਪਾਂਧੀ ਨੇ ਵਿਦਿਆਰਥੀਆਂ ਤੇ ਫੈਕਲਟੀ ਨੂੰ ਇਸ ਪ੍ਰਾਪਤੀ ’ਤੇ ਵਧਾਈ ਦਿੱਤੀ । ਪ੍ਰਧਾਨ ਸਵਾਮੀ ਸਦਾਨੰਦ ਤੇ ਸਕੱਤਰ ਦਿਨੇਸ਼ ਸ਼ਾਸਤਰੀ ਨੇ ਕਿਹਾ ਕਿ ਵਿਦਿਆਰਥੀਆਂ ਦੀ ਸਫਲਤਾ ਉਨ੍ਹਾਂ ਦੀ ਸਖ਼ਤ ਮਿਹਨਤ, ਅਨੁਸ਼ਾਸਨ ਤੇ ਸਮਰਪਣ ਦਾ ਨਤੀਜਾ ਹੈ ਪ੍ਰਬੰਧ ਨਿਰਦੇਸ਼ਕ ਨਿਰਮਲ ਪਾਂਧੀ ਨੇ ਕਿਹਾ ਕਿ ਐਸ.ਐਸ.ਜੀ.ਆਈ. ਦੇ ਵਿਦਿਆਰਥੀਆਂ ਨੇ ਵੱਖ-ਵੱਖ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਸੰਸਥਾ ਦੀ ਸਾਖ ਨੂੰ ਵਧਾਇਆ ਹੈ । ਉਨ੍ਹਾਂ ਵਿਦਿਆਰਥੀਆਂ ਨੂੰ ਭਵਿੱਖ ’ਚ ਅਕਾਦਮਿਕ, ਸੱਭਿਆਚਾਰਕ ਤੇ ਰਚਨਾਤਮਿਕ ਗਤੀਵਿਧੀਆਂ ਵਿਚ ਆਪਣੀ ਸਰਗਰਮ ਭਾਗੀਦਾਰੀ ਜਾਰੀ ਰੱਖਣ ਲਈ ਉਤਸ਼ਾਹਿਤ ਕੀਤਾ । ਸੱਭਿਆਚਾਰਕ ਕੋਆਰਡੀਨੇਟਰ ਪ੍ਰੋ: ਹਰਜਿੰਦਰ ਕੌਰ ਤੇ ਪ੍ਰੋ: ਨਵਜੋਤ ਸਿੰਘ ਨੇ ਇਸ ਸਫਲਤਾ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ।
ਪਿਛਲੀ ਖ਼ਬਰ ਪਰਵਿੰਦਰ ਸਿੰਘ ਝੋਟਾ ਦੇ ਕਾਤਲਾਂ ਨੂੰ ਮਿਸਾਲੀ ਸਜ਼ਾ ਦੇਣ ਲਈ ਵਿਸ਼ੇਸ਼ ਅਦਾਲਤ ਗਠਿਤ ਕਰੇ ਪੰਜਾਬ ਸਰਕਾਰ –ਭਾਈ ਬਲਦੇਵ ਸਿੰ... ਅਗਲੀ ਖ਼ਬਰ ਸ੍ਰੀ ਗੁਰੂ ਨਾਭਾ ਦਾਸ ਦੇ ਨਾਮ ֹ’ ਤੇ ਬਣੇਗਾ ਸ਼ਹਿਰ ਦਾ ਸ਼ਾਨਦਾਰ ਹਰਬਲ ਪਾਰਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।